ਵਿਆਹ ਤੋਂ ਬਾਅਦ ਕਾਜਲ ਅਗਰਵਾਲ ਨੇ ਸੈਲੀਬਿਰੇਟ ਕੀਤੀ ਪਹਿਲੀ ਹਰਿਆਲੀ ਤੀਜ, ਦੇਖੋ ਖ਼ੂਬਸੂਰਤ ਤਸਵੀਰਾਂ

Thursday, Aug 12, 2021 - 10:56 AM (IST)

ਵਿਆਹ ਤੋਂ ਬਾਅਦ ਕਾਜਲ ਅਗਰਵਾਲ ਨੇ ਸੈਲੀਬਿਰੇਟ ਕੀਤੀ ਪਹਿਲੀ ਹਰਿਆਲੀ ਤੀਜ, ਦੇਖੋ ਖ਼ੂਬਸੂਰਤ ਤਸਵੀਰਾਂ

ਮੁੰਬਈ: ਅਦਾਕਾਰਾ ਕਾਜਲ ਅਗਰਵਾਲ ਪਿਛਲੇ ਸਾਲ 30 ਅਕਤੂਬਰ ਨੂੰ ਪ੍ਰੇਮੀ ਗੌਤਮ ਕਿਚਲੂ ਨਾਲ ਵਿਆਹ ਦੇ ਬੰਧਨ ’ਚ ਬੱਝੀ ਸੀ। ਵਿਆਹ ਤੋਂ ਬਾਅਦ ਅਦਾਕਾਰਾ ਪਤੀ ਨਾਲ ਆਪਣੀ ਵਿਆਹੁਤਾ ਜ਼ਿੰਦਗੀ ਦਾ ਆਨੰਦ ਲੈ ਰਹੀ ਹੈ। ਹਰ ਮੌਕੇ ਨੂੰ ਉਹ ਖ਼ਾਸ ਬਣਾਉਣ ’ਚ ਕੋਈ ਕਸਰ ਨਹੀਂ ਛੱਡਣੀ।

ਹਾਲ ਹੀ ’ਚ ਅਦਾਕਾਰਾ ਨੇ ਆਪਣੇ ਵਿਆਹ ਤੋਂ ਬਾਅਦ ਪਹਿਲੀ ਹਰਿਆਲੀ ਤੀਜ ਸੈਲੀਬਿ੍ਰਟੀ ਕੀਤੀ ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਪ੍ਰਸ਼ੰਸਕਾਂ ਦੇ ਨਾਲ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖ਼ੂਬ ਪਸੰਦ ਕਰ ਰਹੇ ਹਨ।


ਸ਼ੇਅਰ ਕੀਤੀਆਂ ਗਈ ਤਸਵੀਰਾਂ ’ਚ ਦੇਖਿਆ ਜਾ ਸਕਦਾ ਹੈ ਕਿ ਕਾਜਲ ਆਪਣੇ ਪਰਿਵਾਰ ਦੇ ਨਾਲ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਹਰਿਆਲੀ ਤੀਜ ਦੇ ਲਈ ਕਾਜਲ ਨੂੰ ਉਨ੍ਹਾਂ ਦੀ ਮਾਂ ਤਿਆਰ ਕਰ ਰਹੀ ਹੈ। ਉਨ੍ਹਾਂ ਦੀ ਮਾਂ ਕਦੇ ਧੀ ਦੇ ਕੰਨ ’ਚ ਝੁੰਮਕੇ ਪਾਉਂਦੀ ਹੈ ਤਾਂ ਮੱਥੇ ’ਤੇ ਗੁਲਾਬ ਦੇ ਫੁੱਲ ਸਜਾਉਂਦੀ ਹੈ।

ਲੁੱਕ ਦੀ ਗੱਲ ਕਰੀਏ ਤਾਂ ਕਾਜਲ ਇਸ ਦੌਰਾਨ ਲਾਈਟ ਰੰਗ ਦੀ ਗ੍ਰੀਨ ਡਰੈੱਸ ’ਚ ਨਜ਼ਰ ਆ ਰਹੀ ਹੈ। ਡਰੈੱਸ ਦੇ ਨਾਲ ਉਨ੍ਹਾਂ ਨੇ ਮੈਚਿੰਗ ਨੈੱਕਲੈਸ ਅਤੇ ਇਅਰਰਿੰਗਸ ਪਹਿਨ ਰੱਖੇ ਹਨ। ਖੁੱਲ੍ਹੇ ਵਾਲ਼, ਮੱਥੇ ’ਤੇ ਬਿੰਦੀ ਅਤੇ ਲਾਈਟ ਲਿਪ ਸ਼ੇਡ ਉਨ੍ਹਾਂ ਦੀ ਲੁੱਕ ਨੂੰ ਪੂਰਾ ਕਰ ਰਹੇ ਹਨ, ਜਿਸ ’ਚ ਉਨ੍ਹਾਂ ਦੀ ਖ਼ੂਬਸੂਰਤੀ ਦੇਖਦੀ ਹੀ ਬਣ ਰਹੀ ਹੈ। 


ਪ੍ਰਸ਼ੰਸਕ ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਖ਼ੂਬ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਕਰਕੇ ਇਸ ’ਤੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ। 


author

Aarti dhillon

Content Editor

Related News