ਇੰਤਜ਼ਾਰ ਖ਼ਤਮ! ਸ਼ਾਹਰੁਖ ਖ਼ਾਨ ਦੀ ‘ਜਵਾਨ’ ਫ਼ਿਲਮ OTT ’ਤੇ ਇਸ ਦਿਨ ਹੋਵੇਗੀ ਰਿਲੀਜ਼

10/08/2023 6:04:53 PM

ਮੁੰਬਈ (ਬਿਊਰੋ)– ਸ਼ਾਹਰੁਖ ਖ਼ਾਨ, ਦੀਪਿਕਾ ਪਾਦੁਕੋਣ ਤੇ ਨਯਨਥਾਰਾ ਦੀ ‘ਜਵਾਨ’ ਬਾਕਸ ਆਫਿਸ ’ਤੇ ਜ਼ਬਰਦਸਤ ਕਮਾਈ ਕਰ ਰਹੀ ਹੈ। ਐਟਲੀ ਵਲੋਂ ਨਿਰਦੇਸ਼ਿਤ ਇਹ ਫ਼ਿਲਮ ਪੂਰੇ ਇਕ ਮਹੀਨੇ ਤੋਂ ਸਿਨੇਮਾਘਰਾਂ ’ਚ ਹੈ ਤੇ ਦਰਸ਼ਕਾਂ ਦੀ ਦਿਲਚਸਪੀ ਅਜੇ ਵੀ ਬਰਕਰਾਰ ਹੈ। ਹੁਣ ਵੀ ਇਹ ਫ਼ਿਲਮ ਕਰੋੜਾਂ ਰੁਪਏ ਕਮਾ ਰਹੀ ਹੈ। ਇਸ ਦੌਰਾਨ ‘ਜਵਾਨ’ ਦੀ OTT ਰਿਲੀਜ਼ ਡੇਟ ਨੇ ਵੀ ਹਲਚਲ ਮਚਾ ਦਿੱਤੀ ਹੈ। ਜੀ ਹਾਂ, ਇਹ ਖ਼ੁਲਾਸਾ ਹੋ ਗਿਆ ਹੈ ਕਿ ‘ਜਵਾਨ’ OTT ’ਤੇ ਕਦੋਂ ਆਵੇਗੀ। ਹੁਣ ਦਰਸ਼ਕ ਘਰ ਬੈਠੇ ਵੀ ਇਸ ਫ਼ਿਲਮ ਦਾ ਆਨੰਦ ਲੈ ਸਕਣਗੇ।

ਇਹ ਪਹਿਲਾਂ ਹੀ ਸਪੱਸ਼ਟ ਸੀ ਕਿ ‘ਜਵਾਨ’ ਦੇ ਨਿਰਮਾਤਾਵਾਂ ਦਾ ਨੈੱਟਫਲਿਕਸ ਨਾਲ ਡਿਜੀਟਲ ਅਧਿਕਾਰਾਂ ਲਈ ਸੌਦਾ ਹੈ। ਭਾਵ ਥੀਏਟਰ ਤੋਂ ਬਾਅਦ ਫ਼ਿਲਮ ਸਿੱਧੇ ਨੈੱਟਫਲਿਕਸ ਨੂੰ ਟੱਕਰ ਦੇਵੇਗੀ। ਇਸ ਦਾ ਮਤਲਬ ਹੈ ਕਿ ਜਿਨ੍ਹਾਂ ਦਰਸ਼ਕਾਂ ਕੋਲ ਇਸ OTT ਪਲੇਟਫਾਰਮ ਦੀ ਸਬਸਕ੍ਰਿਪਸ਼ਨ ਹੈ, ਉਹ ਘਰ ਬੈਠੇ ਇਸ ਦਾ ਆਨੰਦ ਲੈ ਸਕਣਗੇ।

ਇਹ ਖ਼ਬਰ ਵੀ ਪੜ੍ਹੋ : ਇਜ਼ਰਾਈਲ ’ਚ ਫਸੀ ਨੁਸਰਤ ਭਰੂਚਾ ਸੁਰੱਖਿਅਤ ਭਾਰਤ ਪਹੁੰਚੀ, ਪਰਿਵਾਰ ਨੇ ਲਿਆ ਸੁੱਖ ਦਾ ਸਾਹ

ਮੀਡੀਆ ਰਿਪੋਰਟਾਂ ਮੁਤਾਬਕ ‘ਜਵਾਨ’ ਦੇ ਓ. ਟੀ. ਟੀ. ਰਾਈਟਸ ਨੈੱਟਫਲਿਕਸ ਨੇ ਖ਼ਰੀਦੇ ਹਨ। ਪਲੇਟਫਾਰਮ ਨੇ ਇਸ ਲਈ ਵੱਡੀ ਰਕਮ ਅਦਾ ਕੀਤੀ ਸੀ। ‘ਜਵਾਨ’ ਦੇ ਨਿਰਮਾਤਾਵਾਂ ਤੇ ਨੈੱਟਫਲਿਕਸ ਵਿਚਾਲੇ 250 ਕਰੋੜ ਰੁਪਏ ’ਚ ਸਮਝੌਤਾ ਹੋਇਆ ਸੀ। ਚਰਚਾ ਹੈ ਕਿ ‘ਜਵਾਨ’ ਸ਼ਾਹਰੁਖ ਖ਼ਾਨ ਦੇ ਜਨਮਦਿਨ ’ਤੇ OTT ਪਲੇਟਫਾਰਮ ’ਤੇ ਸਟ੍ਰੀਮ ਕਰੇਗੀ। ਇਸ ਦਾ ਮਤਲਬ ਹੈ ਕਿ ਇਹ ਫ਼ਿਲਮ 2 ਨਵੰਬਰ, 2023 ਤੱਕ ਰਿਲੀਜ਼ ਹੋਵੇਗੀ।

‘ਜਵਾਨ’ 7 ਸਤੰਬਰ ਨੂੰ ਜਨਮ ਅਸ਼ਟਮੀ ਦੇ ਮੌਕੇ ’ਤੇ ਸਿਨੇਮਾਘਰਾਂ ’ਚ ਰਿਲੀਜ਼ ਹੋਈ ਸੀ। ਇਨ੍ਹਾਂ 30 ਦਿਨਾਂ ’ਚ ਸ਼ਾਹਰੁਖ ਖ਼ਾਨ ਨੇ ਉਹ ਸਾਰੇ ਰਿਕਾਰਡ ਤੋੜ ਦਿੱਤੇ ਹਨ, ਜਿਨ੍ਹਾਂ ਨੂੰ ਕੋਈ ਵੀ ਮਾਂ ਨਹੀਂ ਤੋੜ ਸਕੀ। ਜੀ ਹਾਂ, ‘ਜਵਾਨ’ ਨੇ ਦੇਸ਼ ਭਰ ’ਚ 618 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ ਤੇ ਦੁਨੀਆ ਭਰ ’ਚ ਇਸ ਦੀ ਕਮਾਈ 1100 ਕਰੋੜ ਰੁਪਏ ਨੂੰ ਪਾਰ ਕਰ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News