ਕੋਰੋਨਾ ਕਾਲ ''ਚ ਜੈਕਲੀਨ ਦੀ ਵੱਡੀ ਪਹਿਲ, ਐਂਬੂਲੈਂਸ ਖ਼ਰੀਦਣ ਮਗਰੋਂ ਹੁਣ ਖੋਲ੍ਹੇਗੀ ਕੋਵਿਡ ਕੇਅਰਸੈਂਟਰ
Saturday, May 15, 2021 - 04:08 PM (IST)
ਨਵੀਂ ਦਿੱਲੀ : ਜੈਕਲੀਨ ਫਰਨਾਂਡਿਸ ਨੇ ਵੀ ਬਾਲੀਵੁੱਡ ਦੇ ਹੋਰ ਕਲਾਕਾਰਾਂ ਦੀ ਤਰ੍ਹਾਂ ਕੋਰੋਨਾ ਮਹਾਮਾਰੀ ਦੌਰਾਨ ਲੋਕਾਂ ਦੀ ਸਹਾਇਤਾ ਕਰਨ ਲਈ ਕਮਰ ਕੱਸ ਲਈ ਹੈ। ਉਨ੍ਹਾਂ ਨੇ ਹਾਲ ਹੀ 'ਚ ਖ਼ੁਲਾਸਾ ਕੀਤਾ ਹੈ ਕਿ ਉਹ ਇਕ ਕੋਵਿਡ-19 ਕੇਅਰਸੈਂਟਰ ਵੀ ਖੋਲ੍ਹੇਗੀ। ਇਸ ਬਾਰੇ ਦੱਸਦੇ ਹੋਏ ਜੈਕਲੀਨ ਨੇ ਕਿਹਾ, 'ਅਸੀਂ 100 ਬੈੱਡ ਅਤੇ 500 ਆਕਸੀਜਨ ਕੰਸਨਟ੍ਰੇਟਰ ਵਾਲਾ ਹਸਪਤਾਲ ਖੋਲ੍ਹਾਂਗੇ। ਇਸ ਤੋਂ ਇਲਾਵਾ ਅਸੀਂ 2 ਐਂਬੂਲੈਂਸ ਵੀ ਖ਼ਰੀਦੀਆਂ ਹਨ।'
ਜੈਕਲੀਨ ਨੇ ਇਹ ਵੀ ਕਿਹਾ ਕਿ ਅਸੀਂ ਲੋਕਾਂ ਨੂੰ ਫ੍ਰੀ ਐਂਬੂਲੈਂਸ ਦੀ ਸੁਵਿਧਾ ਉਪਲੱਬਧ ਕਰਾਵਾਂਗੇ ਕਿਉਂਕਿ ਬਦਕਿਸਮਤੀ ਨਾਲ ਐਂਬੂਲੈਂਸ ਦੀ ਸੇਵਾ ਬਹੁਤ ਹੀ ਮਹਿੰਗੀ ਹੈ, ਲੋਕ ਇਨ੍ਹਾਂ ਦੀ ਸੇਵਾ ਦਾ ਲਾਭ ਨਹੀਂ ਲੈ ਪਾ ਰਹੇ ਹਨ। ਇਸ ਦੇ ਚੱਲਦਿਆਂ ਉਹ ਆਪਣੀ ਜਾਨ ਗੁਆ ਰਹੇ ਹਨ। ਜੇਕਰ ਉਹ ਸਮਾਂ ਰਹਿੰਦੇ ਹਸਪਤਾਲ ਚਲੇ ਜਾਣ ਤਾਂ ਉਨ੍ਹਾਂ ਦੀ ਜਾਨ ਬਚਾਈ ਜਾ ਸਕਦੀ ਹੈ। ਜਦਕਿ ਅਜਿਹਾ ਨਹੀਂ ਹੋ ਪਾ ਰਿਹਾ ਜੋ ਕਿ ਬਹੁਤ ਹੀ ਖ਼ਰਾਬ ਗੱਲ ਹੈ। ਇਸ ਦੇ ਚੱਲਦਿਆਂ ਅਸੀਂ 2 ਐਂਬੂਲੈਂਸ ਖ਼ਰੀਦੀਆਂ ਹਨ, ਜੋ ਕਿ ਪੂਰੀ ਤਰ੍ਹਾਂ ਨਾਲ ਅਤਿ-ਆਧੁਨਿਕ ਹੋਣਗੀਆਂ।
ਦੱਸ ਦਈਏ ਕਿ ਜੈਕਲੀਨ ਨੇ ਕੋਰੋਨਾ ਮਹਾਮਾਰੀ ਦੌਰਾਨ ਖਾਣਾ ਵੀ ਵੰਡਿਆ ਸੀ। ਉਨ੍ਹਾਂ ਨੇ ਇਕ ਐੱਨ. ਜੀ. ਓ. ਨਾਲ ਕਿਚਨ ਚਲਾਇਆ ਸੀ। ਹਾਲ ਹੀ 'ਚ ਅਕਸ਼ੈ ਕੁਮਾਰ ਅਤੇ ਟਵਿੰਕਲ ਖੰਨਾ ਨੇ 100 ਆਕਸੀਜਨ ਕੰਸਨਟ੍ਰੇਟਰ ਉਪਲੱਬਧ ਕਰਵਾਏ ਹਨ। ਉਥੇ ਹੀ ਅਮਿਤਾਭ ਬੱਚਨ ਨੇ ਵੀ 50 ਆਕਸੀਜਨ ਕੰਸਨਟ੍ਰੇਟਰ ਅਤੇ 20 ਵੈਂਟੀਲੇਟਰਸ ਪੋਲੈਂਡ ਤੋਂ ਮੰਗਵਾਏ ਹਨ। ਕੋਰੋਨਾ ਮਹਾਮਾਰੀ ਦੀ ਲੜਾਈ ਪੂਰਾ ਦੇਸ਼ ਮਿਲ ਕੇ ਲੜ ਰਿਹਾ ਹੈ ਅਤੇ ਜਲਦ ਇਸ ਤੋਂ ਉਭਰਨ ਦੀ ਕੋਸ਼ਿਸ਼ ਕੀਤੀ ਜਾ ਹੀ ਹੈ।