ਜ਼ੀ ਪੰਜਾਬੀ ਦੇ ਚੈਟ ਸ਼ੋਅ ‘ਜਜ਼ਬਾ’ ਨਾਲ ਜੱਸੀ ਗਿੱਲ ਨੇ ਟੀ. ਵੀ. ਦੀ ਦੁਨੀਆ ’ਚ ਰੱਖਿਆ ਕਦਮ

Friday, Jun 25, 2021 - 01:48 PM (IST)

ਜ਼ੀ ਪੰਜਾਬੀ ਦੇ ਚੈਟ ਸ਼ੋਅ ‘ਜਜ਼ਬਾ’ ਨਾਲ ਜੱਸੀ ਗਿੱਲ ਨੇ ਟੀ. ਵੀ. ਦੀ ਦੁਨੀਆ ’ਚ ਰੱਖਿਆ ਕਦਮ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਅਦਾਕਾਰ ਜੱਸੀ ਗਿੱਲ ਟੈਲੀਵਿਜ਼ਨ ਉਪਰ ਆਪਣੀ ਮੇਜ਼ਬਾਨ (ਹੋਸਟ) ਦੇ ਤੌਰ ’ਤੇ ਸ਼ੁਰੂਆਤ ਕਰਨ ਜਾ ਰਹੇ ਹਨ। ਜੀ ਹਾਂ, ਤੁਸੀਂ ਸਹੀ ਪੜ੍ਹਿਆ। ਜੱਸੀ ਗਿੱਲ ਹੁਣ ਜ਼ੀ ਪੰਜਾਬੀ ਦੇ ਚੈਟ ਸ਼ੋਅ ‘ਜਜ਼ਬਾ’ ਲਈ ਮੇਜ਼ਬਾਨ ਦੀ ਭੂਮਿਕਾ ਨਿਭਾਉਣਗੇ।

PunjabKesari

ਉਨ੍ਹਾਂ ਸਿਤਾਰਿਆਂ ’ਚੋਂ ਇਕ ਹੋਣਾ, ਜਿਨ੍ਹਾਂ ਦੀ ਇਕ ਫ਼ਿਲਮ ’ਚ ਦਿਖਣਾ ਬਾਕਸ ਆਫ਼ਿਸ ’ਚ ਫ਼ਿਲਮ ਦੀ ਸਫਲਤਾ ਦੀ ਗਾਰੰਟੀ ਦਿੰਦਾ ਹੈ, ਜਿਨ੍ਹਾਂ ਦੇ ਗਾਣੇ ਹਮੇਸ਼ਾ ਤੁਹਾਡੇ ਦਿਲਾਂ ਨੂੰ ਖਿੱਚਦੇ ਹਨ ਤੇ ਪਾਲੀਵੁੱਡ ਸਿਨੇਮਾ ’ਚ ਇਕ ਪਿਆਰਾ ਤੇ ਹਰਮਨ ਪਿਆਰਾ ਕਲਾਕਾਰ ਜ਼ੀ ਪੰਜਾਬੀ ਦੇ ਚੈਟ ਸ਼ੋਅ ‘ਜਜ਼ਬਾ’ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਦਰਸ਼ਕਾਂ ਲਈ ਜੱਸੀ ਗਿੱਲ ਨੂੰ ਟੈਲੀਵਿਜ਼ਨ ’ਤੇ ਵੇਖਣਾ ਯਕੀਨੀ ਤੌਰ ’ਤੇ ਚੰਗੀ ਖ਼ਬਰ ਦਾ ਇਕ ਹਿੱਸਾ ਹੈ।

PunjabKesari

ਸ਼ੋਅ ਦੀ ਗੱਲ ਕਰਦਿਆਂ ਇਹ ਕਿਹਾ ਜਾ ਸਕਦਾ ਹੈ ਇਹ ਉਹ ਸ਼ੋਅ ਹੈ, ਜਿਸ ਦਾ ਉਦੇਸ਼ ਲੋਕਾਂ ਦੀਆਂ ਮਹਾਨ ਪ੍ਰਾਪਤੀਆਂ ਲੋਕਾਂ ਸਾਹਮਣੇ ਲਿਆਉਣਾ ਹੈ, ਜੋ ਉਨ੍ਹਾਂ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ, ਉਤਸ਼ਾਹਿਤ ਕਰਨ ਲਈ ਅਕਸਰ ਧਿਆਨ ’ਚ ਨਹੀਂ ਜਾਂਦਾ। ਇਸ ’ਚ ਕੋਈ ਫ਼ਰਕ ਨਹੀਂ ਪੈਂਦਾ ਕਿ ਰਸਤੇ ’ਚ ਕੀ-ਕੀ ਔਕੜਾਂ ਆਉਂਦੀਆਂ ਹਨ | ਦਰਅਸਲ ਸ਼ੋਅ ਦਾ ਅਸਲ ਮਕਸਦ ਦੇਸ਼ ਦੀ ਜਾਣਕਾਰੀ ਨਾਲ ਨਾਗਰਿਕਾਂ ਨੂੰ ਸ਼ਕਤੀਕਰਨ ਤੇ ਜਾਗਰੂਕ ਕਰਨਾ ਤੇ ਉਨ੍ਹਾਂ ਨੂੰ ਕਾਰਵਾਈ ਕਰਨ ਦੀ ਅਪੀਲ ਕਰਨਾ ਵੀ ਹੈ।

PunjabKesari

ਇਹ ਪਹਿਲੀ ਵਾਰ ਹੋਵੇਗਾ, ਜਦੋਂ ਜੱਸੀ ਗਿੱਲ ਇਕ ਸ਼ੋਅ ਦੀ ਮੇਜ਼ਬਾਨੀ ਕਰਨਗੇ। ਜੱਸੀ ਗਿੱਲ ਨੇ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ, ‘ਇਹ ਇਕ ਮੇਜ਼ਬਾਨ ਦੇ ਰੂਪ ’ਚ ਮੇਰੀ ਪਹਿਲ ਹੋਣ ਜਾ ਰਹੀ ਹੈ ਤੇ ਮੈਂ ਇਸ ਬਾਰੇ ਸੱਚਮੁੱਚ ਉਤਸ਼ਾਹਿਤ ਹਾਂ ਤੇ ਇਸ ਦਾ ਇੰਤਜ਼ਾਰ ਕਰ ਰਿਹਾ ਹਾਂ।’ ਜਿਵੇਂ ਕਿ ਸ਼ੋਅ ਲੋਕਾਂ ਦੇ ਧਿਆਨ ’ਚ ਰੱਖਣ ਵਾਲੇ ਕੁਝ ਅਣਜਾਣ ਲੋਕਾਂ ਨੂੰ ਲਿਆਉਂਦਾ ਹੈ, ਜੋ ਕਿ ਪਛਾਣ ਦੇ ਹੱਕਦਾਰ ਹਨ ਤੇ ਜੋ ਸਮਾਜ ਲਈ ਇਕ ਰੋਲ ਮਾਡਲ ਹਨ। ਮੈਨੂੰ ਲੱਗਦਾ ਹੈ ਕਿ ਇਹ ਮੇਰੇ ਲਈ ਇਕ ਨਵਾਂ ਤਜਰਬਾ ਹੋਵੇਗਾ ਤੇ ਇਸ ਨਾਲ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੈਂ ਇਸ ਸ਼ੋਅ ਦਾ ਹਿੱਸਾ ਹੋਣ ਜਾ ਰਿਹਾ ਹਾਂ।’ ਕਿਹਾ।

ਸ਼ੋਅ ਦੇ ਨਵੇਂ ਐਪੀਸੋਡ 26 ਜੂਨ, 2021 ਤੋਂ ਜ਼ੀ ਪੰਜਾਬੀ ’ਤੇ ਹਰ ਸ਼ਨੀਵਾਰ-ਐਤਵਾਰ ਸ਼ਾਮ 7 ਵਜੇ ਪ੍ਰਸਾਰਿਤ ਹੋਣਗੇ।


author

Rahul Singh

Content Editor

Related News