ਸੋਨੂੰ ਨਿਗਮ ਨੇ ਜਯਾ ਬੱਚਨ ਨੂੰ ਕਿਹਾ- 'ਮੈਂਟਲ, ਅਮਿਤਾਭ ਜੀ ਚੰਗੇ ਡਾਕਟਰ ਨੂੰ ਦਿਖਾਓ'

Wednesday, Feb 05, 2025 - 05:13 PM (IST)

ਸੋਨੂੰ ਨਿਗਮ ਨੇ ਜਯਾ ਬੱਚਨ ਨੂੰ ਕਿਹਾ- 'ਮੈਂਟਲ, ਅਮਿਤਾਭ ਜੀ ਚੰਗੇ ਡਾਕਟਰ ਨੂੰ ਦਿਖਾਓ'

ਐਂਟਰਟੇਨਮੈਂਟ ਡੈਸਕ : ਬੀਤੇ ਦਿਨੀਂ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਦੀ ਪਤਨੀ ਤੇ ਬਾਲੀਵੁੱਡ ਅਦਾਕਾਰਾ ਅਤੇ ਸਮਾਜਵਾਦੀ ਪਾਰਟੀ ਦੀ ਨੇਤਾ ਜਯਾ ਬੱਚਨ ਨੇ ਮਹਾਕੁੰਭ ​​ਮੇਲੇ 'ਤੇ ਵਿਵਾਦਤ ਬਿਆਨ ਦਿੱਤਾ ਸੀ। ਇਸੇ ਨੂੰ ਲੈ ਕੇ ਜਯਾ ਬੱਚਨ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ। ਹੁਣ ਬਹੁਤ ਸਾਰੇ ਲੋਕ ਜਯਾ ਦੇ ਇਸ ਬਿਆਨ 'ਤੇ ਉਨ੍ਹਾਂ ਨੂੰ ਟਰੋਲ ਕਰ ਰਹੇ ਹਨ। 

ਜਯਾ ਬੱਚਨ ਦਾ ਬਿਆਨ 
ਜਯਾ ਬੱਚਨ ਨੇ ਕਿਹਾ ਸੀ ਕਿ ਮਹਾਕੁੰਭ ​​ਦਾ ਪਾਣੀ ਸਭ ਤੋਂ ਵੱਧ ਦੂਸ਼ਿਤ ਹੈ ਕਿਉਂਕਿ ਭਾਜੜ 'ਚ ਮਰਨ ਵਾਲਿਆਂ ਦੀਆਂ ਲਾਸ਼ਾਂ ਗੰਗਾ 'ਚ ਸੁੱਟ ਦਿੱਤੀਆਂ ਗਈਆਂ, ਜਿਸ ਨਾਲ ਇਸ ਦਾ ਪਾਣੀ ਦੂਸ਼ਿਤ ਹੋ ਗਿਆ। ਕੋਈ ਵੀ ਅਸਲ ਮੁੱਦਿਆਂ ਬਾਰੇ ਗੱਲ ਨਹੀਂ ਕਰ ਰਿਹਾ। ਉਨ੍ਹਾਂ ਨੇ ਮਹਾਕੁੰਭ 'ਚ ਆਉਣ ਵਾਲੇ ਲੋਕਾਂ ਦੀ ਗਿਣਤੀ ਅਤੇ ਸਰਕਾਰ ਵੱਲੋਂ ਕੀਤੇ ਗਏ ਪ੍ਰਬੰਧਾਂ 'ਤੇ ਵੀ ਸਵਾਲ ਉਠਾਏ। 

ਇਹ ਖ਼ਬਰ ਵੀ ਪੜ੍ਹੋ - ਮਹਾਕੁੰਭ ਦੀ ਵਾਇਰਲ ਮੋਨਾਲੀਸਾ ਨਾਲ ਵੱਡਾ ਧੋਖਾ

ਸੋਨੂੰ ਨਿਗਮ ਨੇ ਜਯਾ ਬੱਚਨ ਨੂੰ ਕਿਹਾ- ਮੈਂਟਲ
ਦੱਸ ਦੇਈਏ ਕਿ ਜਯਾ ਬੱਚਨ ਦੇ ਬਿਆਨ 'ਤੇ ਬਿਹਾਰ ਦੇ ਸੋਨੂੰ ਨਿਗਮ ਨੇ ਵੀ ਪ੍ਰਤੀਕਿਰਿਆ ਦਿੱਤੀ। ਦਰਅਸਲ, ਅਸੀ ਬਾਲੀਵੁੱਡ ਗਾਇਕ ਸੋਨੂੰ ਨਿਗਮ ਦੀ ਗੱਲ ਕਰ ਰਹੇ ਹਾਂ। ਉਨ੍ਹਾਂ ਦਾ X 'ਤੇ ਕੋਈ ਖਾਤਾ ਨਹੀਂ ਹੈ ਪਰ ਉਸ ਦੇ ਨਾਂ 'ਤੇ X 'ਤੇ ਇਕ ਟਵੀਟ ਕੀਤਾ ਗਿਆ ਹੈ, ਜਿਸ 'ਚ ਉਸ ਨੇ ਲਿਖਿਆ ਹੈ, ''ਜਯਾ ਬੱਚਨ ਜੀ ਆਪਣਾ ਮਾਨਸਿਕ ਸੰਤੁਲਨ ਗੁਆ ​​ਚੁੱਕੀ ਹੈ। ਅਮਿਤਾਭ ਜੀ, ਉਸ ਨੂੰ ਕਿਸੇ ਚੰਗੇ ਡਾਕਟਰ ਕੋਲ ਲੈ ਜਾਓ।''

PunjabKesari

ਕੌਣ ਹੈ ਇਹ ਸੋਨੂੰ ਨਿਗਮ ?
ਸੰਗਮ ਦਾ ਪਾਣੀ ਦੂਸ਼ਿਤ ਹੈ, ਜਯਾ ਬੱਚਨ ਨੇ ਦਾਅਵਾ ਕੀਤਾ ਕਿ ਭਾੜ 'ਚ ਮਰਨ ਵਾਲਿਆਂ ਦੀਆਂ ਲਾਸ਼ਾਂ ਨਦੀ 'ਚ ਸੁੱਟ ਦਿੱਤੀਆਂ ਗਈਆਂ ਸਨ, ਜਿਸ ਨਾਲ ਪਾਣੀ ਹੋਰ ਵੀ ਗੰਦਾ ਹੋ ਗਿਆ। ਜਯਾ ਦੇ ਇਸ ਬਿਆਨ 'ਤੇ ਬਿਹਾਰ ਦੇ ਅਪਰਾਧਿਕ ਵਕੀਲ ਸੋਨੂੰ ਨਿਗਮ ਸਿੰਘ ਨੇ ਕੁਮੈਂਟ ਕੀਤਾ। ਨੇਟੀਜ਼ਨਾਂ ਨੇ ਲੱਗਣ ਲੱਗਾ ਕਿ ਇਹ ਬਾਲੀਵੁੱਡ ਗਾਇਕ ਸੋਨੂੰ ਨਿਗਮ ਨੇ ਕੀਤਾ ਹੈ। ਸੋਨੂੰ ਨਿਗਮ ਨੇ ਪਿਛਲੇ ਸਾਲ ਜੂਨ 'ਚ ਪੁਸ਼ਟੀ ਕੀਤੀ ਸੀ ਕਿ ਉਹ ਹੁਣ ਟਵਿੱਟਰ 'ਤੇ ਨਹੀਂ ਹਨ। ਉਨ੍ਹਾਂ ਨੇ 7 ਸਾਲ ਪਹਿਲਾਂ ਟਵਿੱਟਰ ਛੱਡ ਦਿੱਤਾ ਸੀ।

ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ ਅਦਾਕਾਰਾ ਨੋਰਾ ਫਤੇਹੀ ਦੀ ਬੰਜੀ ਜੰਪਿੰਗ ਦੌਰਾਨ ਮੌਤ? ਟੀਮ ਨੇ ਕੀਤਾ ਵੱਡਾ ਖੁਲਾਸਾ

ਜਯਾ ਬੱਚਨ ਗੁਆ ​​ਚੁੱਕੀ ਆਪਣਾ ਮਾਨਸਿਕ ਸੰਤੁਲਨ 
ਬਿਹਾਰ ਦੇ ਅਪਰਾਧਿਕ ਵਕੀਲ ਸੋਨੂੰ ਨਿਗਮ ਸਿੰਘ ਨੇ ਆਪਣੇ ਐਕਸ ਅਕਾਊਂਟ 'ਤੇ ਜਯਾ ਬੱਚਨ ਦੇ ਬਿਆਨ ਦਾ ਵੀਡੀਓ ਸਾਂਝਾ ਕੀਤਾ ਅਤੇ ਲਿਖਿਆ, "ਜਯਾ ਬੱਚਨ ਆਪਣਾ ਮਾਨਸਿਕ ਸੰਤੁਲਨ ਗੁਆ ​​ਚੁੱਕੀ ਹੈ। ਅਮਿਤਾਭ ਜੀ, ਉਨ੍ਹਾਂ ਨੂੰ ਕਿਸੇ ਚੰਗੇ ਡਾਕਟਰ ਕੋਲ ਲੈ ਜਾਓ। ਲੋਕਾਂ ਨੇ ਇਸ ਟਵੀਟ 'ਤੇ ਜਯਾ ਬੱਚਨ ਨੂੰ ਵੀ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ।
 
ਇੱਕ ਯੂਜ਼ਰ ਨੇ ਟਿੱਪਣੀ ਕਰਦੇ ਹੋਏ ਲਿਖਿਆ, “ਜਯਾ ਭਾਦੁੜੀ ਬੱਚਨ ਨਾਮ ਦੀ ਇਹ ਔਰਤ ਮਾਨਸਿਕ ਤੌਰ 'ਤੇ ਅਸੰਤੁਲਿਤ ਹੈ। ਉਸ ਦੇ ਪਰਿਵਾਰ 'ਚ ਬਹੁਤ ਸਾਰੀਆਂ ਸਮੱਸਿਆਵਾਂ ਚੱਲ ਰਹੀਆਂ ਹਨ, ਜਿਸ ਕਾਰਨ ਉਸ ਦਾ ਮਾਨਸਿਕ ਸੰਤੁਲਨ ਲਗਭਗ ਵਿਗੜ ਗਿਆ ਹੈ ਅਤੇ ਉਹ ਬਕਵਾਸ ਕਰਦੀ ਰਹਿੰਦੀ ਹੈ। ਉਸ ਦੇ ਵਿਵਹਾਰ ਕਾਰਨ, ਉਸ ਦੀ ਨੂੰਹ ਐਸ਼ਵਰਿਆ ਆਪਣੀ ਧੀ ਨਾਲ ਵੱਖ ਰਹਿ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਫ਼ਿਲਮ ਆਫਰ ਹੋਣ ਮਗਰੋਂ ਨਿਖਰੀ ਮਹਾਕੁੰਭ ਦੀ ਮੋਨਾਲੀਸਾ, Dance Move ਵੇਖ ਲੋਕਾਂ ਦੀਆਂ ਖੁੱਲ੍ਹੀਆਂ ਅੱਖਾਂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

sunita

Content Editor

Related News