‘ਕੱਚਾ ਬਾਦਾਮ’ ਵਾਲੇ ਭੁਬਨ ਨੇ ਆਪਣੇ ਸੜਕ ਹਾਦਸੇ ’ਤੇ ਬਣਾਇਆ ਗੀਤ

Saturday, Mar 05, 2022 - 07:16 PM (IST)

‘ਕੱਚਾ ਬਾਦਾਮ’ ਵਾਲੇ ਭੁਬਨ ਨੇ ਆਪਣੇ ਸੜਕ ਹਾਦਸੇ ’ਤੇ ਬਣਾਇਆ ਗੀਤ

ਮੁੰਬਈ (ਬਿਊਰੋ)– ‘ਕੱਚਾ ਬਾਦਾਮ’ ਸਿੰਗਰ ਭੁਬਨ ਬਡਯਾਕਰ ਦੇ ਨਵੇਂ ਗੀਤ ਦਾ ਇੰਤਜ਼ਾਰ ਕਰ ਰਹੇ ਪ੍ਰਸ਼ੰਸਕਾਂ ਲਈ ਖ਼ੁਸ਼ਖ਼ਬਰੀ ਹੈ। ਆਪਣੇ ਨਵੇਂ ਗੀਤ ਨਾਲ ਰਾਤੋਂ-ਰਾਤ ਮਸ਼ਹੂਰ ਹੋਏ ਭੁਬਨ ਬਡਯਾਕਰ ਆਪਣਾ ਨਵਾਂ ਗੀਤ ਲੈ ਕੇ ਹਾਜ਼ਰ ਹਨ।

ਇਹ ਖ਼ਬਰ ਵੀ ਪੜ੍ਹੋ : ਸਲਮਾਨ ਖ਼ਾਨ ਨੇ ਕਰਵਾ ਲਿਆ ਵਿਆਹ! ਵੀਡੀਓ ਸਾਂਝੀ ਕਰਕੇ ਖ਼ੁਦ ਕੀਤਾ ਖ਼ੁਲਾਸਾ

ਭੁਬਨ ਬਡਯਾਕਰ ਦਾ ਇਹ ਗੀਤ ਕਾਫੀ ਖ਼ਾਸ ਹੈ ਕਿਉਂਕਿ ਇਸ ਗੀਤ ਦਾ ਲਿੰਕ ਉਨ੍ਹਾਂ ਦੇ ਪਿਛਲੇ ਦਿਨੀਂ ਹੋਏ ਹਾਦਸੇ ਨਾਲ ਹੈ। ਕੁਝ ਦਿਨ ਪਹਿਲਾਂ ਹੀ ਭੁਬਨ ਦਾ ਸੜਕ ਹਾਦਸਾ ਹੋਇਆ ਸੀ। ਇਸ ਹਾਦਸੇ ’ਚ ਉਸ ਨੂੰ ਸੱਟ ਵੀ ਲੱਗੀ ਸੀ।

ਉਹ ਹਸਪਤਾਲ ’ਚ ਦਾਖ਼ਲ ਸਨ। ਭੁਬਨ ਆਪਣੀ ਨਵੀਂ ਗੱਡੀ ਨੂੰ ਚਲਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਉਦੋਂ ਉਨ੍ਹਾਂ ਦੀ ਗੱਡੀ ਦੀ ਕੰਧ ਨਾਲ ਟੱਕਰ ਹੋ ਗਈ। ਇਸ ਕਾਰਨ ਉਨ੍ਹਾਂ ਦੇ ਚਿਹਰੇ ’ਤੇ ਸੱਟ ਲੱਗੀ ਸੀ।

ਠੀਕ ਹੁੰਦਿਆਂ ਹੀ ਉਨ੍ਹਾਂ ਨੇ ਆਪਣਾ ਨਵਾਂ ਗੀਤ ਬਣਾ ਲਿਆ ਹੈ। ਉਨ੍ਹਾਂ ਦੇ ਨਵੇਂ ਗੀਤ ਦਾ ਨਾਂ ‘Amar Notun Gari’ ਹੈ, ਜਿਸ ਦਾ ਮਤਲਬ ਹੈ ‘ਮੇਰੀ ਨਵੀਂ ਗੱਡੀ’। ਇਸ ਹਾਦਸੇ ਤੇ ਆਪਣੇ ਨਵੇਂ ਗੀਤ ਬਾਰੇ ਭੁਬਨ ਨੇ ਕਿਹਾ, ‘ਮੈਂ ਇਕ ਸੈਕਿੰਡ ਹੈਂਡ ਗੱਡੀ ਖਰੀਦੀ। ਮੈਂ ਉਸ ਨੂੰ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਦੋਂ ਕੰਧ ਨਾਲ ਮੇਰੀ ਟੱਕਰ ਹੋ ਗਈ। ਮੈਨੂੰ ਸੱਟ ਲੱਗੀ। ਹੁਣ ਮੈਂ ਬਿਲਕੁਲ ਠੀਕ ਹਾਂ। ਮੈਂ ਸੋਚਿਆ ਕਿ ਨਵੀਂ ਗੱਡੀ ’ਤੇ ਗਾਣਾ ਰਿਲੀਜ਼ ਕਰਾ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News