ਪੁੱਤਰ ਨਾਲ ਕਾਜਲ ਦੀਆਂ ਛੁੱਟੀਆਂ, ਰੇਤ ’ਤੇ ਮਾਂ ਨਾਲ ਖ਼ੇਡਦੇ ਨੀਲ ਦੇ ਕਦਮਾਂ ਦੀ ਝਲਕ ਆਈ ਸਾਹਮਣੇ

Sunday, Jul 17, 2022 - 04:47 PM (IST)

ਪੁੱਤਰ ਨਾਲ ਕਾਜਲ ਦੀਆਂ ਛੁੱਟੀਆਂ, ਰੇਤ ’ਤੇ ਮਾਂ ਨਾਲ ਖ਼ੇਡਦੇ ਨੀਲ ਦੇ ਕਦਮਾਂ ਦੀ ਝਲਕ ਆਈ ਸਾਹਮਣੇ

ਮੁੰਬਈ:  ਬਾਲੀਵੁੱਡ ਤੋਂ ਲੈ ਕੇ ਟੀ.ਵੀ. ਇੰਡਸਟਰੀ ਤੱਕ ਦਾ ਹਰ ਸਟਾਰ ਇਨ੍ਹੀਂ ਦਿਨੀਂ ਛੁੱਟੀਆਂ ’ਤੇ ਹੈ। ਚਾਹੇ ਕੈਟਰੀਨਾ ਕੈਫ਼ ਦੇ ਪਰਿਵਾਰ ਅਤੇ ਦੋਸਤਾਂ ਨਾਲ ਮਾਲਦੀਵ ਦੀ ਯਾਤਰਾ ਹੋਵੇ ਜਾਂ ਰਾਹੁਲ ਵੈਦਿਆ ਅਤੇ ਦਿਸ਼ਾ ਪਰਮਾਰ ਦੀ ਲੰਡਨ ਛੁੱਟੀਆਂ। ਹੁਣ ਇਸ ਲਿਸਟ ’ਚ ਇਕ ਹੋਰ ਸਟਾਰ ਜੋੜੇ ਦਾ ਨਾਂ ਜੁੜ ਗਿਆ ਹੈ। ਉਹ ਸਟਾਰ ਜੋੜਾ ਹਨ ਕਾਜਲ ਅਗਰਵਾਲ ਅਤੇ ਉਨ੍ਹਾਂ ਦੇ ਪਤੀ ਗੌਤਮ ਕੀਚਲੂ। ਕਾਜਲ ਗੋਆ ’ਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ।

PunjabKesari

ਇਹ ਛੁੱਟੀਆਂ ਜੋੜੇ ਲਈ ਬਹੁਤ ਖ਼ਾਸ ਹਨ ਕਿਉਂਕਿ ਇਹ ਉਨ੍ਹਾਂ ਦੇ ਪਿਆਰੇ ਪੁੱਤਰ ਨੀਲ ਕੀਚਲੂ ਦੀ ਪਹਿਲੀ ਸੈਰ ਹੈ। ਇਸ ਦੌਰਾਨ ਕਾਜਲ ਨੇ ਇੰਸਟਾ ਅਕਾਊਂਟ ’ਤੇ ਇਕ ਬਹੁਤ ਹੀ  ਪਿਆਰੀ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ’ਚ ਕਾਜਲ ਆਪਣੇ ਪੁੱਤਰ ਨਾਲ ਬੀਚ ’ਚ ਨਜ਼ਰ ਆ ਰਹੀ ਹੈ। 

ਇਹ ਵੀ ਪੜ੍ਹੋ : ਰਾਹੁਲ-ਦਿਸ਼ਾ ਵਿਆਹ ਦੀ ਪਹਿਲੀ ਵਰ੍ਹੇਗੰਢ ’ਤੇ ਹੋਏ ਰੋਮਾਂਟਿਕ (ਦੇਖੋ ਤਸਵੀਰਾਂ)

ਹਾਲਾਂਕਿ ਤਸਵੀਰ ’ਚ ਕਾਜਲ ਅਤੇ ਉਸ ਦੇ ਪੁੱਤਰ  ਦਾ ਚਿਹਰਾ ਨਜ਼ਰ ਨਹੀਂ ਆ ਰਿਹਾ। ਇਸ ’ਚ ਨੀਲ ਦੇ ਸਿਰਫ਼ ਛੋਟੇ ਪੈਰ ਹੀ ਨਜ਼ਰ ਆ ਰਹੇ ਹਨ ਜੋ ਰੇਤ ਨੂੰ ਛੂਹਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਤਸਵੀਰ ਨਾਲ ਕਾਜਲ ਨੇ ਲਿਖਿਆ ਕਿ ‘ਨੀਲ ਦੀ ਪਹਿਲੀ ਛੁੱਟੀ, ਬੀਚ ਬੇਬੀ।’ 

PunjabKesari

ਇਹ ਵੀ ਪੜ੍ਹੋ : ਦ੍ਰੌਪਦੀ ਮੁਰਮੂ ’ਤੇ ਵਿਵਾਦਿਤ ਟਵੀਟ ਤੋਂ ਨਹੀਂ ਬਚਿਆ ਰਾਮ ਗੋਪਾਲ, ਇਕ ਹੋਰ ਭਾਜਪਾ ਵਰਕਰ ਨੇ ਕੀਤੀ ਸ਼ਿਕਾਇਤ

ਇਸ ਤਸਵੀਰ ਤੋਂ ਇਲਾਵਾ ਕਾਜਲ ਨੇ ਇੰਸਟਾ ’ਤੇ ਇਕ ਪੋਸਟ ਵੀ ਸਾਂਝੀ ਕੀਤੀ ਹੈ। ਇਸ ’ਚ ਵੀ ਨੀਲ ਦੇ ਸਿਰਫ਼ ਛੋਟੇ ਪੈਰ ਹੀ ਨਜ਼ਰ ਆ ਰਹੇ ਹਨ। 

PunjabKesari

ਇਸ ਤੋਂ ਪਹਿਲਾਂ ਕਾਜਲ ਨੇ ਆਪਣੇ ਜਨਮਦਿਨ ’ਤੇ ਆਪਣੇ ਪੁੱਤਰ ਨਾਲ ਇਕ ਖ਼ੂਬਸੂਰਤ ਤਸਵੀਰ ਸਾਂਝੀ ਕੀਤੀ ਸੀ। ਇਸ ਤਸਵੀਰ ਰਾਹੀਂ ਕਾਜਲ ਨੇ ਪੁੱਤਰ ਨੀਲ ਦਾ ਚਿਹਰਾ ਰਿਵੀਲ ਕਰ ਦਿੱਤਾ। ਸਾਂਝੀ ਕੀਤੀ ਤਸਵੀਰ ’ਚ ਕਾਜਲ ਨੇ ਨੀਲ ਨੂੰ ਬਾਹਾਂ ’ਚ ਫੜਿਆ ਹੋਇਆ ਹੈ। ਇਸ ਦੌਰਾਨ ਨੀਲ ਆਪਣੀ ਮਾਂ ਵੱਲ ਦੇਖ ਰਿਹਾ ਹੈ। ਕਾਜਲ ਅਗਰਵਾਲ ਅਤੇ ਕਾਰੋਬਾਰੀ ਗੌਤਮ ਕਿਚਲੂ ਦਾ ਵਿਆਹ 30 ਅਕਤੂਬਰ 2020 ਨੂੰ ਹੋਇਆ ਸੀ। ਜੋੜੇ ਨੇ 19 ਅਪ੍ਰੈਲ 2022 ਨੂੰ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ।


author

Gurminder Singh

Content Editor

Related News