ਨਿਊਡ ਤਸਵੀਰਾਂ ਲੀਕ ਹੋਣ ’ਤੇ ਖੁੱਲ੍ਹ ਕੇ ਬੋਲੀ ਜੈਨੀਫਰ ਲਾਰੈਂਸ, ਕਿਹਾ- ‘ਸਾਰੀ ਜ਼ਿੰਦਗੀ...’
Thursday, Nov 25, 2021 - 04:36 PM (IST)

ਮੁੰਬਈ (ਬਿਊਰੋ)– ਸੈਲੇਬ੍ਰਿਟੀ ਹੋਣ ਦੇ ਆਪਣੇ ਫਾਇਦੇ ਤੇ ਨੁਕਸਾਨ ਹਨ। ਸੋਸ਼ਲ ਮੀਡੀਆ ਦੇ ਇਸ ਯੁੱਗ ’ਚ, ਇਸ ਦੇ ਫਾਇਦਿਆਂ ਨਾਲੋਂ ਜ਼ਿਆਦਾ ਨੁਕਸਾਨ ਹਨ, ਖ਼ਾਸ ਕਰਕੇ ਜਦੋਂ ਤੁਸੀਂ ਇਕ ਅੰਤਰਰਾਸ਼ਟਰੀ ਸੈਲੇਬ੍ਰਿਟੀ ਹੋ। 2014 ’ਚ ਜੈਨੀਫਰ ਲਾਰੈਂਸ ਦੀਆਂ ਨਿੱਜੀ ਤਸਵੀਰਾਂ ਉਸ ਦੀ ਇਜਾਜ਼ਤ ਤੋਂ ਬਿਨਾਂ ਇੰਟਰਨੈੱਟ ’ਤੇ ਲੀਕ ਹੋ ਗਈਆਂ ਸਨ। ਤਾਜ਼ਾ ਇੰਟਰਵਿਊ ’ਚ ਜੈਨੀਫਰ ਲਾਰੈਂਸ ਨੇ ਆਪਣੀਆਂ ਨਿਊਡ ਤਸਵੀਰਾਂ ਦੇ ਲੀਕ ਹੋਣ ਦੀ ਗੱਲ ਆਖੀ ਹੈ। ਅਦਾਕਾਰਾ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਕਾਰਨ ਵੀ ਸੁਰਖ਼ੀਆਂ ’ਚ ਹੈ।
ਜੈਨੀਫਰ ਨੇ ਇੰਟਰਵਿਊ ’ਚ ਦੱਸਿਆ ਕਿ 2014 ’ਚ ਪ੍ਰਾਈਵੇਟ ਤਸਵੀਰਾਂ ਲੀਕ ਹੋਣ ਕਾਰਨ ਉਹ ਹੈਰਾਨ ਰਹਿ ਗਈ ਸੀ। ਫਿਰ ਰਿਹਾਨਾ ਤੇ ਸੈਲੇਨਾ ਗੋਮੇਜ਼ ਵਰਗੀਆਂ ਮਸ਼ਹੂਰ ਹਸਤੀਆਂ ਦੀਆਂ ਨਿੱਜੀ ਤਸਵੀਰਾਂ ਵੀ ਆਨਲਾਈਨ ਲੀਕ ਹੋਈਆਂ ਸਨ। ਜੈਨੀਫਰ ਦੀਆਂ ਨਿੱਜੀ ਤਸਵੀਰਾਂ ਲੀਕ ਹੋਇਆਂ ਸੱਤ ਸਾਲ ਹੋ ਗਏ ਹਨ ਪਰ ਉਸ ਨੂੰ ਅਜੇ ਵੀ ਇਸ ਦਾ ਖਾਮਿਆਜ਼ਾ ਭੁਗਤਣਾ ਪੈ ਰਿਹਾ ਹੈ। ਜੈਨੀਫਰ ਲਾਰੈਂਸ ਨੇ 2014 ’ਚ ਆਪਣੀਆਂ ਨਿਊਡ ਤਸਵੀਰਾਂ ਲੀਕ ਹੋਣ ਦੇ ਵਿਵਾਦ ਸਮੇਤ ਕਈ ਮੁੱਦਿਆਂ ’ਤੇ ਇੰਟਰਵਿਊ ’ਚ ਗੱਲ ਕੀਤੀ ਹੈ। ਉਹ ਕਹਿੰਦੀ ਹੈ, ‘ਮੇਰੀ ਇਜਾਜ਼ਤ ਤੋਂ ਬਿਨਾਂ ਕੋਈ ਵੀ ਮੇਰੇ ਨਗਨ ਸਰੀਰ ਨੂੰ ਕਿਸੇ ਵੀ ਸਮੇਂ ਦੇਖ ਸਕਦਾ ਹੈ। ਇਹ ਕਿਸੇ ਸਦਮੇ ਤੋਂ ਘੱਟ ਨਹੀਂ।’
ਇਹ ਖ਼ਬਰ ਵੀ ਪੜ੍ਹੋ : ਏ. ਪੀ. ਢਿੱਲੋਂ ਦੇ ਸ਼ੋਅ ’ਚ ਪਹੁੰਚੇ ਰਣਵੀਰ ਸਿੰਘ ਤੇ ਆਲੀਆ ਭੱਟ, ਇੰਝ ਪਾਈਆਂ ਧੁੰਮਾਂ
ਜੈਨੀਫਰ ਲਾਰੈਂਸ ਨੇ ਅੱਗੇ ਕਿਹਾ, ‘ਫਰਾਂਸ ’ਚ ਕਿਸੇ ਨੇ ਮੇਰੀ ਨਿਊਡ ਤਸਵੀਰ ਛਾਪੀ ਸੀ। ਮੇਰੇ ਲਈ ਇਹ ਸਦਮਾ ਸਦਾ ਲਈ ਰਹੇਗਾ। ਹੈਕਰਾਂ ਨੇ 2014 ’ਚ ਜੈਨੀਫਰ ਲਾਰੈਂਸ ਦੇ ਆਈਕਲਾਊਡ ਤੱਕ ਪਹੁੰਚ ਕੀਤੀ ਸੀ ਤੇ ਉਸ ਦੀਆਂ ਨਿੱਜੀ ਤਸਵੀਰਾਂ ਤੇ ਹੋਰ ਜਾਣਕਾਰੀ ਤੱਕ ਪਹੁੰਚ ਕੀਤੀ ਸੀ। ਜੈਨੀਫਰ ਲਾਰੈਂਸ ਤੋਂ ਇਲਾਵਾ ਏਰੀਆਨਾ ਗ੍ਰਾਂਡੇ, ਵਿਕਟੋਰੀਆ ਜਸਟਿਸ ਤੇ ਕੇਟ ਉਪਟਨ ਵੀ ਇਸੇ ਤਰ੍ਹਾਂ ਦੀ ਹੈਕਿੰਗ ਦਾ ਸ਼ਿਕਾਰ ਹੋ ਚੁੱਕੀਆਂ ਹਨ।
ਜੈਨੀਫਰ ਨੇ ਇਸ ਤੋਂ ਪਹਿਲਾਂ ਦਿੱਤੇ ਇਕ ਇੰਟਰਵਿਊ ’ਚ ਕਿਹਾ ਸੀ, ‘ਸਿਰਫ ਇਸ ਲਈ ਕਿ ਮੈਂ ਇਕ ਜਨਤਕ ਸੈਲੇਬ੍ਰਿਟੀ ਤੇ ਅਦਾਕਾਰਾ ਹਾਂ, ਇਸ ਦਾ ਇਹ ਮਤਲਬ ਨਹੀਂ ਹੈ ਕਿ ਮੈਨੂੰ ਅਜਿਹਾ ਕੁਝ ਕਰਨ ਲਈ ਕਿਹਾ ਗਿਆ ਸੀ। ਇਹ ਮੇਰਾ ਸਰੀਰ ਹੈ ਤੇ ਇਹ ਮੇਰੀ ਪਸੰਦ ਹੋਣੀ ਚਾਹੀਦੀ ਹੈ। ਮੈਂ ਵਿਸ਼ਵਾਸ ਨਹੀਂ ਕਰ ਸਕਦੀ ਕਿ ਅਸੀਂ ਅਜਿਹੀ ਦੁਨੀਆ ’ਚ ਰਹਿ ਰਹੇ ਹਾਂ।’ ਜੈਨੀਫਰ ਲਾਰੈਂਸ ਜਲਦ ਹੀ ਮਾਂ ਬਣਨ ਵਾਲੀ ਹੈ। ਫ਼ਿਲਮ ਦੀ ਸਕ੍ਰੀਨਿੰਗ ਦੌਰਾਨ ਉਹ ਬੇਬੀ ਬੰਪ ਨਾਲ ਨਜ਼ਰ ਆਈ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।