ਦਿਲਜੀਤ ਤੇ ਨਿਮਰਤ ਦੀ ਫ਼ਿਲਮ ‘ਜੋੜੀ’ ਦੇ ਟਰੇਲਰ ਨੇ ਪਾਈਆਂ ਧੁੰਮਾਂ, 27 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ

Sunday, Apr 23, 2023 - 02:30 PM (IST)

ਦਿਲਜੀਤ ਤੇ ਨਿਮਰਤ ਦੀ ਫ਼ਿਲਮ ‘ਜੋੜੀ’ ਦੇ ਟਰੇਲਰ ਨੇ ਪਾਈਆਂ ਧੁੰਮਾਂ, 27 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ

ਚੰਡੀਗੜ੍ਹ (ਬਿਊਰੋ)– ਜਦੋਂ ਤੋਂ ਪੰਜਾਬੀ ਫ਼ਿਲਮ ‘ਜੋੜੀ’ ਦਾ ਟਰੇਲਰ ਰਿਲੀਜ਼ ਹੋਇਆ ਹੈ, ਉਦੋਂ ਤੋਂ ਇਸ ਨੇ ਯੂਟਿਊਬ ’ਤੇ ਧੁੰਮਾਂ ਪਾ ਦਿੱਤੀਆਂ ਹਨ। 11 ਅਪ੍ਰੈਲ ਨੂੰ ਰਿਲੀਜ਼ ਹੋਏ ਇਸ ਟਰੇਲਰ ਨੂੰ ਖ਼ਬਰ ਲਿਖੇ ਜਾਣ ਤਕ 27 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਫ਼ਿਲਮ ’ਚ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਮੁੱਖ ਭੂਮਿਕਾ ਨਿਭਾਅ ਰਹੇ ਹਨ, ਜਿਨ੍ਹਾਂ ਦੀ ਵੱਖਰੀ ਲੁੱਕ ਨੂੰ ਹਰ ਕੋਈ ਪਸੰਦ ਕਰ ਰਿਹਾ ਹੈ। ਫ਼ਿਲਮ ਪੁਰਾਣੇ ਸਮੇਂ ਨੂੰ ਦਿਖਾਉਂਦੀ ਹੈ, ਜਦੋਂ ਅਖਾੜਿਆਂ ਦਾ ਦੌਰ ਹੁੰਦਾ ਸੀ। ਇਸ ਦੌਰਾਨ ਕਿਵੇਂ ਉਨ੍ਹਾਂ ਦਾ ਗਾਇਕੀ ਸਫਰ ਅੱਗੇ ਤੁਰਦਾ ਹੈ ਤੇ ਕੀ-ਕੀ ਮੁਸ਼ਕਿਲਾਂ ਆਉਂਦੀਆਂ ਹਨ, ਇਹ ਸਭ ਸਾਨੂੰ ਫ਼ਿਲਮ ’ਚ ਦੇਖਣ ਨੂੰ ਮਿਲੇਗਾ।

ਇਹ ਖ਼ਬਰ ਵੀ ਪੜ੍ਹੋ : ਕਪਿਲ ਸ਼ਰਮਾ ਦੇ ਸ਼ੋਅ ’ਤੇ ਬੋਲਿਆ ਰੈਪਰ ਰਫਤਾਰ, ਕਿਹਾ– ‘ਉਥੇ ਸਿਰਫ ਸ਼ੋਸ਼ਾਬਾਜ਼ੀ ਹੁੰਦੀ ਹੈ...’

ਫ਼ਿਲਮ ’ਚ ਹਰਸਿਮਰਨ, ਦ੍ਰਿਸ਼ਟੀ ਗਰੇਵਾਲ, ਹਰਦੀਪ ਗਿੱਲ ਤੇ ਰਵਿੰਦਰ ਮੰਡ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਅੰਬਰਦੀਪ ਸਿੰਘ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ, ਜਿਸ ਨੂੰ ਦਲਜੀਤ ਥਿੰਦ ਤੇ ਕਾਰਜ ਗਿੱਲ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ।

ਦੱਸ ਦੇਈਏ ਕਿ ਫ਼ਿਲਮ ਦੇ ਟਰੇਲਰ ਨੂੰ ਰਿਧਮ ਬੁਆਏਜ਼ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ ਹੈ। ਦੁਨੀਆ ਭਰ ’ਚ ਇਹ ਫ਼ਿਲਮ 5 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਨੋਟ– ‘ਜੋੜੀ’ ਦਾ ਟਰੇਲਰ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News