ਕਾਜੋਲ-ਰਾਣੀ ਮੁਖਰਜੀ ਨੇ ਲਗਾਇਆ ਮਾਂ ਦੁਰਗਾ ਦਾ ਪੰਡਾਲ, ਇਨ੍ਹਾਂ ਮਸ਼ਹੂਰ ਹਸਤੀਆਂ ਨੇ ਵੀ ਲਗਵਾਈ ਹਾਜ਼ਰੀ

Thursday, Oct 10, 2024 - 08:26 PM (IST)

ਕਾਜੋਲ-ਰਾਣੀ ਮੁਖਰਜੀ ਨੇ ਲਗਾਇਆ ਮਾਂ ਦੁਰਗਾ ਦਾ ਪੰਡਾਲ, ਇਨ੍ਹਾਂ ਮਸ਼ਹੂਰ ਹਸਤੀਆਂ ਨੇ ਵੀ ਲਗਵਾਈ ਹਾਜ਼ਰੀ

ਮੁੰਬਈ- ਪਿਛਲੇ ਕਈ ਸਾਲਾਂ ਤੋਂ ਕਾਜੋਲ ਜੁਹੂ ਵਿੱਚ ਆਪਣਾ ਦੁਰਗਾ ਪੂਜਾ ਪੰਡਾਲ ਲਗਾ ਰਹੀ ਹੈ। ਜਿਸ ਨੂੰ ਉੱਤਰੀ ਬੰਬਈ ਸਰਬੋਜਨੀਨ ਦੁਰਗਾ ਪੂਜਾ ਵਜੋਂ ਜਾਣਿਆ ਜਾਂਦਾ ਹੈ। ਹਾਲਾਂਕਿ, ਇਸ ਸਾਲ ਕਾਜੋਲ ਅਤੇ ਰਾਣੀ ਮੁਖਰਜੀ ਨੇ ਮਿਲ ਕੇ ਜੁਹੂ ਵਿੱਚ ਐੱਸ.ਐੱਨ.ਡੀ.ਟੀ. (SNDT) ਮਹਿਲਾ ਯੂਨੀਵਰਸਿਟੀ ਦੇ ਕੋਲ ਇੱਕ ਦੁਰਗਾ ਪੂਜਾ ਪੰਡਾਲ ਦਾ ਆਯੋਜਨ ਕੀਤਾ।

PunjabKesari

ਇਸ ਪ੍ਰੋਗਰਾਮ 'ਚ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ।

PunjabKesari

ਤੁਹਾਨੂੰ ਦੱਸ ਦੇਈਏ ਕਿ ਕਾਜੋਲ ਅਤੇ ਰਾਣੀ ਮੁਖਰਜੀ ਦਾ ਪਰਿਵਾਰ ਉੱਤਰੀ ਬਾਂਬੇ ਦੇ ਸਰਬੋਜਨੀਨ ਦੁਰਗਾ ਪੂਜਾ ਪੰਡਾਲ ਦਾ ਪ੍ਰਬੰਧਨ ਕਰਦਾ ਹੈ। 

PunjabKesari

ਹਰ ਸਾਲ ਚਚੇਰੇ ਭਰਾ ਦੁਰਗਾ ਮੂਰਤੀ ਦਾ ਸੁਆਗਤ ਕਰਦੇ ਹਨ ਅਤੇ ਆਪਣੇ ਪਰਿਵਾਰ ਤੇ ਸ਼ਹਿਰ ਦੇ ਬਾਕੀ ਲੋਕਾਂ ਦੀ ਮੇਜ਼ਬਾਨੀ ਕਰਦੇ ਹਨ। ਟਿਊਲਿਪ ਸਟਾਰ ਹੋਟਲ ਵਿੱਚ ਹਰ ਸਾਲ ਦੀ ਤਰ੍ਹਾਂ ਪੰਡਾਲ ਦਾ ਆਯੋਜਨ ਕੀਤਾ ਗਿਆ। 

PunjabKesari

ਹਾਲਾਂਕਿ, ਪ੍ਰੋਪਰਟੀ ਵਿਕਣ ਕਾਰਨ ਪਰਿਵਾਰ ਨੇ ਇਸ ਸਾਲ ਪ੍ਰੋਗਰਾਮ ਨੂੰ ਜੁਹੂ ਸਥਿਤ ਐੱਸ.ਐੱਨ.ਡੀ.ਟੀ. ਮਹਿਲਾ ਯੂਨੀਵਰਸਿਟੀ ਦੇ ਮੈਦਾਨ ਵਿੱਚ ਤਬਦੀਲ ਕਰ ਦਿੱਤਾ। 

PunjabKesari

ਜਯਾ ਬੱਚਨ ਤੋਂ ਇਲਾਵਾ ਹਰ ਸਾਲ ਸੁਮੋਨਾ ਚੱਕਰਵਰਤੀ, ਵਤਸਲ ਸੇਠ, ਇਸ਼ਿਤਾ ਦੱਤਾ, ਤਨੀਸ਼ਾ ਮੁਖਰਜੀ ਅਤੇ ਸ਼ਰਵਰੀ ਸਮੇਤ ਕਈ ਮਸ਼ਹੂਰ ਹਸਤੀਆਂ ਮਾਂ ਦੇ ਦਰਸ਼ਨਾਂ ਲਈ ਪੰਡਾਲ 'ਚ ਆਉਂਦੇ ਹਨ।


author

Rakesh

Content Editor

Related News