ਮਸ਼ਹੂਰ ਗਾਇਕ ਜੁਬਿਨ ਨੌਟੀਆਲ ਦੇ ਇਸ ਅਦਾਕਾਰਾ ਨਾਲ ਵਿਆਹ ਦੇ ਚਰਚੇ?

03/12/2022 7:11:36 PM

ਮੁੰਬਈ (ਬਿਊਰੋ)– ਗਾਇਕ ਜੁਬਿਨ ਨੌਟੀਆਲ ਬਾਲੀਵੁੱਡ ਅਦਾਕਾਰਾ ਨਾਲ ਵਧਦੀਆਂ ਨਜ਼ਦੀਕੀਆਂ ਨੂੰ ਲੈ ਕੇ ਖ਼ਬਰਾਂ ’ਚ ਹਨ। ਇਕ ਇੰਸਟਾਗ੍ਰਾਮ ਪੋਸਟ ਤੋਂ ਬਾਅਦ ਦੋਵਾਂ ਦਾ ਰਿਲੇਸ਼ਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦੇ ਨਾਲ ਹੁਣ ਚਰਚਾ ਵਿਆਹ ਤਕ ਪਹੁੰਚ ਰਹੀ ਹੈ।

ਅਫਵਾਹਾਂ ਹਨ ਕਿ ਜੁਬਿਨ ਨੌਟੀਆਲ ਇਸ ਅਦਾਕਾਰਾ ਨਾਲ ਵਿਆਹ ਤਕ ਪਲਾਨ ਕਰ ਰਹੇ ਹਨ। ਅਜਿਹੇ ’ਚ ਗਾਇਕ ਦੇ ਪ੍ਰਸ਼ੰਸਕ ਵੀ ਉਸ ਨੂੰ ਲਾੜਾ ਬਣਦੇ ਦੇਖਣ ਲਈ ਉਤਸ਼ਾਹ ਦਿਖਾ ਰਹੇ ਹਨ, ਨਾਲ ਹੀ ਜੁਬਿਨ ਦੀ ਹੋਣ ਵਾਲੀ ਲਾੜੀ ਦਾ ਨਾਂ ਵੀ ਤੁਹਾਨੂੰ ਹੈਰਾਨ ਕਰ ਸਕਦਾ ਹੈ।

ਜੁਬਿਨ ਨੌਟੀਆਲ ਤੇ ‘ਕਬੀਰ ਸਿੰਘ’ ’ਚ ਦਿਖਾਈ ਦੇ ਚੁੱਕੀ ਨਿਕੀਤਾ ਦੱਤਾ ਆਪਣੀਆਂ ਨਜ਼ਦੀਕੀਆਂ ਨੂੰ ਲੈ ਕੇ ਮਸ਼ਹੂਰ ਹੋ ਰਹੇ ਹਨ। ਅਸਲ ’ਚ ਅਦਾਕਾਰਾ ਨੇ ਇਸ ਤੋਂ ਪਹਿਲਾਂ ਜੁਬਿਨ ਨੌਟੀਆਲ ਨਾਲ ਹਾਲ ਹੀ ’ਚ ਆਪਣੀ ਇਕ ਤਸਵੀਰ ਸਾਂਝੀ ਕੀਤੀ ਸੀ। ਤਸਵੀਰ ਨੂੰ ਸਾਂਝਾ ਕਰਦਿਆਂ ਉਸ ਨੇ ਲਿਖਿਆ ਸੀ, ‘ਮੈਂ ਆਪਣੀ ਆਤਮਾ ਦਾ ਇਕ ਹਿੱਸਾ ਪਹਾੜਾਾਂ ’ਚ ਛੱਡ ਦਿੱਤਾ।’

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੀ ਹਾਰ ’ਤੇ ਗੈਰੀ ਸੰਧੂ ਨੇ ਕੀਤੀ ਟਿੱਪਣੀ, ਕਿਹਾ– ‘ਮੌਤ ਮਾਰਦੀ ਨਾ ਬੰਦੇ ਨੂੰ...’

ਨਿਕੀਤਾ ਦੱਤਾ ਦੀ ਇਸ ਪੋਸਟ ਦੇ ਕੁਮੈਂਟ ਸੈਕਸ਼ਨ ’ਚ ਜੁਬਿਨ ਨੇ ਲਿਖਿਆ, ‘ਕੀ ਤੁਸੀਂ ਆਪਣਾ ਦਿਲ ਵੀ ਇਥੇ ਨਹੀਂ ਛੱਡ ਗਏ ਹੋ?’ ਇਸ ਦੇ ਨਾਲ ਹੀ ਦੋਵਾਂ ਨੇ ਆਪਣੀ ਕੈਪਸ਼ਨ ਤੇ ਕੁਮੈਂਟ ’ਚ ਦਿਲ ਵਾਲੀ ਇਮੋਜੀ ਬਣਾਈ ਹੈ।

ਦੱਸ ਦੇਈਏ ਕਿ ਜੁਬਿਨ ਉਤਰਾਖੰਡ ਦੇ ਰਹਿਣ ਵਾਲੇ ਹਨ। ਜੁਬਿਨ ਤੇ ਨਿਕੀਤਾ ਦੀ ਇਸ ਗੱਲਬਾਤ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਇਨ੍ਹਾਂ ਦੀ ਕੈਮਿਸਟਰੀ ਦੇ ਚਰਚੇ ਤੇਜ਼ ਹੋ ਚੁੱਕੇ ਹਨ। ਨਾਲ ਹੀ ਦੋਵਾਂ ਦੇ ਰੋਮਾਂਸ ਦੇ ਕਿੱਸੇ ਵੀ ਮਸ਼ਹੂਰ ਹੋ ਰਹੇ ਹਨ। ਇਸ ਦੇ ਨਾਲ ਹੀ ਰਿਪੋਰਟ ਦੀ ਮੰਨੀਏ ਤਾਂ ਅਫਵਾਹ ਹੈ ਕਿ ਇਨ੍ਹਾਂ ਦੋਵਾਂ ਦੇ ਪਰਿਵਾਰ ਵੀ ਆਪਸ ’ਚ ਮਿਲ ਚੁੱਕੇ ਹਨ।

ਹਾਲ ਹੀ ’ਚ ਅਦਾਕਾਰਾ ਉਤਰਾਖੰਡ ’ਚ ਜੁਬਿਨ ਦੇ ਘਰ ਗਈ ਸੀ, ਨਾਲ ਹੀ ਜੁਬਿਨ ਵੀ ਉਨ੍ਹਾਂ ਨੂੰ ਮਿਲਣ ਮੁੰਬਈ ’ਚ ਕਈ ਵਾਰ ਆ ਚੁੱਕੇ ਹਨ ਤੇ ਵਿਆਹ ਦੀ ਪਲਾਨਿੰਗ ਕਰ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News