ਜੌਨ ਅਬ੍ਰਾਹਮ ਨੇ CJI ਨੂੰ ਲਿਖਿਆ ਪੱਤਰ, ਆਵਾਰਾ ਕੁੱਤਿਆਂ ਬਾਰੇ SC ਦੇ ਫ਼ੈਸਲੇ ਦੀ ਸਮੀਖਿਆ ਦੀ ਕੀਤੀ ਮੰਗ
Tuesday, Aug 12, 2025 - 04:31 PM (IST)

ਨਵੀਂ ਦਿੱਲੀ (ਏਜੰਸੀ)- ਬਾਲੀਵੁੱਡ ਅਦਾਕਾਰ ਜੌਨ ਅਬ੍ਰਾਹਮ ਨੇ ਸੁਪਰੀਮ ਕੋਰਟ ਵੱਲੋਂ ਦਿੱਲੀ-ਐੱਨਸੀਆਰ ਦੀਆਂ ਸੜਕਾਂ ਤੋਂ ਆਵਾਰਾ ਕੁੱਤਿਆਂ ਨੂੰ ਹਟਾ ਕੇ ਸ਼ੈਲਟਰਾਂ ਵਿੱਚ ਭੇਜਣ ਦੇ ਹਾਲੀਆ ਹੁਕਮ ਦੀ ਸਮੀਖਿਆ ਅਤੇ ਸੋਧ ਕਰਨ ਦੀ ਅਪੀਲ ਕੀਤੀ ਹੈ। ਚੀਫ ਜਸਟਿਸ ਬੀ.ਆਰ. ਗਵਾਈ ਨੂੰ ਲਿਖੇ ਪੱਤਰ ਵਿੱਚ, ਜੌਨ ਨੇ ਕਿਹਾ ਕਿ ਇਹ ਕੁੱਤੇ "ਆਵਾਰਾ" ਨਹੀਂ, ਸਗੋਂ ਭਾਈਚਾਰੇ ਦਾ ਹਿੱਸਾ ਹਨ, ਜੋ ਕਈ ਲੋਕਾਂ ਦੇ ਪਿਆਰੇ ਹਨ ਅਤੇ ਪਿੜ੍ਹੀਆਂ ਤੋਂ ਮਨੁੱਖਾਂ ਦੇ ਗੁਆਂਢੀ ਵਜੋਂ ਰਹਿੰਦੇ ਆ ਰਹੇ ਹਨ।
ਜੌਨ ਅਬ੍ਰਾਹਮ, ਜੋ ਪੀਪਲ ਫਾਰ ਦਿ ਐਥੀਕਲ ਟ੍ਰੀਟਮੈਂਟ ਆਫ ਐਨੀਮਲਜ਼ (PETA) ਇੰਡੀਆ ਦੇ ਪਹਿਲੇ ਆਨਰੇਰੀ ਡਾਇਰੈਕਟਰ ਹਨ, ਨੇ ਦਲੀਲ ਦਿੱਤੀ ਕਿ ਇਹ ਹੁਕਮ ਐਨੀਮਲ ਬਰਥ ਕੰਟਰੋਲ (ABC) ਰੂਲਜ਼ 2023 ਅਤੇ ਕੋਰਟ ਦੇ ਪਹਿਲਾਂ ਦੇ ਫ਼ੈਸਲਿਆਂ ਦੇ ਖ਼ਿਲਾਫ਼ ਹੈ। ਇਨ੍ਹਾਂ ਨਿਯਮਾਂ ਅਨੁਸਾਰ ਕੁੱਤਿਆਂ ਦੀ ਥਾਂ-ਬਦਲੀ ਦੀ ਮਨਾਹੀ ਹੈ ਅਤੇ ਉਨ੍ਹਾਂ ਦੀ ਨਸਬੰਦੀ, ਟੀਕਾਕਰਨ ਅਤੇ ਅਤੇ ਉਨ੍ਹਾਂ ਖੇਤਰਾਂ ਵਿੱਚ ਵਾਪਸ ਜਾਣ ਨੂੰ ਲਾਜ਼ਮੀ ਬਣਾਉਂਦੇ ਹਨ ਜਿੱਥੇ ਉਹ ਰਹਿੰਦੇ ਹਨ। ਉਹਨਾਂ ਨੇ ਜੈਪੁਰ ਅਤੇ ਲਖਨਊ ਦੀਆਂ ਮਿਸਾਲਾਂ ਦਿੰਦਿਆਂ ਕਿਹਾ ਕਿ ਸਹੀ ਤਰੀਕੇ ਨਾਲ ABC ਪ੍ਰੋਗਰਾਮ ਲਾਗੂ ਕਰਨ ਨਾਲ ਚੰਗੇ ਨਤੀਜੇ ਮਿਲਦੇ ਹਨ।
ਇਹ ਵੀ ਪੜ੍ਹੋ: ਵੱਡੀ ਖਬਰ ; ਮਸ਼ਹੂਰ ਸੋਸ਼ਲ ਮੀਡੀਆ Influencer ਦੀ ਹੋਈ ਦਰਦਨਾਕ ਮੌਤ, ਕਾਰ ਦੇ ਉੱਡ ਗਏ ਪਰਖੱਚੇ
ਅਦਾਕਾਰ ਨੇ ਕਿਹਾ ਕਿ ਦਿੱਲੀ ਵਿੱਚ ਲਗਭਗ 10 ਲੱਖ ਕੁੱਤੇ ਹਨ, ਅਤੇ ਉਨ੍ਹਾਂ ਸਭ ਨੂੰ ਹਟਾ ਕੇ ਸ਼ੈਲਟਰਾਂ ਵਿੱਚ ਰੱਖਣਾ ਨਾ ਤਾਂ ਸੰਭਵ ਹੈ ਅਤੇ ਨਾ ਹੀ ਮਨੁੱਖੀ। ਇਸ ਨਾਲ ਟੀਕਾਕਰਨ ਰਹਿਤ ਅਤੇ ਨਸਬੰਦੀ ਰਹਿਤ ਕੁੱਤਿਆਂ ਦੇ ਆਉਣ ਦਾ ਖ਼ਤਰਾ ਵੱਧ ਜਾਂਦਾ ਹੈ, ਜਿਸ ਨਾਲ ਹੋਰ ਲੜਾਈਆਂ, ਕੱਟਣ ਦੇ ਮਾਮਲੇ ਅਤੇ ਸਿਹਤ ਸੰਬੰਧੀ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ: ਬਲਾਤਕਾਰ ਮਾਮਲੇ 'ਚ ਫਸਿਆ ਮਸ਼ਹੂਰ ਰੈਪਰ; ਪੁਲਸ ਨੇ lookout notice ਕੀਤਾ ਜਾਰੀ
ਦੱਸ ਦੇਈਏ ਕਿ ਸੋਮਵਾਰ ਨੂੰ ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਅਤੇ ਗੁਰੂਗ੍ਰਾਮ, ਨੋਇਡਾ, ਗਾਜ਼ੀਆਬਾਦ ਦੇ ਨਿਗਮਾਂ ਨੂੰ ਕਿਹਾ ਸੀ ਕਿ ਸਾਰੇ ਆਵਾਰਾ ਕੁੱਤੇ ਜਲਦੀ ਤੋਂ ਜਲਦੀ ਸ਼ੈਲਟਰਾਂ ਵਿੱਚ ਭੇਜੇ ਜਾਣ। ਕੋਰਟ ਨੇ ਕੱਟਣ ਅਤੇ ਰੇਬੀਜ਼ ਦੇ ਵੱਧਦੇ ਮਾਮਲਿਆਂ, ਖ਼ਾਸ ਤੌਰ 'ਤੇ ਬੱਚਿਆਂ ਵਿੱਚ, ਨੂੰ "ਗੰਭੀਰ ਸਥਿਤੀ" ਦੱਸਿਆ ਅਤੇ 6-8 ਹਫ਼ਤਿਆਂ ਵਿੱਚ ਲਗਭਗ 5 ਹਜ਼ਾਰ ਕੁੱਤਿਆਂ ਲਈ ਸ਼ੈਲਟਰ ਤਿਆਰ ਕਰਨ ਦੇ ਹੁਕਮ ਦਿੱਤੇ।
ਇਹ ਵੀ ਪੜ੍ਹੋ: ਕਰਨ ਔਜਲਾ ਤੇ ਹਨੀ ਸਿੰਘ ਨੇ ਮੰਗੀ ਮਾਫੀ, ਮਹਿਲਾ ਕਮਿਸ਼ਨ ਨੇ ਭੇਜਿਆ ਸੀ ਨੋਟਿਸ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8