ਪਤੀ ਅਤੇ ਪੁੱਤਰ ਨੂੰ ਛੱਡ ਦੋਸਤ ਨਾਲ ਕਾਜਲ ਅਗਰਵਾਲ ਨੇ ਕੀਤਾ ਪ੍ਰੀ-ਬਰਥਡੇ ਸੈਲੀਬ੍ਰੇਸ਼ਨ

Saturday, Jun 18, 2022 - 02:24 PM (IST)

ਪਤੀ ਅਤੇ ਪੁੱਤਰ ਨੂੰ ਛੱਡ ਦੋਸਤ ਨਾਲ ਕਾਜਲ ਅਗਰਵਾਲ ਨੇ ਕੀਤਾ ਪ੍ਰੀ-ਬਰਥਡੇ ਸੈਲੀਬ੍ਰੇਸ਼ਨ

ਮੁੰਬਈ: ਅਦਾਕਾਰਾ ਕਾਜਲ ਅਗਰਵਾਲ ਦਾ 19 ਜੂਨ ਨੂੰ ਜਨਮਦਿਨ ਹੈ। ਅਦਾਕਾਰਾ ਪਹਿਲੇ ਹੀ ਆਪਣਾ ਜਨਮਦਿਨ ਮਨਾ ਚੁੱਕੀ ਹੈ। ਕਾਜਲ ਨੇ ਆਪਣਾ ਪ੍ਰੀ-ਬਰਥਡੇ ਪਤੀ ਗੌਤਮ ਅਤੇ ਪੁੱਤਰ ਨੀਲ ਨਾਲ ਨਹੀਂ ਸਗੋਂ ਕਿਸੇ ਹੋਰ ਨਾਲ ਮਨਾਇਆ ਹੈ। ਇਸ ਦੇ  ਜਸ਼ਨ ਦੀਆਂ ਤਸਵੀਰਾਂ ਅਦਾਕਾਰਾ ਨੇ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ।

PunjabKesari

ਇਹ  ਵੀ ਪੜ੍ਹੋ : ਲੰਬੇ ਵਾਲ, ਚਿਹਰੇ ’ਤੇ ਟੈਟੂ, ਕਾਲੇ ਲਿਬਾਜ਼, ਸੜਕ ਪਰ ਸਮੋਕਿੰਗ ਕਰਦਾ ਨਜ਼ਰ ਆਇਆ ਜੈਕੀ ਸ਼ਰਾਫ਼

ਤਸਵੀਰਾਂ ’ਚ ਕਾਜਲ ਸਟਾਰ ਪ੍ਰਿੰਟਿਡ ਡਰੈੱਸ ’ਚ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਆਪਣੇ ਲੁੱਕ ਨੂੰ ਮਿਨੀਮਲ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨਾਲ ਪੂਰਾ ਕੀਤਾ ਹੈ। ਇਸ ਲੁੱਕ ’ਚ ਅਦਾਕਾਰਾ ਬੇਹੱਦ ਖੂਬਸੂਰਤ ਲੱਗ ਰਹੀ ਹੈ।

PunjabKesari

ਕਾਜਲ ਆਪਣੀ ਦੋਸਤ ਨਾਲ ਪਾਰਟੀ ਦਾ ਆਨੰਦ ਲੈਂਦੀ ਦਿਖਾਈ ਦੇ ਰਹੀ ਹੈ। ਤਸਵੀਰਾਂ ’ਚ ਅਦਾਕਾਰਾ ਕੇਕ ਨਾਲ ਪੋਜ਼ ਦੇ ਰਹੀ ਹੈ। ਦੋਵੇਂ ਖਾਣੇ ਦਾ ਆਨੰਦ ਲੈਂਦੇ ਦਿਖਾਈ ਦੇ ਰਹੇ ਹਨ।

ਇਹ  ਵੀ ਪੜ੍ਹੋ : ਲਗਜ਼ਰੀ ਕਾਰ ‘Aston Martin DB9’ ’ਚ ਮਹਿਲਾ ਪ੍ਰਸ਼ੰਸਕ ਨੂੰ ਘੁੰਮਾਉਣ ਨਿਕਲੇ ਵਿਦੁਤ ਜਾਮਵਾਲ, ਦੇਖੋ ਵੀਡੀਓ

PunjabKesari

ਦੱਸ ਦੇਈਏ ਕਿ ਕਾਜਲ ਨੇ 19 ਅਪ੍ਰੈਲ ਨੂੰ ਪੁੱਤਰ ਨੀਲ ਨੂੰ ਜਨਮ ਦਿੱਤਾ  ਹੈ। ਇਨ੍ਹੀਂ ਦਿਨੀਂ ਅਦਾਕਾਰਾ ਮਾਂ ਬਣਨ ਦਾ ਆਨੰਦ ਮਾਣ ਰਹੀ ਹੈ। ਅਦਾਕਾਰਾ ਸੋਸ਼ਲ ਮੀਡੀਆ ’ਤੇ ਵੀ ਐਕਟਿਵ ਰਹਿੰਦੀ ਹੈ ਅਤੇ ਆਪਣੇ ਪੁੱਤਰ ਨਾਲ ਤਸਵੀਰਾਂ ਅਤੇ ਵੀਡੀਓ ਸਾਂਝੀ ਕਰਦੀ ਰਹਿੰਦੀ ਹੈ, ਜਿਸ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰਦੇ ਹਨ। 

PunjabKesari


author

Anuradha

Content Editor

Related News