OMG! ਕਾਜੋਲ ਨੇ ਤੋੜਿਆ ਆਪਣਾ ਹੀ No-Kissing ਰੂਲ, ਵਾਇਰਲ ਹੋਇਆ ਇੰਟੀਮੇਟ ਸੀਨ
Friday, Sep 19, 2025 - 01:23 PM (IST)

ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਅਦਾਕਾਰਾ ਕਾਜੋਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਤੋਂ ਹੀ ਨੋ-ਕਿਸਿੰਗ ਪਾਲਿਸੀ ਅਪਣਾਈ ਹੋਈ ਸੀ ਅਤੇ 29 ਸਾਲਾਂ ਤੱਕ ਕਦੇ ਵੀ ਸਕਰੀਨ 'ਤੇ ਇੰਟੀਮੇਟ ਸੀਨ ਨਹੀਂ ਦਿੱਤੇ। ਉਨ੍ਹਾਂ ਕਿਹਾ ਸੀ ਕਿ ਉਹ ਅਜਿਹੇ ਸੀਨ ਕਰਦੇ ਹੋਏ ਅਣਕੁਲ ਮਹਿਸੂਸ ਕਰਦੀ ਹੈ। ਹਾਲਾਂਕਿ ਹੁਣ ਸਮੇਂ ਦੇ ਨਾਲ ਉਨ੍ਹਾਂ ਨੇ ਆਪਣਾ ਰਵੱਈਆ ਬਦਲਿਆ ਹੈ, ਜੋ ਫੈਨਜ਼ ਲਈ ਹੈਰਾਨੀ ਦੀ ਗੱਲ ਹੈ।
ਇਹ ਵੀ ਪੜ੍ਹੋ: ਮਸ਼ਹੂਰ YouTuber ਗ੍ਰਿਫਤਾਰ, ਇਸ ਵੀਡੀਓ ਕਾਰਨ ਪੁਲਸ ਨੇ ਕੀਤੀ ਕਾਰਵਾਈ
ਦਰਅਸਲ ਕਾਜੋਲ ਦੀ ਵੈੱਬ ਸੀਰੀਜ਼ 'ਟ੍ਰਾਇਲ' ਦਾ ਸੀਜ਼ਨ 2 ਅੱਜ JioCinema 'ਤੇ ਸਟ੍ਰੀਮ ਹੋ ਗਿਆ ਹੈ। ਇਸ ਸੀਰੀਜ਼ ਵਿੱਚ ਕਾਜੋਲ ਫਿਰ ਤੋਂ ਨੋਯੋਨਿਕਾ ਸੇਨਗੁਪਤਾ ਦੇ ਕਿਰਦਾਰ ਵਿੱਚ ਨਜ਼ਰ ਆ ਰਹੀ ਹੈ, ਜਿੱਥੇ ਉਹ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਦੀਆਂ ਮੁਸ਼ਕਲਾਂ ਨਾਲ ਜੂਝ ਰਹੀ ਹੁੰਦੀ ਹੈ।
ਇਹ ਵੀ ਪੜ੍ਹੋ: ਆ ਗਿਆ ਜ਼ਬਰਦਸਤ ਭੂਚਾਲ, ਟੁੱਟ ਗਿਆ ਪੁਲ, ਘਰਾਂ ਤੇ ਚਰਚ ਨੂੰ ਨੁਕਸਾਨ
ਸੀਰੀਜ਼ ਦੇ ਆਖ਼ਰੀ ਐਪੀਸੋਡ ਵਿੱਚ ਕਾਜੋਲ ਅਤੇ ਜੀਸ਼ੂ ਸੇਨਗੁਪਤਾ (ਜੋ ਕਾਜੋਲ ਦੇ ਪਤੀ ਰਾਜੀਵ ਸੇਨਗੁਪਤਾ ਦਾ ਕਿਰਦਾਰ ਨਿਭਾ ਰਹੇ ਹਨ) ਇੱਕ-ਦੂਜੇ ਨੂੰ Kiss ਕਰਦੇ ਹੋਏ ਦਿਖਾਏ ਗਏ ਹਨ। ਦੋਹਾਂ ਵਿਚਾਲੇ ਫਿਲਮਾਇਆ ਗਿਆ ਇਹ Kissing ਸੀਨ ਹੁਣ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦੋਹਾਂ ਕਿਰਦਾਰਾਂ ਵਿਚਕਾਰ ਆਉਣ ਵਾਲਾ ਇਹ ਨਾਜ਼ੁਕ ਅਤੇ ਭਾਵੁਕ ਮੋਮੈਂਟ ਦਰਸ਼ਕਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ।
ਇਹ ਵੀ ਪੜ੍ਹੋ: ਟਰੰਪ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ, ਪਤਨੀ ਮੇਲਾਨੀਆ ਵੀ ਸੀ ਨਾਲ, ਜਾਣੋ ਕੀ ਸੀ ਕਾਰਨ?
ਇਹ ਦੂਜੀ ਵਾਰੀ ਹੈ ਜਦੋਂ ਕਾਜੋਲ ਨੂੰ ਸਕਰੀਨ 'ਤੇ Kiss ਕਰਦੇ ਹੋਏ ਦੇਖਿਆ ਗਿਆ ਹੈ। ਇਸ ਤੋਂ ਪਹਿਲਾਂ ਵੀ 'ਟ੍ਰਾਇਲ' ਦੇ ਸੀਜ਼ਨ 1 ਵਿੱਚ ਕਾਜੋਲ ਅਤੇ ਜੀਸ਼ੂ ਨੇ ਕਿਸਿੰਗ ਸੀਨ ਕੀਤਾ ਸੀ, ਜੋ ਲੰਮੇ ਸਮੇਂ ਤੱਕ ਚਰਚਾ ਵਿੱਚ ਰਿਹਾ। ਇਨ੍ਹਾਂ ਦੇ ਇਲਾਵਾ, ਕਾਜੋਲ ਨੇ ਇਸੇ ਸੀਰੀਜ਼ ਵਿੱਚ ਪਾਕਿਸਤਾਨੀ ਐਕਟਰ ਅਲੀ ਖਾਨ ਨਾਲ ਵੀ ਇੱਕ ਕਿਸਿੰਗ ਸੀਨ ਕੀਤਾ ਸੀ।
ਇਹ ਵੀ ਪੜ੍ਹੋ: ਬਾਲੀਵੁੱਡ ਤੋਂ ਸੰਸਦ ਮੈਂਬਰ, ਤੇ ਹੁਣ CM ਬਣੇਗੀ ਕੰਗਨਾ ਰਣੌਤ ! ਦੇ ਦਿੱਤਾ ਵੱਡਾ ਬਿਆਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8