‘ਜੱਟ ਨੂੰ ਚੁੜੈਲ ਟੱਕਰੀ’ ਫ਼ਿਲਮ ਦਾ ਢਿੱਡੀਂ ਪੀੜਾਂ ਪਾਉਂਦਾ ਟਰੇਲਰ ਜਿੱਤ ਰਿਹਾ ਦਰਸ਼ਕਾਂ ਦੇ ਦਿਲ (ਵੀਡੀਓ)

Monday, Feb 26, 2024 - 12:02 PM (IST)

‘ਜੱਟ ਨੂੰ ਚੁੜੈਲ ਟੱਕਰੀ’ ਫ਼ਿਲਮ ਦਾ ਢਿੱਡੀਂ ਪੀੜਾਂ ਪਾਉਂਦਾ ਟਰੇਲਰ ਜਿੱਤ ਰਿਹਾ ਦਰਸ਼ਕਾਂ ਦੇ ਦਿਲ (ਵੀਡੀਓ)

ਐਂਟਰਟੇਨਮੈਂਟ ਡੈਸਕ– ਗਿੱਪੀ ਗਰੇਵਾਲ, ਸਰਗੁਣ ਮਹਿਤਾ ਤੇ ਰੂਪੀ ਗਿੱਲ ਦੀ ਫ਼ਿਲਮ ‘ਜੱਟ ਨੂੰ ਚੁੜੈਲ ਟੱਕਰੀ’ ਦਾ ਢਿੱਡੀਂ ਪੀੜਾਂ ਪਾਉਂਦਾ ਟਰੇਲਰ ਦਰਸ਼ਕਾਂ ਦੇ ਦਿਲ ਜਿੱਤ ਰਿਹਾ ਹੈ। 24 ਫਰਵਰੀ ਨੂੰ ਰਿਲੀਜ਼ ਹੋਏ ਇਸ ਟਰੇਲਰ ਨੂੰ ਯੂਟਿਊਬ ’ਤੇ ਸਪੀਡ ਰਿਕਾਰਡਸ ਦੇ ਚੈਨਲ ’ਤੇ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ ਖ਼ਬਰ ਲਿਖੇ ਜਾਣ ਤਕ 3.1 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਇਹ ਖ਼ਬਰ ਵੀ ਪੜ੍ਹੋ : ਵਿਵਾਦਾਂ ’ਚ ਜਗਜੀਤ ਸੰਧੂ ਦੀ ਫ਼ਿਲਮ ‘ਓਏ ਭੋਲੇ ਓਏ’, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ

ਟਰੇਲਰ ਤੋਂ ਪਤਾ ਲੱਗਦਾ ਹੈ ਕਿ ਸਰਗੁਣ ਮਹਿਤਾ ਫ਼ਿਲਮ ’ਚ ਚੁੜੈਲ ਦੀ ਭੂਮਿਕਾ ਨਿਭਾਅ ਰਹੀ ਹੈ, ਜਿਸ ਦਾ ਵਿਆਹ ਗਿੱਪੀ ਗਰੇਵਾਲ ਨਾਲ ਹੋ ਜਾਂਦਾ ਹੈ। ਇਸ ਤੋਂ ਬਾਅਦ ਉਹ ਗਿੱਪੀ ਦੇ ਪੂਰੇ ਪਰਿਵਾਰ ਨੂੰ ਤੰਗ ਕਰਨਾ ਸ਼ੁਰੂ ਕਰ ਦਿੰਦੀ ਹੈ। ਉਥੇ ਗਿੱਪੀ ਇਸ ਤੋਂ ਬਾਅਦ ਰੂਪੀ ਗਿੱਲ ਨਾਲ ਦੂਜਾ ਵਿਆਹ ਕਰਵਾਉਂਦੇ ਹਨ ਤੇ ਫਿਰ ਸਰਗੁਣ ਤੇ ਰੂਪੀ ਵਿਚਾਲੇ ਮਿੱਠੀ ਨੋਕ-ਝੋਕ ਦੇਖਣ ਨੂੰ ਮਿਲਦੀ ਹੈ।

ਟਰੇਲਰ ਮਨੋਰੰਜਨ ਭਰਪੂਰ ਫ਼ਿਲਮ ਹੋਣ ਦਾ ਭਰੋਸਾ ਦਿਵਾਉਂਦਾ ਹੈ, ਜਿਸ ’ਚ ਗਿੱਪੀ ਦੇ ਦੋਸਤਾਂ ਦੇ ਕਿਰਦਾਰ ਨਿਭਾਉਣ ਵਾਲੇ ਰਵਿੰਦਰ ਮੰਡ, ਅੰਮ੍ਰਿਤ ਐਂਬੀ ਤੇ ਦੀਦਾਰ ਗਿੱਲ ਆਪਣੇ ਡਾਇਲਾਗਸ ਨਾਲ ਰੌਣਕਾਂ ਲਾਉਂਦੇ ਨਜ਼ਰ ਆ ਰਹੇ ਹਨ।

ਫ਼ਿਲਮ ’ਚ ਨਿਰਮਲ ਰਿਸ਼ੀ, ਬੀ. ਐੱਨ. ਸ਼ਰਮਾ, ਮੰਨਤ ਕੌਰ, ਹਰਪ੍ਰੀਤ ਵਾਲੀਆ ਤੇ ਪਵਨ ਜੌਹਲ ਵਰਗੇ ਕਲਾਕਾਰ ਵੀ ਅਹਿਮ ਭੂਮਿਕਾਵਾਂ ’ਚ ਹਨ। ਫ਼ਿਲਮ ਨੂੰ ਅੰਬਰਦੀਪ ਸਿੰਘ ਵਲੋਂ ਲਿਖਿਆ ਗਿਆ ਹੈ, ਜਿਸ ਨੂੰ ਵਿਕਾਸ ਵਸ਼ਿਸ਼ਟ ਵਲੋਂ ਡਾਇਰੈਕਟ ਕੀਤਾ ਗਿਆ ਹੈ।

ਫ਼ਿਲਮ ਸਰਗੁਣ ਮਹਿਤਾ, ਰਵੀ ਪ੍ਰਕਾਸ਼ ਦੁਬੇ, ਜਾਨੀ ਤੇ ਅਰਵਿੰਦਰ ਖਹਿਰਾ ਵਲੋਂ ਪ੍ਰੋਡਿਊਸ ਕੀਤੀ ਗਈ ਹੈ, ਜਦਕਿ ਸਰਮਨ ਜੈਨ ਇਸ ਦੇ ਕੋ-ਪ੍ਰੋਡਿਊਸਰ ਹਨ। ਦੁਨੀਆ ਭਰ ’ਚ ਇਹ ਫ਼ਿਲਮ 15 ਮਾਰਚ, 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਤੁਹਾਨੂੰ ਇਹ ਟਰੇਲਰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News