ਅਜੇ ਵਿਆਹ ਨਹੀਂ ਕਰਨਗੇ ਜੈਸਮੀਨ- ਐਲੀ ਗੋਨੀ, ਅਦਾਕਾਰਾ ਨੇ ਦੱਸਿਆ ਇਹ ਕਾਰਨ

Saturday, Jun 29, 2024 - 03:09 PM (IST)

ਅਜੇ ਵਿਆਹ ਨਹੀਂ ਕਰਨਗੇ ਜੈਸਮੀਨ- ਐਲੀ ਗੋਨੀ, ਅਦਾਕਾਰਾ ਨੇ ਦੱਸਿਆ ਇਹ ਕਾਰਨ

ਮੁੰਬਈ-  ਜੈਸਮੀਨ ਭਸੀਨ ਅਤੇ ਐਲੀ ਗੋਨੀ ਟੀ.ਵੀ. ਦੇ ਸਭ ਤੋਂ ਪਿਆਰੇ ਜੋੜਿਆਂ ਵਿੱਚੋਂ ਇੱਕ ਹਨ। ਉਹ ਲੰਬੇ ਸਮੇਂ ਤੋਂ ਇੱਕ ਦੂਜੇ ਦੇ ਨਾਲ ਰਹੇ ਹਨ। ਦੋਵਾਂ ਤੋਂ ਅਕਸਰ ਉਨ੍ਹਾਂ ਦੇ ਵਿਆਹ ਨੂੰ ਲੈ ਕੇ ਸਵਾਲ ਪੁੱਛੇ ਜਾਂਦੇ ਹਨ ਅਤੇ ਤਰ੍ਹਾਂ-ਤਰ੍ਹਾਂ ਅੰਦਾਜ਼ੇ ਲਗਾਏ ਜਾਂਦੇ ਹਨ। ਹੁਣ ਅਦਾਕਾਰਾ ਜੈਸਮੀਨ ਭਸੀਨ ਨੇ ਆਪਣੇ ਵਿਆਹ ਦੇ ਸੰਕੇਤ ਦਿੱਤੇ ਹਨ। ਉਸ ਨੇ ਕਿਹਾ ਹੈ ਕਿ ਉਹ ਜਲਦੀ ਵਿਆਹ ਨਹੀਂ ਕਰ ਸਕਦੀ।

ਇਹ ਖ਼ਬਰ ਵੀ ਪੜ੍ਹੋ- Kalki 2898 AD: ਅਦਾਕਾਰ ਰਜਨੀਕਾਂਤ ਨੇ ਕਲਕੀ ਫ਼ਿਲਮ ਨੂੰ ਦੱਸਿਆ ਸ਼ਾਨਦਾਰ, ਕਿਹਾ ਇੰਤਜ਼ਾਰ ਹੈ ਦੂਜੇ ਭਾਗ ਦਾ

ਦਰਅਸਲ ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਜਦੋਂ ਉਨ੍ਹਾਂ ਤੋਂ ਉਨ੍ਹਾਂ ਦੇ ਵਿਆਹ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜਦੋਂ ਵੀ ਉਨ੍ਹਾਂ ਨੂੰ ਅਜਿਹਾ ਲੱਗੇਗਾ ਤਾਂ ਉਹ ਵਿਆਹ ਕਰ ਲੈਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਫਿਲਹਾਲ ਦੋਵੇਂ ਆਪੋ-ਆਪਣੇ ਕੰਮਾਂ ਵਿੱਚ ਰੁੱਝੇ ਹੋਏ ਹਨ।

ਇਹ ਖ਼ਬਰ ਵੀ ਪੜ੍ਹੋ- ਹਿਨਾ ਖਾਨ ਦੀ ਬ੍ਰੈਸਟ ਕੈਂਸਰ ਦੀ ਪੋਸਟ 'ਤੇ ਅਦਾਕਾਰਾ ਮਹਿਮਾ ਚੌਧਰੀ ਨੇ ਕੀਤਾ ਕੁਮੈਂਟ, ਕਿਹਾ ਤੁਸੀਂ ਬਹੁਤ ਬਹਾਦਰ ਹੋ

ਇਕ ਇੰਟਰਵਿਊ ਦੌਰਾਨ ਜੈਸਮੀਨ ਨੇ ਕਿਹਾ ਕਿ ਦੋਹਾਂ ਨੇ ਅਜੇ ਤੱਕ ਵਿਆਹ ਨੂੰ ਲੈ ਕੇ ਕੋਈ ਯੋਜਨਾ ਨਹੀਂ ਬਣਾਈ ਹੈ। ਉਸਨੇ ਕਿਹਾ ਕਿ ਉਸਨੇ ਕਦੇ ਬੈਠ ਕੇ ਯੋਜਨਾ ਨਹੀਂ ਬਣਾਈ ਕਿ ਉਹ ਕੱਲ ਜਾਂ ਪਰਸੋਂ ਅਜਿਹਾ ਕਰਨਗੇ। ਅਦਾਕਾਰਾ ਨੇ ਅੱਗੇ ਕਿਹਾ ਕਿ ਜਦੋਂ ਵੀ ਉਸ ਨੂੰ ਚੰਗਾ ਲੱਗੇਗਾ ਤਾਂ ਉਹ ਵਿਆਹ ਕਰ ਲਵੇਗੀ।ਜੈਸਮੀਨ ਭਸੀਨ ਦਾ ਕਹਿਣਾ ਹੈ ਕਿ ਉਹ ਦੋਵੇਂ ਛੋਟੇ ਸ਼ਹਿਰਾਂ ਤੋਂ ਮੁੰਬਈ ਆ ਕੇ ਇੰਨਾ ਸੰਘਰਸ਼ ਕਰਨ ਤੋਂ ਬਾਅਦ ਆਪਣੇ ਸੁਪਨੇ ਪੂਰੇ ਕਰ ਰਹੇ ਹਨ। ਇਸ ਲਈ ਉਨ੍ਹਾਂ ਦਾ ਧਿਆਨ ਫਿਲਹਾਲ ਆਪਣੇ ਕੰਮ 'ਤੇ ਹੈ। 


author

Priyanka

Content Editor

Related News