ਜ਼ੀ ਸਟੂਡੀਓਜ਼ ਦੀ ਆਉਣ ਵਾਲੀ ਫ਼ਿਲਮ ‘ਜਿੰਨੇ ਜੰਮੇ ਸਾਰੇ ਨਿਕੰਮੇ’ ਦਾ ਸ਼ੂਟ ਹੋਇਆ ਸ਼ੁਰੂ

Saturday, Nov 28, 2020 - 12:49 PM (IST)

ਜ਼ੀ ਸਟੂਡੀਓਜ਼ ਦੀ ਆਉਣ ਵਾਲੀ ਫ਼ਿਲਮ ‘ਜਿੰਨੇ ਜੰਮੇ ਸਾਰੇ ਨਿਕੰਮੇ’ ਦਾ ਸ਼ੂਟ ਹੋਇਆ ਸ਼ੁਰੂ

ਜਲੰਧਰ (ਬਿਊਰੋ)– ਜ਼ੀ ਸਟੂਡੀਓਜ਼ ਨੇ ਬਵੇਜਾ ਮੂਵੀਜ਼ ਨਾਲ ਮਿਲ ਕੇ ਆਪਣੀ ਆਉਣ ਵਾਲੀ ਪੰਜਾਬੀ ਕਾਮੇਡੀ ਫ਼ਿਲਮ ‘ਜਿੰਨੇ ਜੰਮੇ ਸਾਰੇ ਨਿਕੰਮੇ’ ਦੀ ਘੋਸ਼ਣਾ ਕੀਤੀ। ਕੈਨੀ ਛਾਬੜਾ ਦੀ ਨਿਰਦੇਸ਼ਿਤ ਇਸ ਫ਼ਿਲਮ ’ਚ ਜਸਵਿੰਦਰ ਭੱਲਾ, ਬੀਨੂੰ ਢਿੱਲੋਂ, ਪੁਖਰਾਜ ਭੱਲਾ ਤੇ ਸੀਮਾ ਕੌਸ਼ਲ ਮੁੱਖ ਕਿਰਦਾਰਾਂ ’ਚ ਹਨ। ਨਰੇਸ਼ ਕਥੂਰੀਆ ਨੇ ਇਸ ਫ਼ਿਲਮ ਦੀ ਕਹਾਣੀ ਲਿਖੀ ਹੈ। ‘ਜਿੰਨੇ ਜੰਮੇ ਸਾਰੇ ਨਿਕੰਮੇ’ ਇਕ ਪਰਿਵਾਰਕ ਕਾਮੇਡੀ ਫ਼ਿਲਮ ਹੈ, ਜਿਸ ’ਚ ਇਕ ਬਹੁਤ ਹੀ ਵਧੀਆ ਸਮਾਜਿਕ ਸੰਦੇਸ਼ ਦਿੱਤਾ ਗਿਆ ਹੈ, ਜੋ ਦਰਸ਼ਕਾਂ ਨੂੰ ਭਾਵੁਕ ਕਰੇਗਾ।

PunjabKesari

ਫ਼ਿਲਮ ਬਾਰੇ ਗੱਲਬਾਤ ਕਰਦਿਆਂ ਜ਼ੀ ਸਟੂਡੀਓਜ਼ ਦੇ ਸੀ. ਈ. ਓ. ਸ਼ਰੀਕ ਪਟੇਲ ਨੇ ਕਿਹਾ, ‘ਪੰਜਾਬੀ ਫ਼ਿਲਮ ਇੰਡਸਟਰੀ ਦਿਨੋਂ-ਦਿਨ ਵੱਧ-ਫੁੱਲ ਰਹੀ ਹੈ ਤੇ ਬਵੇਜਾ ਮੂਵੀਜ਼ ਨਾਲ ਇਸ ਐਸੋਸੀਏਸ਼ਨ ਨੂੰ ਲੈ ਕੇ ਅਸੀਂ ਬਹੁਤ ਖੁਸ਼ ਹਾਂ। ‘ਜਿੰਨੇ ਜੰਮੇ ਸਾਰੇ ਨਿਕੰਮੇ’ ਦਿਲ ਨੂੰ ਛੂਹਣ ਵਾਲੀ ਕਹਾਣੀ ਹੈ, ਜਿਸ ’ਚ ਇਕ ਬਹੁਤ ਹੀ ਖੂਬਸੂਰਤ ਸਮਾਜਿਕ ਸੰਦੇਸ਼ ਵੀ ਦਿੱਤਾ ਗਿਆ ਹੈ। ਮੈਨੂੰ ਪੂਰਾ ਯਕੀਨ ਹੈ ਕਿ ਇਹ ਫ਼ਿਲਮ ਦਰਸ਼ਕਾਂ ਦੇ ਦਿਲਾਂ ਨੂੰ ਜ਼ਰੂਰ ਛੂਹੇਗੀ।

PunjabKesari

ਬਵੇਜਾ ਮੂਵੀਜ਼ ਪ੍ਰਾਈਵੇਟ ਲਿਮਟਿਡ ਤੋਂ ਪ੍ਰੋਡਿਊਸਰ ਪੰਮੀ ਬਵੇਜਾ ਨੇ ਕਿਹਾ, ‘ਫ਼ਿਲਮ ‘ਚਾਰ ਸਾਹਿਬਜ਼ਾਦੇ’ ਨਾਲ ਫ਼ਿਲਮੀ ਸਰੋਤਿਆਂ ਦਾ ਦਿਲ ਜਿੱਤਣ ਤੋਂ ਬਾਅਦ ਹੁਣ ਅਸੀਂ ‘ਜਿੰਨੇ ਜੰਮੇ ਸਾਰੇ ਨਿਕੰਮੇ’ ਨਾਲ ਆਪਣੀ ਨਵੀਂ ਸ਼ੁਰੂਆਤ ਕਰ ਰਹੇ ਹਾਂ। ਇਸ ਨਾਲ ਸਾਡਾ ਪੂਰਾ ਧਿਆਨ ਉਨ੍ਹਾਂ ਫ਼ਿਲਮਾਂ ਨੂੰ ਬਣਾਉਣ ’ਚ ਹੋਵੇਗਾ, ਜੋ ਦਰਸ਼ਕਾਂ ਦਾ ਮਨੋਰੰਜਨ ਕਰਨ ਤੇ ਹਮੇਸ਼ਾ ਲਈ ਉਨ੍ਹਾਂ ਦੇ ਦਿਲਾਂ ’ਚ ਜ਼ਿੰਦਾ ਰਹਿਣ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਕਾਸਟ ਤੇ ਕਰਿਊ ਨਾਲ ਇਹ ਜ਼ਰੂਰ ਹੋਵੇਗਾ।’

PunjabKesari

ਅਦਾਕਾਰ ਬੀਨੂੰ ਢਿੱਲੋਂ ਨੇ ਇਸ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ, ‘ਇਕ ਅਭਿਨੇਤਾ ਹੋਣ ਦੇ ਨਾਤੇ ਅਸੀਂ ਜਿਸ ਵੀ ਪ੍ਰਾਜੈਕਟ ਨਾਲ ਜੁੜਦੇ ਹਾਂ, ਆਪਣੀ ਪੂਰੀ ਜੀਅ-ਜਾਨ ਲਗਾ ਦਿੰਦੇ ਹਾਂ ਪਰ ਕੁਝ ਪ੍ਰਾਜੈਕਟ ਇਸ ਤਰ੍ਹਾਂ ਦੇ ਹੁੰਦੇ ਹਨ, ਜੋ ਤੁਹਾਡਾ ਇਕ ਹਿੱਸਾ ਬਣ ਜਾਂਦੇ ਹਨ ਤੇ ਸਿਰਫ ਸਕ੍ਰਿਪਟ ਪੜ੍ਹ ਕੇ ਹੀ ਮੈਂ ਇਹ ਕਹਿ ਸਕਦਾ ਹਾਂ ਕਿ 'ਜਿੰਨੇ ਜੰਮੇ ਸਾਰੇ ਨਿਕੰਮੇ' ਅਜਿਹੀ ਹੀ ਇਕ ਫ਼ਿਲਮ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਦਰਸ਼ਕ ਇਸ ਕਹਾਣੀ ਨਾਲ ਜੁੜਨਗੇ ਤੇ ਸਾਨੂੰ ਆਪਣਾ ਆਸ਼ੀਰਵਾਦ ਦੇਣਗੇ।’

PunjabKesari

ਅਦਾਕਾਰ ਜਸਵਿੰਦਰ ਭੱਲਾ ਨੇ ਕਿਹਾ, ‘ਇਸ ਫਿਲਮ ਨੂੰ ਅਸੀਂ ਪੂਰੇ ਦਿਲ ਨਾਲ ਬਣਾਉਣਾ ਚਾਹੁੰਦੇ ਹਾਂ ਜੋ ਹਰ ਇਕ ਨੂੰ ਆਪਣੇ ਕਰੀਬ ਲੱਗੇ। ਇਹ ਫ਼ਿਲਮ ਜ਼ਿੰਦਗੀ ’ਚ ਪਿਆਰ ਕਰਨ ਵਾਲਿਆਂ ਤੇ ਪਰਿਵਾਰ ਦੀ ਮਹੱਤਤਾ ਦਾ ਜਸ਼ਨ ਮਨਾਉਂਦੀ ਹੈ। ਅਸੀਂ ਇਸ ਫ਼ਿਲਮ ਨੂੰ ਪੂਰੇ ਪਿਆਰ ਨਾਲ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤੇ ਉਮੀਦ ਕਰਦੇ ਹਾਂ ਕਿ ਦਰਸ਼ਕਾਂ ਨੂੰ ਵੀ ਇਸ ਨੂੰ ਦੇਖਣ ’ਚ ਬਹੁਤ ਆਨੰਦ ਆਵੇਗਾ।’

PunjabKesari


author

Rahul Singh

Content Editor

Related News