ਬਾਲੀਵੁੱਡ ਅਦਾਕਾਰ ਜੌਨ ਅਬ੍ਰਾਹਮ ਨੇ ਟਵੀਟ ਕਰਕੇ ਫ਼ਿਲਮ ‘ਮਾਂ ਦਾ ਲਾਡਲਾ’ ਦੀ ਟੀਮ ਨੂੰ ਦਿੱਤੀਆਂ ਵਧਾਈਆਂ

Thursday, Sep 15, 2022 - 11:10 AM (IST)

ਬਾਲੀਵੁੱਡ ਅਦਾਕਾਰ ਜੌਨ ਅਬ੍ਰਾਹਮ ਨੇ ਟਵੀਟ ਕਰਕੇ ਫ਼ਿਲਮ ‘ਮਾਂ ਦਾ ਲਾਡਲਾ’ ਦੀ ਟੀਮ ਨੂੰ ਦਿੱਤੀਆਂ ਵਧਾਈਆਂ

ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਮਾਂ ਦਾ ਲਾਡਲਾ’ ਕੱਲ ਯਾਨੀ 16 ਸਤੰਬਰ ਨੂੰ ਦੁਨੀਆ ਭਰ ’ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ’ਚ ਤਰਸੇਮ ਜੱਸੜ, ਨੀਰੂ ਬਾਜਵਾ, ਰੂਪੀ ਗਿੱਲ, ਨਿਰਮਲ ਰਿਸ਼ੀ, ਨਸੀਮ ਵਿੱਕੀ, ਇਫਤਿਖਾਰ ਠਾਕੁਰ, ਕੈਸਰ ਪੀਆ, ਰੁਪਿੰਦਰ ਰੂਪੀ, ਸੁਖਵਿੰਦਰ ਚਾਹਲ ਤੇ ਸਵਾਸਤਿਕ ਭਗਤ ਅਹਿਮ ਭੂਮਿਕਾ ਨਿਭਾਅ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਗਣਪਤੀ ਉਤਸਵ ਮੌਕੇ ਗੀਤ ਗਾਉਣ ਕਾਰਨ ਵਿਵਾਦਾਂ ’ਚ ਘਿਰੇ ਜੀ ਖ਼ਾਨ ਨੇ ਮੰਗੀ ਮੁਆਫ਼ੀ (ਵੀਡੀਓ)

ਫ਼ਿਲਮ ਨੂੰ ਲੈ ਕੇ ਬਾਲੀਵੁੱਡ ਅਦਾਕਾਰ ਜੌਨ ਅਬ੍ਰਾਹਮ ਦਾ ਟਵੀਟ ਵੀ ਸਾਹਮਣੇ ਆਇਆ ਹੈ, ਜਿਸ ’ਚ ਉਨ੍ਹਾਂ ਨੇ ‘ਮਾਂ ਦਾ ਲਾਡਲਾ’ ਫ਼ਿਲਮ ਦੀ ਟੀਮ ਨੂੰ ਵਧਾਈਆਂ ਦਿੱਤੀਆਂ ਹਨ।

ਜੌਨ ਨੇ ਲਿਖਿਆ, ‘‘ਫ਼ਿਲਮ ‘ਮਾਂ ਦਾ ਲਾਡਲਾ’ ਦੀ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ। ਫ਼ਿਲਮ 16 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।’’ ਇਸ ਦੇ ਨਾਲ ਹੀ ਜੌਨ ਨੇ ਨੀਰੂ ਬਾਜਵਾ ਨੂੰ ਟੈਗ ਕੀਤਾ ਹੈ ਤੇ ਤਰਸੇਮ ਜੱਸੜ ਤੇ ਉਦੈ ਪ੍ਰਤਾਪ ਸਿੰਘ ਨੂੰ ਹੈਸ਼ਟੈਗ ’ਚ ਮੈਂਸ਼ਨ ਕੀਤਾ ਹੈ।

PunjabKesari

ਦੱਸ ਦੇਈਏ ਕਿ ਫ਼ਿਲਮ ਨੂੰ ਉਦੈ ਪ੍ਰਤਾਪ ਸਿੰਘ ਨੇ ਡਾਇਰੈਕਟ ਕੀਤਾ ਹੈ ਤੇ ਇਸ ਦੀ ਕਹਾਣੀ ਜਗਦੀਪ ਵੜਿੰਗ ਨੇ ਲਿਖੀ ਹੈ। ਇਸ ਫ਼ਿਲਮ ਨੂੰ ਮਨਪ੍ਰੀਤ ਜੌਹਲ ਤੇ ਆਸ਼ੂ ਮੁਨੀਸ਼ ਸਾਹਨੀ ਨੇ ਪ੍ਰੋਡਿਊਸ ਕੀਤਾ ਹੈ। ‘ਮਾਂ ਦਾ ਲਾਡਲਾ’ ਵਿਹਲੀ ਜਨਤਾ ਫ਼ਿਲਮਜ਼ ਤੇ ਓਮਜੀ ਸਟਾਰ ਸਟੂਡੀਓਜ਼ ਦੀ ਸਾਂਝੀ ਪੇਸ਼ਕਸ਼ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News