ਕੋਰੋਨਾ ਦੀ ਚਪੇਟ ''ਚ ਆਈ ਕਾਜੋਲ, ਧੀ ਦੀ ਤਸਵੀਰ ਸਾਂਝੀ ਕਰ ਦਿੱਤੀ ਜਾਣਕਾਰੀ, ਜਾਣੋ ਕਾਰਨ

Sunday, Jan 30, 2022 - 10:47 AM (IST)

ਕੋਰੋਨਾ ਦੀ ਚਪੇਟ ''ਚ ਆਈ ਕਾਜੋਲ, ਧੀ ਦੀ ਤਸਵੀਰ ਸਾਂਝੀ ਕਰ ਦਿੱਤੀ ਜਾਣਕਾਰੀ, ਜਾਣੋ ਕਾਰਨ

ਮੁੰਬਈ- ਕੋਰੋਨਾ ਦੀ ਤੀਜੀ ਲਹਿਰ ਦੇ ਵਿਚਾਲੇ ਸੰਕਰਮਣ ਦੀ ਚਪੇਟ 'ਚ ਆਏ ਬਾਲੀਵੁੱਡ ਸਿਤਾਰਿਆਂ ਦੀ ਲਿਸਟ 'ਚ ਹੁਣ ਅਦਾਕਾਰ ਕਾਜੋਲ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਜੀ ਹਾਂ, ਕਾਜੋਲ ਦੇਵਗਨ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ ਜਿਸ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਆਪਣੀ ਧੀ ਦੀ ਖੂਬਸੂਰਤ ਤਸਵੀਰ ਦੇ ਨਾਲ ਦਿੱਤੀ। ਖ਼ੁਦ ਦੇ ਕੋਰੋਨਾ ਪਾਜ਼ੇਟਿਵ ਹੋਣ ਦੇ ਬਾਵਜੂਦ ਉਨ੍ਹਾਂ ਨੇ ਧੀ ਦੀ ਤਸਵੀਰ ਸਾਂਝੀ ਕਿਉਂ ਕੀਤੀ, ਇਸ ਗੱਲ ਦੀ ਵਜ੍ਹਾ ਵੀ ਅਦਾਕਾਰਾ ਨੇ ਆਪਣੀ ਪੋਸਟ 'ਚ ਦੱਸੀ ਹੈ। 

PunjabKesari
ਕਾਜੋਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਨਿਆਸਾ ਦੀ ਤਸਵੀਰ ਸਾਂਝੀ ਕਰਦੇ ਹੋਏ ਕੈਪਸ਼ਨ 'ਚ ਲਿਖਿਆ- 'ਹਾਂ ਪੱਖੀ ਪ੍ਰੀਖਣ ਕੀਤਾ ਗਿਆ ਅਤੇ ਮੈਂ ਸੱਚ 'ਚ ਨਹੀਂ ਚਾਹੁੰਦੀ ਕਿ ਕੋਈ ਮੇਰੀ ਰੂਡੋਲਫ ਨੱਕ ਨੂੰ ਦੇਖੇ, ਤਾਂ ਚੱਲੋ ਦੁਨੀਆ ਦੀ ਸਭ ਤੋਂ ਪਿਆਰੀ ਮੁਸਕਾਨ ਨੂੰ ਦੇਖਦੇ ਹਾਂ'। ਮਿਸ ਯੂ ਨਿਆਸਾ ਦੇਵਗਨ ਅਤੇ ਹਾਂ ਮੈਂ ਆਈ ਰੋਲ ਦੇਖ ਸਕਦੀ ਹਾਂ'।

PunjabKesari
ਕਾਜੋਲ ਦੀ ਇਸ ਪੋਸਟ 'ਤੇ ਪ੍ਰਸ਼ੰਸਕਾਂ ਦੇ ਢੇਰ ਸਾਰੇ ਕੁਮੈਂਟ ਆ ਰਹੇ ਹਨ। ਕੋਈ ਉਨ੍ਹਾਂ ਦੀ ਲਾਡਲੀ ਨਿਆਸਾ ਦੀ ਤਾਰੀਫ਼ ਕਰ ਰਿਹਾ ਹੈ ਤਾਂ ਅਦਾਕਾਰ ਦੀ ਚਿੰਤਾ 'ਚ ਉਨ੍ਹਾਂ ਦੇ ਜਲਦ ਠੀਕ ਹੋਣ ਦੀਆਂ ਦੁਵਾਵਾਂ ਕਰ ਰਿਹਾ ਹੈ। 
ਜ਼ਾਹਿਰ ਹੈ ਕਿ ਕੋਰੋਨਾ ਦੇ ਚੱਲਦੇ ਕਾਜੋਲ ਇਕਾਂਤਵਾਸ 'ਚ ਹੈ ਅਤੇ ਉਹ ਆਪਣੇ ਬੱਚਿਆਂ ਨੂੰ ਬਹੁਤ ਯਾਦ ਕਰ ਰਹੀ ਹੈ।


author

Aarti dhillon

Content Editor

Related News