26 ਮਈ 2023 ’ਚ ਰਿਲੀਜ਼ ਹੋਵੇਗੀ ਫ਼ਿਲਮ ‘ਜੂਨੀਅਰ’
Thursday, Dec 15, 2022 - 04:48 PM (IST)
ਚੰਡੀਗੜ੍ਹ (ਬਿਊਰੋ)– ਫ਼ਿਲਮ ‘ਜੂਨੀਅਰ’ ਦਾ ਪੋਸਟਰ ਅੱਜ ਰਿਲੀਜ਼ ਹੋ ਗਿਆ ਹੈ। ਇਹ ਪੋਸਟਰ ਜ਼ਾਹਿਰ ਤੌਰ ’ਤੇ ਐਕਸ਼ਨ ਫ਼ਿਲਮ ਦਾ ਅਹਿਸਾਸ ਕਰਵਾਉਂਦਾ ਹੈ। ਫ਼ਿਲਮ ਦੀ ਕਹਾਣੀ ਦਾ ਅੰਦਾਜ਼ਾ ਪੋਸਟਰ ਦੀ ਟੈਗ ਲਾਈਨ ਤੋਂ ਹੀ ਲਗਾਇਆ ਜਾ ਸਕਦਾ ਹੈ। ਇਸ ’ਚ ਲਿਖਿਆ ਹੈ ‘ਦਿ ਬਿਗੈਸਟ ਮੈਨਹੰਟ ਆਫ ਏ ਮੈਨ ਆਨ ਏ ਹੰਟ’। ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹੀਰੋ ਬਹੁਤ ਸਾਰੇ ਲੋਕਾਂ ਦੇ ਨਿਸ਼ਾਨੇ ’ਤੇ ਹੋਵੇਗਾ, ਜੋ ਪਹਿਲਾਂ ਹੀ ਬੁਰੇ ਲੋਕਾਂ ਨੂੰ ਲੱਭ ਰਿਹਾ ਹੈ ਤੇ ਮਾਰ ਰਿਹਾ ਹੈ।
ਜੇਕਰ ਅੰਦਾਜ਼ਾ ਸਹੀ ਹੈ ਤਾਂ ਇਹ ਪੰਜਾਬੀ ਇੰਡਸਟਰੀ ’ਚ ਬੇਹੱਦ ਦਿਲਚਸਪ ਤੇ ਅਨੋਖੀ ਕਹਾਣੀ ਜਾਪਦੀ ਹੈ। ਜੇਕਰ ਅਸੀਂ ਫ਼ਿਲਮ ਦੇ ਬੈਨਰ ਦੀ ਗੱਲ ਕਰੀਏ ਤਾਂ ਨਾਦਰ ਫ਼ਿਲਮਜ਼ ‘ਭਲਵਾਨ ਸਿੰਘ’, ‘ਬੰਬੂਕਾਟ’ ਤੇ ‘ਵੇਖ ਬਰਾਤਾਂ ਚੱਲੀਆਂ’ ਵਰਗੀਆਂ ਕਈ ਵਧੀਆ ਲਈ ਜਾਣੇ ਜਾਂਦੇ ਹਨ।
ਇਹ ਖ਼ਬਰ ਵੀ ਪੜ੍ਹੋ : ਪਾਕਿ ਵੈੱਬ ਸੀਰੀਜ਼ 'ਸੇਵਕ' 'ਤੇ ਭੜਕੀ ਦੀਪ ਸਿੱਧੂ ਦੀ ਪ੍ਰੇਮਿਕਾ ਰੀਨਾ ਰਾਏ, ਪੋਸਟ ਪਾ ਕੇ ਸ਼ਰੇਆਮ ਆਖੀਆਂ ਇਹ ਗੱਲਾਂ
ਫ਼ਿਲਮ 26 ਮਈ, 2023 ਨੂੰ ਦੁਨੀਆ ਭਰ ’ਚ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦੀ ਸਟਾਰ ਕਾਸਟ ’ਚ ਅਮੀਕ ਵਿਰਕ, ਸ੍ਰਿਸ਼ਟੀ ਜੈਨ, ਕਬੀਰ ਬੇਦੀ, ਪ੍ਰਦੀਪ ਰਾਵਤ, ਪ੍ਰਦੀਪ ਚੀਮਾ, ਰਾਮ ਔਜਲਾ, ਜਸਲੀਨ ਰਾਣਾ, ਅਜੇ ਜੇਠੀ, ਮਰੀਅਮ ਰੋਇਨਿਸ਼ਵਿਲੀ, ਰੋਨੀ ਸਿੰਘ, ਕਰਨ ਗਾਬਾ, ਕਬੀਰ ਸਿੰਘ ਤੇ ਹੋਰ ਸ਼ਾਮਲ ਹਨ।
ਫ਼ਿਲਮ ਦਾ ਨਿਰਦੇਸ਼ਨ ਹਰਮਨ ਢਿੱਲੋਂ ਨੇ ਕੀਤਾ ਹੈ। ਯਾਨਿਕ ਬੇਨ ਤੇ ਅੰਮ੍ਰਿਤਪਾਲ ਸਿੰਘ ਐਕਸ਼ਨ ਡਾਇਰੈਕਟਰ ਹਨ। ਡੀ. ਓ. ਪੀ. ਪਰਵੇਜ਼ ਖ਼ਾਨ, ਆਰਟਿਓਮ ਅਬੋਵੋਨ ਤੇ ਮੇਰਾ ਕਿਕਨਾਡਜ਼ੇ ਦੁਆਰਾ ਹੈ। ਇਹ ਫ਼ਿਲਮ ਨਾਦਰ ਫ਼ਿਲਮਜ਼ ਤੇ ਅਮੀਕ ਵਿਰਕ ਦੇ ਬੈਨਰ ਹੇਠ ਫਤਿਹ ਫ਼ਿਲਮਜ਼ ਤੇ ਇਰਾਕਲੀ ਕਿਰੀਆ 100 ਫ਼ਿਲਮਜ਼ ਦੁਆਰਾ ਬਣਾਈ ਗਈ ਹੈ, ਜਿਸ ’ਚ ਸ਼ਮਸ਼ੇਰ ਸੰਧੂ ਕਾਰਜਕਾਰੀ ਨਿਰਮਾਤਾ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।