ਜੈਕਲੀਨ ਫਰਨਾਂਡੀਜ਼ ਦੀਆਂ ਵਧੀਆਂ ਮੁਸ਼ਕਿਲਾਂ, ਕੋਰਟ ’ਚ ਝੂਠ ਬੋਲਣਾ ਪਿਆ ਮਹਿੰਗਾ

Wednesday, May 18, 2022 - 04:27 PM (IST)

ਜੈਕਲੀਨ ਫਰਨਾਂਡੀਜ਼ ਦੀਆਂ ਵਧੀਆਂ ਮੁਸ਼ਕਿਲਾਂ, ਕੋਰਟ ’ਚ ਝੂਠ ਬੋਲਣਾ ਪਿਆ ਮਹਿੰਗਾ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ ਹੈ। ਉਹ ਜੈਕਲੀਨ ਨੂੰ ਆਈਫਾ ਐਵਾਰਡਸ ’ਚ ਨਹੀਂ ਦੇਖ ਪਾਉਣਗੇ ਕਿਉਂਕਿ ਜੈਕਲੀਨ ਮਨੀ ਲਾਂਡਰਿੰਗ ਕੇਸ ’ਚ ਫਸਣ ਕਾਰਨ ਵਿਦੇਸ਼ ਨਹੀਂ ਜਾ ਸਕੇਗੀ।

ਇਹ ਖ਼ਬਰ ਵੀ ਪੜ੍ਹੋ : ਸਿਧਾਰਥ ਨੂੰ ਯਾਦ ਕਰ ਭਾਵੁਕ ਹੋਈ ਸ਼ਹਿਨਾਜ਼ ਗਿੱਲ, ਬਾਲੀਵੁੱਡ ਡੈਬਿਊ ਤੋਂ ਪਹਿਲਾਂ ਨਿਕਲੇ ਹੰਝੂ

ਈ. ਡੀ. ਨੇ ਜੈਕਲੀਨ ਨੂੰ ਦੇਸ਼ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਹੈ। ਇਸ ਮਾਮਲੇ ਨੂੰ ਪਿਛਲੇ ਦਿਨੀਂ ਜੈਕਲੀਨ ਕੋਰਟ ’ਚ ਲੈ ਕੇ ਗਈ ਸੀ ਤੇ ਵਿਦੇਸ਼ ਜਾਣ ਦੀ ਇਜਾਜ਼ਤ ਮੰਗੀ ਸੀ ਪਰ ਕਹਾਣੀ ’ਚ ਨਵਾਂ ਮੋੜ ਆ ਗਿਆ ਹੈ।

ਜੈਕਲੀਨ ਨੇ ਕੋਰਟ ਤੋਂ ਵਿਦੇਸ਼ ਜਾਣ ਨੂੰ ਲੈ ਕੇ ਦਾਖ਼ਲ ਕੀਤੀ ਗਈ ਅਰਜ਼ੀ ਵਾਪਸ ਲੈ ਲਈ ਹੈ। ਈ. ਡੀ. ਨੇ ਵੈਰੀਫਿਕੇਸ਼ਨ ਸਮੇਂ ਜੈਕਲੀਨ ਦੇ ਵਿਦੇਸ਼ ਜਾਣ ਦੇ ਕਾਰਨਾਂ ਨੂੰ ਸਹੀ ਨਹੀਂ ਮੰਨਿਆ। ਜੈਕਲੀਨ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਨੇਪਾਲ ਦਬੰਗ ਟੂਰ ਲਈ ਜਾਣਾ ਹੈ ਪਰ ਜਾਂਚ ਏਜੰਸੀ ਨੇ ਜੈਕਲੀਨ ਦੇ ਦਾਅਵਿਆਂ ਨੂੰ ਗਲਤ ਦੱਸਿਆ ਹੈ।

ਈ. ਡੀ. ਨੇ ਖ਼ੁਲਾਸਾ ਕੀਤਾ ਕਿ ਜੈਕਲੀਨ ਤਾਂ ਦਬੰਗ ਟੂਰ ਦਾ ਹਿੱਸਾ ਹੀ ਨਹੀਂ ਹੈ। ਬਸ ਫਿਰ ਕੀ ਸੀ, ਜਾਂਚ ਏਜੰਸੀ ਦੇ ਸਾਹਮਣੇ ਝੂਠ ਬੋਲਣ ਤੋਂ ਬਾਅਦ ਜੈਕਲੀਨ ਨੂੰ ਕੋਰਟ ’ਚ ਦਿੱਤੀ ਗਈ ਅਰਜ਼ੀ ਨੂੰ ਵਾਪਸ ਲੈਣਾ ਪਿਆ।

ਵਿਦੇਸ਼ ਜਾਣ ਦੀ ਇਜਾਜ਼ਤ ਨੂੰ ਲੈ ਕੇ ਜੈਕਲੀਨ ਨੇ ਦਿੱਲੀ ਦੀ ਪਟਿਆਲਾ ਹਾਊਸ ਕੋਰਟ ’ਚ ਅਰਜ਼ੀ ਦਿੱਤੀ ਸੀ। ਈ. ਡੀ. ਨੇ ਜੈਕਲੀਨ ਨੂੰ ਮਹਾਠੱਗ ਸੁਕੇਸ਼ ਚੰਤਰਸ਼ੇਖਰ ਦੇ ਮਨੀ ਲਾਂਡਰਿੰਗ ਕੇਸ ’ਚ ਕਲੀਨਚਿੱਟ ਨਹੀਂ ਦਿੱਤੀ ਹੈ, ਇਸ ਲਈ ਜੈਕਲੀਨ ਵਿਦੇਸ਼ ਯਾਤਰਾ ’ਤੇ ਨਹੀਂ ਜਾ ਸਕਦੀ। ਈ. ਡੀ. ਇਸ ਕੇਸ ਦੇ ਸਿਲਸਿਲੇ ’ਚ ਜੈਕਲੀਨ ਕੋਲੋਂ ਕਈ ਵਾਰ ਪੁੱਛਗਿੱਛ ਕਰ ਚੁੱਕੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News