ਜੈਕਲੀਨ-ਨੋਰਾ ਤੋਂ ਬਾਅਦ ED ਦੇ ਰਾਡਾਰ ’ਤੇ 4 ਹੋਰ ਅਦਾਕਾਰਾਂ, ਨਿੱਕੀ ਅਤੇ ਚਾਹਤ ਨੇ ਵੀ ਲਏ ਕੀਮਤੀ ਤੋਹਫ਼ੇ ਅਤੇ ਨਕਦੀ

Thursday, Sep 15, 2022 - 04:30 PM (IST)

ਜੈਕਲੀਨ-ਨੋਰਾ ਤੋਂ ਬਾਅਦ ED ਦੇ ਰਾਡਾਰ ’ਤੇ 4 ਹੋਰ ਅਦਾਕਾਰਾਂ, ਨਿੱਕੀ ਅਤੇ ਚਾਹਤ ਨੇ ਵੀ ਲਏ ਕੀਮਤੀ ਤੋਹਫ਼ੇ ਅਤੇ ਨਕਦੀ

ਬਾਲੀਵੁੱਡ ਡੈਸਕ- ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਸੁਕੇਸ਼ ਚੰਦਰਸ਼ੇਖਰ ਦੇ ਧੋਖਾਧੜੀ ਮਾਮਲੇ ’ਚ ਵਿਵਾਦਾਂ ’ਚ ਘਿਰ ਗਈ ਹੈ। ਪਿਛਲੇ ਬੁੱਧਵਾਰ ਅਦਾਕਾਰਾ ਨੂੰ ਪੁੱਛਗਿੱਛ ਲਈ EOW ਦਫ਼ਤਰ ਬੁਲਾਇਆ ਗਿਆ। ਜਿੱਥੇ ਦਿੱਲੀ ਪੁਲਸ ਨੇ ਉਸ ਤੋਂ ਕਈ ਸਵਾਲ ਪੁੱਛੇ। ਇਸ ਦੇ ਨਾਲ ਹੀ ਨਵੀਆਂ ਰਿਪੋਰਟਾਂ ’ਚ ਦਾਅਵਾ ਕੀਤਾ ਗਿਆ ਹੈ ਕਿ ਸੁਕੇਸ਼ ਦੇ ਧੋਖਾਧੜੀ ਮਾਮਲੇ ’ਚ ਸਿਰਫ਼ ਜੈਕਲੀਨ ਹੀ ਨਹੀਂ, ਸਗੋਂ ਛੋਟੇ ਪਰਦੇ ਦੀਆਂ ਚਾਰ ਅਦਾਕਾਰਾਂ ਵੀ ਸ਼ਾਮਲ ਸਨ। ਜੈਕਲੀਨ ਤੋਂ ਇਲਾਵਾ ਮਸ਼ਹੂਰ ਟੀ.ਵੀ ਅਦਾਕਾਰਾਂ ਨੇ ਵੀ ਸੁਕੇਸ਼ ਤੋਂ ਕੀਮਤੀ ਤੋਹਫ਼ੇ ਲਏ।

PunjabKesari

ਇਹ ਵੀ ਪੜ੍ਹੋ : ਆਲੀਆ ਭੱਟ ਦੇ ਬੇਬੀ ਸ਼ਾਵਰ ਦਾ ਹੋਵੇਗਾ ਵੱਖਰਾ ਅੰਦਾਜ਼, ਇਸ ਮਹੀਨੇ ਹੋਵੇਗਾ ਫੰਕਸ਼ਨ

ਰਿਪੋਰਟ ਮੁਤਾਬਕ ਤਿਹਾੜ ਜੇਲ੍ਹ ’ਚ ਸੁਕੇਸ਼ ਚੰਦਰਸ਼ੇਖਰ ਨਾਲ ਮੁਲਾਕਾਤ ਕਰਨ ਵਾਲੀਆਂ ਟੀ.ਵੀ ਅਦਾਕਾਰਾਂ ’ਚੋਂ ‘ਬਿੱਗ ਬੌਸ 14’ ਦੀ ਨਿੱਕੀ ਤੰਬੋਲੀ ਅਤੇ ਟੀ.ਵੀ ਅਦਾਕਾਰਾ ਚਾਹਤ ਖੰਨਾ ਸ਼ਾਮਲ ਹਨ। ਨਿੱਕੀ ਅਤੇ ਚਾਹਤ ਤੋਂ ਇਲਾਵਾ ਇਸ ਕਹਾਣੀ ’ਚ ਮਾਡਲ ਸੋਫ਼ੀਆ ਸਿੰਘ ਅਤੇ ਆਰੂਸ਼ਾ ਪਾਟਿਲ ਵੀ ਸ਼ਾਮਲ ਹਨ।

PunjabKesari

ਇਸ ਦੇ ਨਾਲ ਰਿਪੋਰਟ ’ਚ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਇਨ੍ਹਾਂ ਚਾਰਾਂ ਅਦਾਕਾਰਾਂ ਦੀ ਜਾਣ-ਪਛਾਣ ਸੁਕੇਸ਼ ਨਾਲ ਉਸ ਦੀ ਸਹਿਯੋਗੀ ਪਿੰਕੀ ਇਰਾਨੀ ਨੇ ਕਰਵਾਈ ਸੀ। ਸੁਕੇਸ਼ ਚੰਦਰਸ਼ੇਖਰ ਨੇ ਵੀ ਇਨ੍ਹਾਂ ਅਦਾਕਾਰਾਂ ਨੂੰ ਮਹਿੰਗੇ ਬੈਗ, ਘੜੀਆਂ, ਪਰਫਿਊਮ ਅਤੇ ਹੋਰ ਵੀ ਕਈ ਚੀਜ਼ਾਂ ਗਿਫ਼ਟ ਕੀਤੀਆਂ ਸਨ।

ਇਹ ਵੀ ਪੜ੍ਹੋ : ਨਿਊਡ ਫ਼ੋਟੋਸ਼ੂਟ ’ਤੇ ਰਣਵੀਰ ਸਿੰਘ ਦਾ ਸਪੱਸ਼ਟੀਕਰਨ, ਕਿਹਾ- ‘ਤਸਵੀਰਾਂ ਨਾਲ ਛੇੜਛਾੜ ਹੋਈ ਹੈ’

PunjabKesari

ਚਾਰਜਸ਼ੀਟ ਮੁਤਾਬਕ ਨਿੱਕੀ ਤੰਬੋਲੀ ਸਾਲ 2018 ’ਚ ਕਥਿਤ ਤੌਰ ’ਤੇ ਸੁਕੇਸ਼ ਨਾਲ ਦੋ ਵਾਰ ਮਿਲੀ ਸੀ। ਜਿੱਥੇ ਉਸ ਦੀ ਪਹਿਲੀ ਵਾਰ ਪਿੰਕੀ ਇਰਾਨੀ ਨਾਲ ਮੁਲਾਕਾਤ ਹੋਈ, ਉੱਥੇ ਹੀ ਦੂਜੀ ਵਾਰ ਉਹ ਸੁਕੇਸ਼ ਨੂੰ ਇਕੱਲਿਆਂ ਮਿਲੀ। ਪਹਿਲੀ ਮੁਲਾਕਾਤ ’ਚ ਸੁਕੇਸ਼ ਨੇ ਨਿੱਕੀ ਨੂੰ ਡੇਢ ਲੱਖ ਰੁਪਏ ਨਕਦ ਦਿੱਤੇ, ਜਦਕਿ ਦੂਜੀ ਮੁਲਾਕਾਤ ’ਚ ਉਸ ਨੂੰ ਗੁਚੀ ਬੈਗ ਅਤੇ 2 ਲੱਖ ਰੁਪਏ ਨਕਦ ਦਿੱਤੇ।

PunjabKesari

 


author

Shivani Bassan

Content Editor

Related News