ਬਲੈਕ ਜੰਪਸੂਟ ਤੇ ਸਨਗਲਾਸ ਲਗਾ ਕੇ ਜਾਹਨਵੀ ਕਪੂਰ ਨੇ ਦਿਖਾਈ ਸਟਾਈਲਿਸ਼ ਲੁੱਕ, ਦੇਖੋ ਤਸਵੀਰਾਂ

Sunday, Oct 23, 2022 - 01:41 PM (IST)

ਬਲੈਕ ਜੰਪਸੂਟ ਤੇ ਸਨਗਲਾਸ ਲਗਾ ਕੇ ਜਾਹਨਵੀ ਕਪੂਰ ਨੇ ਦਿਖਾਈ ਸਟਾਈਲਿਸ਼ ਲੁੱਕ, ਦੇਖੋ ਤਸਵੀਰਾਂ

ਮੁੰਬਈ- ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਅਕਸਰ ਆਪਣੇ ਲੁੱਕ ਨੂੰ ਲੈ ਕੇ ਚਰਚਾ ’ਚ ਰਹਿੰਦੀ ਹੈ। ਰਵਾਇਤੀ ਲੁੱਕ ਤੋਂ ਲੈ ਕੇ ਵੈਸਟਰਨ ਲੁੱਕ ਤੱਕ ਜਾਹਨਵੀ ਪ੍ਰਸ਼ੰਸਕਾਂ ਦਾ ਦਿਲ ਜਿੱਤਣ ’ਚ ਕੋਈ ਕਸਰ ਨਹੀਂ ਛੱਡਦੀ। ਅਦਾਕਾਰਾ ਜੋ ਵੀ ਲੁੱਕ ਕੈਰੀ ਕਰਦੀ ਹੈ ਉਸ ’ਚ ਪਰਫ਼ੈਕਟ ਨਜ਼ਰ ਆਉਂਦੀ ਹੈ। 

PunjabKesari

ਇਹ ਵੀ ਪੜ੍ਹੋ : ਚਾਰੂ ਅਸੋਪਾ ਨੇ ਧਨਤੇਰਸ ’ਤੇ ਧੀ ਜਿਆਨਾ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ, ਰਵਾਇਤੀ ਲੁੱਕ ’ਚ ਲੱਗ ਰਹੀ ਖੂਬਸੂਰਤ

ਜਾਹਨਵੀ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਮਿਲੀ' ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਇਸ ਦੌਰਾਨ ਫ਼ਿਲਮ ਦੇ ਪ੍ਰਮੋਸ਼ਨ ਤੋਂ ਪਹਿਲਾਂ ਜਾਹਨਵੀ ਨੇ ਇਕ ਤਾਜ਼ਾ ਫ਼ੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ।

PunjabKesariਇਨ੍ਹਾਂ ਤਸਵੀਰਾਂ ’ਚ ਅਦਾਕਾਰਾ ਦਾ ਹੌਟ ਅੰਦਾਜ਼ ਸਾਹਮਣੇ ਆਇਆ ਹੈ। ਇਹ ਤਸਵੀਰਾਂ ਜਾਹਨਵੀ ਨੇ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ। ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਬਲੈਕ ਕਲਰ ਦਾ ਜੰਪ ਸੂਟ ਪਾਇਆ ਹੋਇਆ ਹੈ। 

PunjabKesari

ਜਾਹਨਵੀ ਨੇ ਮਿਨੀਮਲ ਮੇਕਅੱਪ ਅਤੇ ਵਾਲਾਂ ਦੀ ਹਾਈ ਪੌਨੀ ਕੀਤੀ ਹੋਈ ਹੈ। ਇਸ ਦੇ ਨਾਲ ਹੀ ਜਾਹਨਵੀ ਕਪੂਰ ਬਲੈਕ ਸਨਗਲਾਸ ’ਚ ਆਪਣੀ ਖੂਬਸੂਰਤੀ ਦਾ ਜਲਵਾ ਬਿਖੇਰਦੀ ਨਜ਼ਰ ਆ ਰਹੀ ਹੈ।  

PunjabKesari

ਜਾਹਨਵੀ ਦਾ ਇਹ ਫ਼ੋਟੋਸ਼ੂਟ ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕ ਕਾਫ਼ੀ ਪਸੰਦ ਅਤੇ ਕੁਮੈਂਟ ਰਾਹੀਂ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ।

PunjabKesari

ਜਾਹਨਵੀ ਕੈਮਰੇ ਸਾਹਮਣੇ ਵੱਖ-ਵੱਖ ਅੰਦਾਜ਼ ’ਚ ਪੋਜ਼ ਦਿੰਦੀ ਨਜ਼ਰ ਆ ਰਹੀ ਹਨ।

PunjabKesari

 ਜਾਹਨਵੀ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਮਿਲੀ’ ਦੇ ਪ੍ਰਮੋਸ਼ਨ ’ਚ ਰੁੱਝੀ ਹੋਈ ਹੈ। ਇਹ ਫ਼ਿਲਮ 4 ਨਵੰਬਰ ਨੂੰ ਸਿਨੇਮਾ ਘਰਾਂ ’ਚ ਰਿਲੀਜ਼ ਹੋਵੇਗੀ। 

PunjabKesari

ਇਹ ਵੀ ਪੜ੍ਹੋ : ਮਲਾਇਕਾ ਦੇ ਜਨਮਦਿਨ ’ਤੇ ਬੁਆਏਫ੍ਰੈਂਡ ਅਰਜੁਨ ਕਪੂਰ ਨੇ ਪੋਸਟ ਕੀਤੀ ਸਾਂਝੀ, ਕਿਹਾ- ‘ਤੁਸੀਂ ਮੇਰੇ ਹੀ ਰਹੋ’

ਇਸ ਤੋਂ ਇਲਾਵਾ ਜਾਹਨਵੀ ਇਕ ਕਾਮੇਡੀ ਫ਼ਿਲਮ ‘ਮਿਸਟਰ ਐਂਡ ਮਿਸਿਜ਼ ਮਾਹੀ’ ਵੀ ਆਉਣ ਵਾਲੀ ਹੈ। 

PunjabKesari


author

Shivani Bassan

Content Editor

Related News