ਜਾਹਨਵੀ ਕਪੂਰ ਦੀਆਂ ਹੌਟ ਤਸਵੀਰਾਂ ਨੇ ਲਗਾਈ ਸੋਸ਼ਲ ਮੀਡੀਆ ’ਤੇ ਅੱਗ

Friday, Apr 09, 2021 - 03:21 PM (IST)

ਜਾਹਨਵੀ ਕਪੂਰ ਦੀਆਂ ਹੌਟ ਤਸਵੀਰਾਂ ਨੇ ਲਗਾਈ ਸੋਸ਼ਲ ਮੀਡੀਆ ’ਤੇ ਅੱਗ

ਮੁੰਬਈ: ਬਾਲੀਵੁੁੱਡ ਦੀ ਮਸ਼ਹੂਰ ਅਦਾਕਾਰਾ ਅਤੇ ਸਵ. ਸ਼੍ਰੀਦੇਵੀ ਦੀ ਧੀ ਜਾਹਨਵੀ ਕਪੂੂਰ ਨੇ ਮਾਲਦੀਵ ਤੋਂ ਨਵੀਂਆਂ ਤਸਵੀਰਾਂ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕੀਤੀਆਂ ਹਨ ਜੋ ਸੋਸ਼ਲ ਮੀਡੀਆਂ ’ਤੇ ਅੱਗ ਲਗਾ ਰਹੀਆਂ ਹਨ। ਇਨ੍ਹਾਂ ਤਸਵੀਰਾਂ ’ਚ ਜਾਹਨਵੀ ਆਪਣੀ ਗਰਲ ਗੈਂਗ ਦੇ ਨਾਲ ਸਮੁੰਦਰ ਦੀਆਂ ਲਹਿਰਾ ਦਾ ਮਜ਼ਾ ਲੈਂਦੀ ਦਿਖਾਈ ਦੇ ਰਹੀ ਹੈ। 

PunjabKesari
ਇਨ੍ਹਾਂ ਤਸਵੀਰਾਂ ’ਚ ਜਾਹਨਵੀ ਆਪਣੀਆਂ ਸਾਰੀਆਂ ਦੋਸਤਾਂ ਨਾਲ ਸਵਿਮਵੇਅਰ ’ਚ ਨਜ਼ਰ ਆ ਰਹੀ ਹੈ। ਹਾਲਾਂਕਿ ਸਾਰੀਆਂ ਇਨ੍ਹਾਂ ਤਸਵੀਰਾਂ ’ਚ ਕੈਮਰੇ ਵੱਲ ਪਿੱਠ ਕਰਕੇ ਬੈਠੀਆਂ ਨਜ਼ਰ ਆ ਰਹੀਆਂ ਹਨ। ਜਾਹਨਵੀ ਨੇ ਦੱਸਿਆ ਕਿ ਉਹ ਚਾਰੇ ਦੋਸਤ ਮਿਲ ਕੇ ਉਥੇ ਬੈਠ ਕੇ ਕੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। 

PunjabKesari
ਜਾਹਨਵੀ ਨੇ ਦੱਸਿਆ ਕਿ ਅਸੀਂ ਸਾਰੇ ਇਥੇ LAME ਲਿਖਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਨ੍ਹਾਂ ਚਾਰਾਂ ਦੇ ਹੱਥਾਂ ’ਤੇ ਧਿਆਨ ਦਿਓ ਤਾਂ ਇਹ ਆਪਣੀਆਂ ਉਂਗਲੀਆਂ ਨਾਲ LAME ਵਰਡ ਬਣਾਉਂਦੀਆਂ ਦਿਖਾਈ ਦੇ ਰਹੀਆਂ ਹਨ।
PunjabKesariਇਸ ਤੋਂ ਪਹਿਲਾਂ ਬੀਤੀ ਸ਼ਾਮ ਜਾਹਨਵੀ ਨੇ ਸਵਿਮਵੇਅਰ ’ਚ ਆਪਣੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਸਨ ਜਿਸ ’ਚ ਉਹ ਬੇਹੱਦ ਗਲੈਮਰਸ ਵੀ ਨਜ਼ਰ ਆ ਰਹੀ ਸੀ। ਇਸ ਚਮਕੀਲੇ ਸਵਿਮਸੂਟ ਵਾਲੀਆਂ ਆਪਣੀਆਂ ਤਸਵੀਰਾਂ ਦੇ ਕੈਪਸ਼ਨ ’ਚ ਵੀ ਜਾਹਨਵੀ ਨੇ ਚਮਕ ਲਿਖ ਕੇ ਸਾਂਝੀਆਂ ਕੀਤੀਆਂ ਹਨ। 

PunjabKesariਮਾਲਦੀਵ ਪਹੁੰਚਦੇ ਹੀ ਜਾਹਨਵੀ ਨੇ ਆਪਣੇ ਫਰੈਂਡਸ ਗੈਂਗ ਨਾਲ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਜਿਸ ’ਚ ਉਹ ਸਾਰੇ ਮਾਲਦੀਵ ’ਚ ਮਸਤੀ ਕਰਦੇ ਨਜ਼ਰ ਆ ਰਹੇ ਹਨ।

PunjabKesari


author

Aarti dhillon

Content Editor

Related News