ਜਾਨਹਵੀ ਕਪੂਰ ਨੇ ਦੇਸੀ ਲੁੱਕ ''ਚ ਢਾਹਿਆ ਕਹਿਰ, ਤਸਵੀਰਾਂ ਵਾਇਰਲ

Tuesday, Sep 24, 2024 - 11:50 AM (IST)

ਜਾਨਹਵੀ ਕਪੂਰ ਨੇ ਦੇਸੀ ਲੁੱਕ ''ਚ ਢਾਹਿਆ ਕਹਿਰ, ਤਸਵੀਰਾਂ ਵਾਇਰਲ

ਮੁੰਬਈ- ਬਾਲੀਵੁੱਡ ਅਦਾਕਾਰਾ ਜਾਨਹਵੀ ਕਪੂਰ ਨੇ ਦੇਸੀ ਲੁੱਕ 'ਚ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰ 'ਚ ਜਾਹਨਵੀ ਨੇ ਨੀਲੇ ਰੰਗ ਦੀ ਖੂਬਸੂਰਤ ਸਾੜੀ ਦੇ ਨਾਲ ਮੈਚਿੰਗ ਬਲਾਊਜ਼ ਪਾਇਆ ਹੋਇਆ ਹੈ।

PunjabKesari

ਉਸ ਦਾ ਹਲਕਾ ਮੇਕਅੱਪ, ਝੁਮਕੇ, ਬਰੈਸਲੇਟ ਅਤੇ ਮੱਥੇ 'ਤੇ ਬਿੰਦੀ ਉਸ ਦੀ ਦਿੱਖ ਨੂੰ ਹੋਰ ਵੀ ਆਕਰਸ਼ਕ ਬਣਾ ਰਹੇ ਹਨ।

PunjabKesari
ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਤਸਵੀਰਾਂ ਦੇ ਨਾਲ ਅਦਾਕਾਰਾ ਨੇ ਆਪਣੀ ਆਉਣ ਵਾਲੀ ਫਿਲਮ 'ਦੇਵਰਾ' ਦੀ ਟੀਮ ਦਾ ਧੰਨਵਾਦ ਕੀਤਾ ਹੈ। ਇਸ ਫਿਲਮ ਰਾਹੀਂ ਉਹ ਸਾਊਥ ਸਿਨੇਮਾ 'ਚ ਐਂਟਰੀ ਕਰ ਰਹੀ ਹੈ, ਜਿਸ 'ਚ ਉਹ ਮੇਗਾਸਟਾਰ ਜੂਨੀਅਰ ਐਨਟੀਆਰ ਨਾਲ ਨਜ਼ਰ ਆਵੇਗੀ।

PunjabKesari

'ਦੇਵਰਾ' 27 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।ਉਨ੍ਹਾਂ ਦੇ ਦੇਸੀ ਅਵਤਾਰ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਤਸਵੀਰਾਂ ਦੀ ਕਾਫੀ ਤਾਰੀਫ ਹੋ ਰਹੀ ਹੈ।

PunjabKesari

ਉਸ ਦੀ ਤਾਰੀਫ ਕਰਦੇ ਹੋਏ, ਇੱਕ ਯੂਜ਼ਰਸ ਨੇ ਲਿਖਿਆ, "ਮਲਿਆਲਮ ਸੁਣਨ ਲਈ ਇੰਤਜ਼ਾਰ ਨਹੀਂ ਕਰ ਸਕਦਾ," ਜਦੋਂ ਕਿ ਦੂਜੇ ਪ੍ਰਸ਼ੰਸਕਾਂ ਨੇ ਕਿਹਾ, "ਸੁਪਰ!" ਇਸ ਤਰ੍ਹਾਂ ਪ੍ਰਸ਼ੰਸਕ ਉਸ ਦੇ ਲੁੱਕ ਅਤੇ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਨਜ਼ਰ ਆ ਰਹੇ ਹਨ।

PunjabKesari

PunjabKesari

PunjabKesari


author

Priyanka

Content Editor

Related News