ਅਨੰਤ-ਰਾਧਿਕਾ ਮਰਚੈਂਟ ਨਾਲ ਜਸਟਿਨ ਬੀਬਰ ਨੇ ਖਾਸ ਮੁਲਾਕਾਤ ਦੀਆਂ ਤਸਵੀਰਾਂ ਕੀਤੀਆਂ ਸ਼ੇਅਰ

Sunday, Jul 07, 2024 - 01:07 PM (IST)

ਅਨੰਤ-ਰਾਧਿਕਾ ਮਰਚੈਂਟ ਨਾਲ ਜਸਟਿਨ ਬੀਬਰ ਨੇ ਖਾਸ ਮੁਲਾਕਾਤ ਦੀਆਂ ਤਸਵੀਰਾਂ ਕੀਤੀਆਂ ਸ਼ੇਅਰ

ਮੁੰਬਈ-  ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਨੂੰ ਹੁਣ 1 ਹਫਤੇ ਤੋਂ ਵੀ ਘੱਟ ਸਮਾਂ ਬਚਿਆ ਹੈ। ਦੋਵੇਂ 12 ਜੁਲਾਈ ਨੂੰ ਵਿਆਹ ਕਰਨਗੇ। ਇਸ ਵਿਆਹ ਤੋਂ ਪਹਿਲਾਂ ਅੰਬਾਨੀ ਪਰਿਵਾਰ ਨੇ ਇੱਕ ਸ਼ਾਨਦਾਰ ਸੰਗੀਤ ਸਮਾਰੋਹ ਦਾ ਆਯੋਜਨ ਕੀਤਾ, ਜਿਸ 'ਚ ਬਾਲੀਵੁੱਡ ਅਤੇ ਕ੍ਰਿਕਟਰਾਂ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਮਸ਼ਹੂਰ ਹਾਲੀਵੁੱਡ ਪੌਪ ਸਿੰਗਰ ਜਸਟਿਨ ਬੀਬਰ ਇਸ ਸੈਲੀਬ੍ਰੇਸ਼ਨ ਨੂੰ ਚਾਰ ਚੰਨ ਲਗਾਉਣ ਪਹੁੰਚੇ ਸਨ।

PunjabKesari

ਉਨ੍ਹਾਂ ਨੇ ਸੰਗੀਤ ਸਮਾਰੋਹ 'ਚ ਜ਼ਬਰਦਸਤ ਪਰਫਾਰਮੈਂਸ ਦਿੱਤੀ। ਹੁਣ ਜਸਟਿਨ ਨੇ ਅਨੰਤ ਅਤੇ ਰਾਧਿਕਾ ਨਾਲ ਆਪਣੀ ਖਾਸ ਮੁਲਾਕਾਤ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਸੰਗੀਤ ਸਮਾਰੋਹ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋਈਆਂ ਹਨ। ਹੁਣ ਜਸਟਿਨ ਬੀਬਰ ਨੇ ਖੁਦ ਆਪਣੀ ਭਾਰਤ ਦੌਰੇ ਦੀਆਂ ਕਈ ਅਣਦੇਖੀਆਂ ਤਸਵੀਰਾਂ ਅਤੇ ਕੁਝ ਵੀਡੀਓਜ਼ ਸ਼ੇਅਰ ਕੀਤੀਆਂ ਹਨ। ਕੁਝ ਤਸਵੀਰਾਂ ਵਿੱਚ ਉਹ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ।

PunjabKesari

ਜਸਟਿਨ ਬੀਬਰ ਨੇ ਸੰਗੀਤ ਸੈਰੇਮਨੀ ਤੋਂ ਪਹਿਲਾਂ  ਆਪਣੀ ਰਿਹਰਸਲ ਅਤੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਨੂੰ ਮਿਲਣ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ। ਤਸਵੀਰਾਂ 'ਚ ਜਸਟਿਨ ਨੂੰ ਅੰਬਾਨੀ ਪਰਿਵਾਰ ਦੇ ਹੋਰ ਮੈਬਰਾਂ ਨਾਲ ਪੋਜ਼ ਦਿੰਦੇ ਦੇਖਿਆ ਜਾ ਸਕਦਾ ਹੈ।

PunjabKesari

ਗਾਇਕ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਨੂੰ ਮਿਲਦੇ ਨਜ਼ਰ ਆ ਰਹੇ ਹਨ।ਜਸਟਿਨ ਅੰਨਤ ਅੰਬਾਨੀ ਨਾਲ ਯਾਦਗਰ ਪਲ ਸਾਂਝਾ ਕਰਦੇ ਹੋਏ ਨਜ਼ਰ ਆਏ। ਜਸਟਿਨ ਨਾਲ ਅੰਨਤ-ਰਾਧਿਕਾ, ਆਕਾਸ਼ ਅੰਬਾਨੀ ਅਤੇ ਪਰਿਵਾਰ ਦੇ ਹੋਰ ਮੈਂਬਰ ਵੀ ਸ਼ਾਮਲ ਹੋਏ। ਜਸਟਿਨ ਬੀਬਰ ਨੇ ਸੰਗੀਤ ਸਮਾਰੋਹ ਦੇ ਆਪਣੇ ਪਸੰਦੀਦਾ ਪਲਾਂ ਦੇ ਵੀਡੀਓ ਵੀ ਸ਼ੇਅਰ ਕੀਤੀ ਹੈ। 

PunjabKesari

ਜਸਟਿਨ ਬੀਬਰ ਦੇ ਫੈਨਜ਼ ਉਨ੍ਹਾਂ ਦੀ ਵਾਪਸੀ ਨਾਲ ਕਾਫੀ ਖੁਸ਼ ਹਨ। ਸਿੰਗਰ ਉਸੇ ਸਮੇਂ ਤੋਂ ਚਰਚਾ 'ਚ ਆਏ ਜਦੋਂ ਤੋਂ ਉਨ੍ਹਾਂ ਦੀ ਪਤਨੀ ਅਤੇ ਮਾਡਲ ਨੇ ਐਲਾਨ ਕੀਤਾ ਕਿ ਉਹ ਮਾਤਾ- ਪਿਤਾ ਬਣਨ ਜਾ ਰਹੇ ਹਨ।

PunjabKesariPunjabKesari


author

Priyanka

Content Editor

Related News