ਜਸਬੀਰ ਜੱਸੀ ਦਾ ਰੋਮਾਂਟਿਕ ਗੀਤ ''ਦਿਲ ਮੰਗਦੀ'' ਰਿਲੀਜ਼, ਮਾਡਲ ਇਸ਼ਿਕਾ ਤਨੇਜਾ ਦਾ ਖ਼ੂਬਸੂਰਤ ਅੰਦਾਜ਼ (ਵੀਡੀਓ)

05/20/2021 6:12:13 PM

ਚੰਡੀਗੜ੍ਹ (ਬਿਊਰੋ) - ਆਪਣੀ ਆਵਾਜ਼ ਨਾਲ ਹਰ ਕਿਸੇ ਨੂੰ ਕੀਲ ਲੈਣ ਵਾਲੇ ਗਾਇਕ ਜਸਬੀਰ ਜੱਸੀ ਇੱਕ ਵਾਰ ਫਿਰ ਤੋਂ ਆਪਣੇ ਨਵੇਂ ਟਰੈਕ ਨੂੰ ਲੈ ਕੇ ਦਰਸ਼ਕਾਂ ਦੇ ਰੁਬਰੂ ਹੋਏ ਹਨ। ਜੀ ਹਾਂ ਉਹ 'ਦਿਲ ਮੰਗਦੀ' (Dil Mangdi) ਟਾਈਟਲ ਹੇਠ ਰੋਮਾਂਟਿਕ ਗੀਤ ਲੈ ਕੇ ਆਏ ਹਨ। ਕਾਫ਼ੀ ਸਮੇਂ ਬਾਅਦ ਉਹ ਆਪਣਾ ਗੀਤ ਲੈ ਕੇ ਆਏ ਹਨ। ਇਸ ਗੀਤ 'ਚ ਜਸਬੀਰ ਜੱਸੀ ਦਾ ਸਾਥ ਗਾਇਕਾ ਅਨੀਸ਼ਾ ਮਧੋਕ ਨੇ ਦਿੱਤਾ ਹੈ। ਦੋਵੇਂ ਨੇ ਮਿਲ ਕੇ ਇੰਨੇ ਵਧੀਆ ਸੁਰ ਲਗਾਏ ਹਨ ਕਿ ਇਕ ਵਾਰ ਸੁਣਨ ਵਾਲਾ ਇਸ ਗੀਤ ਨੂੰ ਵਾਰ-ਵਾਰ ਸੁਣਨ ਲਈ ਮਜਬੂਰ ਹੋ ਰਿਹਾ ਹੈ।

ਇਥੇ ਵੇਖੋ ਗੀਤ ਦਾ ਵੀਡੀਓ-

ਦੱਸ ਦਈਏ ਜਸਬੀਰ ਜੱਸੀ ਦੇ ਰੋਮਾਂਟਿਕ ਗੀਤ 'ਦਿਲ ਮੰਗਦੀ' ਦੇ ਬੋਲ ਖ਼ੁਦ ਉਨ੍ਹਾਂ ਨੇ ਆਪਣੀ ਕਲਮ ਨਾਲ ਸ਼ਿੰਗਾਰੇ ਹਨ, ਜਿਸ ਦਾ ਮਿਊਜ਼ਿਕ Simba Sing ਅਤੇ Jerry Singh ਵਲੋਂ ਤਿਆਰ ਕੀਤਾ ਗਿਆ ਹੈ। ਗੀਤ ਦਾ ਵੀਡੀਓ ਪ੍ਰਮੋਦ ਸ਼ਰਮਾ ਰਾਣਾ ਵਲੋਂ ਬਣਾਇਆ ਗਿਆ ਹੈ। ਗੀਤ ਦੀ ਵੀਡੀਓ 'ਚ ਜਸਬੀਰ ਜੱਸੀ ਤੇ ਮਾਡਲ ਇਸ਼ਿਕਾ ਤਨੇਜਾ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। 

ਦੱਸਣਯੋਗ ਹੈ ਕਿ ਜਸਬੀਰ ਜੱਸੀ ਲੰਬੇ ਅਰਸੇ ਤੋਂ ਪੰਜਾਬੀ ਮਿਊਜ਼ਕ ਜਗਤ 'ਚ ਕੰਮ ਕਰ ਰਹੇ ਹਨ, ਜਿਸ ਕਰਕੇ ਉਨ੍ਹਾਂ ਦੇ ਗੀਤਾਂ ਦੀ ਉਡੀਕ ਫੈਨਜ਼ ਬਹੁਤ ਬੇਸਬਰੀ ਨਾਲ ਕਰਦੇ ਹਨ। ਪਾਲੀਵੁੱਡ ਦੇ ਨਾਲ ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ 'ਚ ਆਪਣੀ ਆਵਾਜ਼ ਦਾ ਜਾਦੂ ਬਿਖੇਰਿਆ ਹੈ।  


sunita

Content Editor

Related News