ਸ਼ਾਹਰੁਖ ਖ਼ਾਨ ਦੀ ਵਾਪਸੀ ਦਾ ਕ੍ਰੇਜ਼, 250 ਕਰੋੜ ਰੁਪਏ ’ਚ ਵਿਕੇ ਸੈਟੇਲਾਈਟ ਤੇ ਓ. ਟੀ. ਟੀ. ਰਾਈਟਸ

Sunday, Sep 25, 2022 - 12:23 PM (IST)

ਸ਼ਾਹਰੁਖ ਖ਼ਾਨ ਦੀ ਵਾਪਸੀ ਦਾ ਕ੍ਰੇਜ਼, 250 ਕਰੋੜ ਰੁਪਏ ’ਚ ਵਿਕੇ ਸੈਟੇਲਾਈਟ ਤੇ ਓ. ਟੀ. ਟੀ. ਰਾਈਟਸ

ਮੁੰਬਈ (ਬਿਊਰੋ)– ਸਾਲ 2023 ’ਚ ਸ਼ਾਹਰੁਖ ਖ਼ਾਨ ਧਮਾਕੇਦਾਰ ਤਰੀਕੇ ਨਾਲ ਵੱਡੇ ਪਰਦੇ ’ਤੇ ਵਾਪਸੀ ਕਰਨਗੇ। ਉਨ੍ਹਾਂ ਦੀਆਂ 3 ਫ਼ਿਲਮਾਂ ਅਗਲੇ ਸਾਲ ਆਵੇਗੀ। ਇਨ੍ਹਾਂ ’ਚੋਂ ਇਕ ਫ਼ਿਲਮ ਸਾਊਥ ਨਿਰਦੇਸ਼ਕ ਏਟਲੀ ਦੀ ‘ਜਵਾਨ’ ਹੈ। ਫ਼ਿਲਮ ’ਚ ਸ਼ਾਹਰੁਖ ਖ਼ਾਨ ਐਕਸ਼ਨ ਅੰਦਾਜ਼ ’ਚ ਨਜ਼ਰ ਆਉਣਗੇ। ਇਸ ਦਾ ਇਕ ਟੀਜ਼ਰ ਵੀ ਰਿਲੀਜ਼ ਕੀਤਾ ਜਾ ਚੁੱਕਾ ਹੈ।

ਸ਼ਾਹਰੁਖ ਖ਼ਾਨ ਦੀ ਵਾਪਸੀ ਦਾ ਸਾਰੇ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਦਾ ਕ੍ਰੇਜ਼ ਹੀ ਇਸ ਤਰ੍ਹਾਂ ਹੈ ਕਿ ‘ਜਵਾਨ’ ਨੂੰ ਲੈ ਕੇ ਹੁਣੇ ਤੋਂ ਹੀ ਉਤਸ਼ਾਹ ਬਣਨਾ ਸ਼ੁਰੂ ਹੋ ਗਿਆ ਹੈ। ਹੁਣ ਤਾਜ਼ਾ ਖ਼ਬਰ ਹੈ ਕਿ ਫ਼ਿਲਮ ਦੇ ਓ. ਟੀ. ਟੀ. ਤੇ ਸੈਟੇਲਾਈਟ ਰਾਈਟਸ ਲਈ ਮੋਟੀ ਰਕਮ ਤੈਅ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ : ਕੇ. ਆਰ. ਕੇ. ਨਹੀਂ ਕਰਨਗੇ ਫ਼ਿਲਮਾਂ ਦੇ ਰੀਵਿਊ, ਟਵੀਟ ਕਰ ਆਖੀ ਵੱਡੀ ਗੱਲ

ਵੱਡੇ ਬਜਟ ਦੀਆਂ ਫ਼ਿਲਮਾਂ ਦਾ ਬਜਟ ਜਿੰਨਾ ਹੁੰਦਾ ਹੈ, ਸ਼ਾਹਰੁਖ ਖ਼ਾਨ ਨੇ ਫ਼ਿਲਮ ਦੇ ਰਾਈਟਸ ਵੇਚ ਕੇ ਉਨੇ ਪੈਸੇ ਕਮਾ ਲਏ ਹਨ। ਫ਼ਿਲਮ ਦੇ ਸੈਟੇਲਾਈਟ ਰਾਈਟਸ ਜ਼ੀ. ਟੀ. ਵੀ. ਨੇ ਖਰੀਦੇ ਹਨ, ਜਦਕਿ ਓ. ਟੀ. ਟੀ. ਰਾਈਟਸ ਨੈੱਟਫਲਿਕਸ ਕੋਲ ਹਨ। ਟਵਿਟਰ ਹੈਂਡਲ ਲੈੱਟਸ ਸਿਨੇਮਾ ਨੇ ਦੱਸਿਆ ਕਿ ‘ਜਵਾਨ’ ਸੈਟੇਲਾਈਟ ਤੇ ਓ. ਟੀ. ਟੀ. ਰਾਈਟਸ 250 ਕਰੋੜ ’ਚ ਵਿਕੇ ਹਨ।

ਟਵੀਟ ’ਚ ਲਿਖਿਆ ਹੈ, ‘‘ਸ਼ਾਹਰੁਖ ਖ਼ਾਨ ਦੀ ਵੱਡੇ ਬਜਟ ਵਾਲੀ ਐਕਸ਼ਨ ਫ਼ਿਲਮ ‘ਜਵਾਨ’ ਜਿਸ ਨੂੰ ਏਟਲੀ ਡਾਇਰੈਕਟ ਕਰ ਰਹੇ ਹਨ, ਜ਼ੀ. ਟੀ. ਵੀ. ਨੇ ਫ਼ਿਲਮ ਦੇ ਸੈਟੇਲਾਈਟਸ ਰਾਈਟਸ ਤੇ ਨੈੱਟਫਲਿਕਸ ਨੇ ਡਿਜੀਟਲ ਰਾਈਟਸ ਦੇ ਅਧਿਕਾਰ ਕੁਲ 250 ਕਰੋੜ ਦੇ ਕੇ ਖਰੀਦੇ ਹਨ।’’

PunjabKesari

ਇਸੇ ਸਾਲ ਜੂਨ ਮਹੀਨੇ ’ਚ ‘ਜਵਾਨ’ ਨੂੰ ਲੈ ਕੇ ਖ਼ਬਰ ਆਈ ਸੀ ਕਿ ਨੈੱਟਫਲਿਕਸ ਨੇ ਕੁਲ 120 ਕਰੋੜ ਖਰਚ ਕੇ ਇਸ ਦੇ ਰਾਈਟਸ ਲਏ ਹਨ। ਸ਼ਾਹਰੁਖ ਦੀ ਵਾਪਸੀ ਨੂੰ ਲੈ ਕੇ ਕਿਸ ਹੱਦ ਤਕ ਉਤਸ਼ਾਹ ਹੈ, ਇਹ ਓ. ਟੀ. ਟੀ. ਪਲੇਟਫਾਰਮ ਵੀ ਸਮਝਦੀ ਹੈ, ਇਸੇ ਲਈ ਉਨ੍ਹਾਂ ਨੇ ਇੰਨੀ ਵੱਡੀ ਰਕਮ ਅਦਾ ਕੀਤੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News