200 ਕਰੋੜ ਦੀ ਠੱਗੀ ਮਾਰਨ ਵਾਲੇ ਸੁਕੇਸ਼ ਨਾਲ ਰੋਮਾਂਸ ਜੈਕਲੀਨ ਨੂੰ ਪਿਆ ਭਾਰੀ, ਹੋਈ ਬਦਨਾਮ

Wednesday, Dec 01, 2021 - 12:32 PM (IST)

200 ਕਰੋੜ ਦੀ ਠੱਗੀ ਮਾਰਨ ਵਾਲੇ ਸੁਕੇਸ਼ ਨਾਲ ਰੋਮਾਂਸ ਜੈਕਲੀਨ ਨੂੰ ਪਿਆ ਭਾਰੀ, ਹੋਈ ਬਦਨਾਮ

ਮੁੰਬਈ (ਬਿਊਰੋ)– ਅਪਰਾਧ ਜਗਤ ਦਾ ਮਸ਼ਹੂਰ ਚਿਹਰਾ ਮਹਾਂਠੱਗ ਸੁਕੇਸ਼ ਚੰਦਰਸ਼ੇਖਰ ਨਾਲ ਚੱਕਰ ਚਲਾਉਣਾ ਬਾਲੀਵੁੱਡ ਅਦਾਕਾਰਾ ਜੈਕਲੀਨ ਫ਼ਰਨਾਂਡੀਜ਼ ਨੂੰ ਮਹਿੰਗਾ ਪੈ ਰਿਹਾ ਹੈ। ਵਾਰ-ਵਾਰ ਇਨ੍ਹਾਂ ਦਾ ਨਾਂ ਜੋੜਿਆ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਦਿਨ੍ਹੀਂ ਦੋਵਾਂ ਦੀ ਇਕ ਸੈਲਫ਼ੀ ਵੀ ਸਾਹਮਣੇ ਆਈ, ਜਿਸ ਤੋਂ ਬਾਅਦ ਇਹ ਵਿਵਾਦ ਹੋਰ ਜ਼ਿਆਦਾ ਭਖ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ‘ਸ਼ਾਮਾਂ ਪਈਆਂ’ ਗੀਤ ਨਾਲ ਅਰਜਨ ਢਿੱਲੋਂ ਨੇ ਨੁਸਰਤ ਫਤਿਹ ਅਲੀ ਖ਼ਾਨ ਦੀ ਦਿਵਾਈ ਯਾਦ

ਇਨ੍ਹਾ ਦੋਵਾਂ ਦੇ ਰਿਸ਼ਤੇ ਦਾ ਖ਼ੁਲਾਸਾ ਇਕ ਤਸਵੀਰ ਤੋਂ ਹੋਇਆ ਸੀ, ਜਿਸ ’ਚ ਦੋਵੇਂ ਸ਼ੀਸ਼ੇ ਸਾਹਮਣੇ ਖੜ੍ਹੇ ਹੋ ਕੇ ਸੈਲਫ਼ੀ ਲੈ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਤਸਵੀਰ ਅਪ੍ਰੈਲ-ਜੂਨ ਦੇ ਦਰਮਿਆਨ ਲਈ ਗਈ ਸੀ। ਇਸ ਤਸਵੀਰ ਨੂੰ ਇੰਡੀਆ ਟੁਡੇ ਨੇ ਸਾਂਝਾ ਕੀਤਾ ਸੀ। ਇਸ ਤੋਂ ਬਾਅਦ ਇਹ ਤਸਵੀਰ ਇੰਟਰਨੈੱਟ ’ਤੇ ਅੱਗ ਵਾਂਗ ਫ਼ੈਲ ਗਈ ਤੇ ਜੈਕਲੀਨ ਬੁਰੀ ਤਰ੍ਹਾਂ ਬਦਨਾਮ ਹੋ ਗਈ। ਗੱਲ ਜੈਕਲੀਨ ਦੀ ਬਦਨਾਮੀ ਤੱਕ ਹੀ ਨਹੀਂ ਰੁਕੀ। ਜੈਕਲੀਨ ਨੂੰ ਈ. ਡੀ. ਯਾਨੀ ਇਨਫ਼ੋਰਸਮੈਂਟ ਡਾਇਰੈਕਟੋਰੇਟ ਵਲੋਂ ਸੰਮਨ ਜਾਰੀ ਕਰਕੇ ਪੁੱਛਗਿੱਛ ਲਈ ਬੁਲਾਇਆ ਗਿਆ ਕਿਉਂਕਿ ਉਕਤ ਮਹਾਂਠੱਗ ਸੁਕੇਸ਼ ਠੱਗੀ ਤੇ ਭ੍ਰਿਸ਼ਟਾਚਾਰ ਦੇ ਕਈ ਮਾਮਲਿਆਂ ’ਚ ਪੁਲਸ ਨੂੰ ਲੋੜੀਂਦਾ ਹੈ ਤੇ ਜਦੋਂ ਇਨ੍ਹਾਂ ਦੋਵਾਂ ਦੀ ਮਿਰਰ ਸੈਲਫ਼ੀ ਲਈ ਗਈ ਸੀ ਤਾਂ ਉਸ ਸਮੇਂ ਸੁਰੇਸ਼ ਜ਼ਮਾਨਤ ’ਤੇ ਬਾਹਰ ਆਇਆ ਸੀ।

PunjabKesari

ਈ. ਡੀ. ਵੱਲੋਂ ਪੁੱਛਗਿੱਛ ਦੌਰਾਨ ਜੈਕਲੀਨ ਇਸ ਮਹਾਂਠੱਗ ਨਾਲ ਕੋਈ ਵੀ ਰਿਸ਼ਤਾ ਹੋਣ ਤੋਂ ਸਾਫ਼ ਮੁੱਕਰ ਗਈ। ਉਸ ਨੇ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਇਸ ਅਪਰਾਧੀ ਨਾਲ ਜੁੜੀ ਹੋਈ ਨਹੀਂ ਹੈ ਪਰ ਇਸ ਤਸਵੀਰ ਨੇ ਸਾਰੀ ਅਸਲੀਅਤ ਬਿਆਨ ਕਰ ਦਿੱਤੀ ਹੈ।

PunjabKesari

ਚੰਦਰਸ਼ੇਖਰ 200 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ’ਚ ਮੁੱਖ ਦੋਸ਼ੀ ਹੈ। ਇਸੇ ਮਾਮਲੇ ਨੂੰ ਲੈ ਕੇ ਈ. ਡੀ. ਜੈਕਲੀਨ ਕੋਲੋਂ ਅਕਤੂਬਰ ਮਹੀਨੇ ’ਚ ਪੁੱਛਗਿੱਛ ਕਰ ਚੁੱਕੀ ਹੈ। ਈ. ਡੀ. ਦੇ ਸੂਤਰਾਂ ਮੁਤਾਬਕ ਅਪ੍ਰੈਲ ਤੋਂ ਜੂਨ ਦਰਮਿਆਨ ਇਸ ਮਹਾਂਠੱਗ ਨੇ 4 ਵਾਰ ਜੈਕਲੀਨ ਨਾਲ ਮੁਲਾਕਾਤ ਕੀਤੀ। ਇਹੀ ਨਹੀਂ, ਸੁਕੇਸ਼ ਨੇ ਇਸ ਮੁਲਾਕਾਤ ਨੂੰ ਲੈ ਕੇ ਜੈਕਲੀਨ ਲਈ ਪ੍ਰਾਈਵੇਟ ਜੈੱਟ ਦੀ ਵਿਵਸਥਾ ਵੀ ਕਰਵਾਈ ਸੀ।

PunjabKesari

ਮਹਾਂਠੱਗ ਸੁਕੇਸ਼ ਦੇ ਪਿਛੋਕੜ ਬਾਰੇ ਗੱਲ ਕੀਤੀ ਜਾਵੇ ਤਾਂ ਉਹ ਬੈਂਗਲੁਰੂ ਦਾ ਰਹਿਣ ਵਾਲਾ ਹੈ। ਉਸ ਨੇ ਸਿਰਫ 17 ਸਾਲ ਦੀ ਉਮਰ ਤੋਂ ਹੀ ਲੋਕਾਂ ਨੂੰ ਠੱਗਣਾ ਸ਼ੁਰੂ ਕਰ ਦਿੱਤਾ ਸੀ। ਉਸ ਨੇ ਕਾਲੇ ਕਾਰਨਾਮਿਆਂ ਦੀ ਸ਼ੁਰੂਆਤ ਬੈਂਗਲੁਰੂ ਤੋਂ ਕੀਤੀ ਸੀ ਤੇ ਕੁਝ ਹੀ ਸਮੇਂ ’ਚ ਚੇਨਈ ’ਚ ਪਹੁੰਚ ਗਿਆ। ਇਸ ਤੋਂ ਬਾਅਦ ਉਸ ਨੇ ਵੱਡੇ ਸ਼ਹਿਰਾਂ ’ਚ ਕਈ ਅਮੀਰ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ। ਸੁਕੇਸ਼ ਚੰਦਰਸ਼ੇਖਰ ਨੂੰ ਬਾਲਾਜੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਸ ਨੇ ਨੌਕਰੀ ਦਿਵਾਉਣ ਦੇ ਨਾਂ ’ਤੇ ਕਈ ਲੋਕਾਂ ਨੂੰ ਚੂਨਾ ਲਾਇਆ। ਖ਼ਬਰ ਹੈ ਕਿ ਆਪਣੇ ਆਪ ਨੂੰ ਕਿਸੇ ਸਿਆਸਤਦਾਨ ਦਾ ਰਿਸ਼ਤੇਦਾਰ ਦੱਸ ਕੇ ਉਸ ਨੇ 100 ਤੋਂ ਵੱਧ ਲੋਕਾਂ ਨਾਲ 75 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News