ਦਿਲਾਂ ਨੂੰ ਸਕੂਨ ਦਿੰਦੈ ਜਸਬੀਰ ਜੱਸੀ ਦਾ ਨਵਾਂ ਗੀਤ 'ਹੀਰ', ਵੇਖੋ ਵੀਡੀਓ
Friday, Jul 02, 2021 - 06:47 PM (IST)
ਚੰਡੀਗੜ੍ਹ (ਬਿਊਰੋ) - ਪੰਜਾਬੀ ਗਾਇਕ ਜਸਬੀਰ ਜੱਸੀ ਆਪਣੇ ਨਵੇਂ ਗੀਤ 'ਹੀਰ' ਦੇ ਨਾਲ ਦਰਸ਼ਕਾਂ ਦੇ ਸਨਮੁਖ ਹੋਏ ਹਨ। ਜੀ ਹਾਂ ਉਹ ਇਸ ਵਾਰ ਵਾਰਿਸ਼ ਸ਼ਾਹ ਦੀ ਹੀਰ ਨੂੰ ਆਪਣੇ ਅੰਦਾਜ਼ 'ਚ ਲੈ ਕੇ ਆਏ ਹਨ। ਉਨ੍ਹਾਂ ਵੱਲੋਂ ਗਾਈ 'ਹੀਰ' ਹਰ ਇੱਕ ਦੇ ਦਿਲ ਨੂੰ ਛੂਹ ਰਹੀ ਹੈ। ਜਸਬੀਰ ਜੱਸੀ ਦੇ ਇਸ ਗੀਤ ਨੂੰ ਧੀਮਾਨ ਵੱਲੋਂ ਮਿਊਜ਼ਿਕ ਪ੍ਰੋਡਿਊਸ ਕੀਤਾ ਗਿਆ ਹੈ, ਜਿਸ ਦੀ ਸ਼ਾਨਦਾਰ ਵੀਡੀਓ ਰਾਹੁਲ ਬਾਲਾ ਨੇ ਤਿਆਰ ਕੀਤੀ ਹੈ। ਵੀਡੀਓ 'ਚ ਅਦਾਕਾਰੀ ਕਰਦੇ ਹੋਏ ਖੁਦ ਜਸਬੀਰ ਜੱਸੀ ਤੇ ਫੀਮੇਲ ਮਾਡਲ ਦੇਵਿਕਾ ਆਰੀਆ ਨਜ਼ਰ ਆ ਰਹੇ ਹਨ। ਇਸ ਗੀਤ ਨੂੰ JJ Musics ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਇਥੇ ਵੇਖੋ ਜਸਬੀਰ ਜੱਸੀ ਦੇ ਗੀਤ ਦਾ ਵੀਡੀਓ -
ਜੇ ਗੱਲ ਕਰੀਏ ਜਸਬੀਰ ਜੱਸੀ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ 'ਚ 'ਦਿਲ ਮੰਗਦੀ' ਗੀਤ ਨਾਲ ਦਰਸ਼ਕਾਂ ਦੇ ਰੂਬਰੂ ਹੋਏ ਸਨ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ। ਜਸਬੀਰ ਜੱਸੀ ਲੰਬੇ ਅਰਸੇ ਤੋਂ ਪੰਜਾਬੀ ਮਿਊਜ਼ਕ ਜਗਤ 'ਚ ਕੰਮ ਕਰ ਰਹੇ ਹਨ। ਇਸ ਕਰਕੇ ਉਨ੍ਹਾਂ ਦੇ ਗੀਤਾਂ ਦੀ ਉਡੀਕ ਫੈਨਜ਼ ਬਹੁਤ ਬੇਸਬਰੀ ਨਾਲ ਕਰਦੇ ਰਹਿੰਦੇ ਹਨ। ਪਾਲੀਵੁੱਡ ਦੇ ਨਾਲ-ਨਾਲ ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ 'ਚ ਆਪਣੀ ਆਵਾਜ਼ ਦਾ ਜਾਦੂ ਬਿਖੇਰਿਆ ਹੈ।
ਨੋਟ - ਜਸਬੀਰ ਜੱਸੀ ਦੀ ਇਸ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।