ਲੰਬੇ ਵਾਲ, ਚਿਹਰੇ ’ਤੇ ਟੈਟੂ, ਕਾਲੇ ਲਿਬਾਜ਼, ਸੜਕ ਪਰ ਸਮੋਕਿੰਗ ਕਰਦੇ ਨਜ਼ਰ ਆਏ ਜੈਕੀ ਸ਼ਰਾਫ਼

Friday, Jun 17, 2022 - 05:56 PM (IST)

ਲੰਬੇ ਵਾਲ, ਚਿਹਰੇ ’ਤੇ ਟੈਟੂ, ਕਾਲੇ ਲਿਬਾਜ਼, ਸੜਕ ਪਰ ਸਮੋਕਿੰਗ ਕਰਦੇ ਨਜ਼ਰ ਆਏ ਜੈਕੀ ਸ਼ਰਾਫ਼

ਬਾਲੀਵੁੱਡ ਡੈਸਕ: ਅਦਾਕਾਰ ਜੈਕੀ ਸ਼ਰਾਫ਼ ਬਾਲੀਵੁੱਡ ਦੇ ਮਸ਼ਹੂਰ ਸਿਤਾਰਿਆਂ ’ਚੋਂ  ਇਕ ਹਨ। ਜੋ ਹਮੇਸ਼ਾ ਆਪਣੇ ਅੰਦਾਜ਼ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਦੇ ਹਨ।  ਹਾਲ ਹੀ ’ਚ ਸ਼ੂਟਿੰਗ ਦੇ ਸੈੱਟ ਤੋਂ ਅਦਾਕਾਰ ਦੀਆਂ ਧਮਾਕੇਦਾਰ ਤਸਵੀਰਾਂ ਸਾਹਮਣੇ ਆਈਆ ਹਨ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਬੇਹੱਦ ਹੈਰਾਨ ਹੋ ਰਹੇ ਹਨ।

ਇਹ  ਵੀ ਪੜ੍ਹੋ : ਕੁਲਵਿੰਦਰ ਬਿੱਲਾ ਦੀ ਫ਼ਿਲਮ ‘ਟੈਲੀਵਿਜ਼ਨ’ ਦਾ ਟ੍ਰੇਲਰ ਹੋਇਆ ਰਿਲੀਜ਼, ਮੈਂਡੀ ਤੱਖਰ ਨੇ ਨਿਭਾਈ ਅਹਿਮ ਭੂਮਿਕਾ

ਅਦਾਕਾਰ ਦੀ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਜੈਕੀ ਸ਼ਰਾਫ਼ ਇੰਨੀ ਦਿਨੀਂ ਆਪਣੀ ਆਉਣ ਵਾਲੀ ਵੈੱਬਸੀਰੀਜ਼ ਦੀ ਸ਼ੂਟਿੰਗ ’ਚ ਰੁੱਝੇ ਹੋਏ ਹਨ। ਜੈੱਕੀ ਸ਼ਰਾਫ਼ ਦਾ ਇਹ ਸੀਰੀਜ਼ ’ਚ ਦਮਦਾਰ ਲੁੱਕ ਦੇਖਣ ਨੂੰ ਮਿਲੀ ਹੈ।

PunjabKesari

ਸਾਹਮਣੇ ਆਈਆ ਤਸਵੀਰਾਂ ’ਚ ਜੈਕੀ ਸ਼ਰਾਫ਼ ਲੰਬੇ ਵਾਲ, ਕਾਲੇ ਲਿਬਾਜ਼ ਅਤੇ ਗਲੇ ’ਚ ਮਾਲਾ ਪਾਈ ਦਿਖਾਈ ਦਿੰਦੇ ਹਨ। ਚਿਰਹੇ ਅਤੇ ਬਾਹਾਂ ’ਤੇ ਉਸ ਨੇ ਟੈਟੂ ਬਣਵਾਏ ਹੋਏ ਹਨ ਅਤੇ ਸੜਕ ’ਤੇ ਸਮੋਕ ਕਰਦੇ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜੈਕੀ ਸ਼ਰਾਫ ਕੋਈ ਵੱਡਾ ਪ੍ਰੋਜੈਕਟ ਤਿਆਰ ਕਰ ਰਿਹਾ ਹੈ। ਹਾਲਾਂਕਿ ਅਜੇ ਤੱਕ ਉਨ੍ਹਾਂ ਦੀ ਇਸ ਵੈੱਬ ਸ਼ੋਅ ਦੇ ਟਾਈਟਲ ਖੁੱਲ੍ਹਾ ਨਹੀਂ ਹੋਇਆ ਹੈ।

ਇਹ  ਵੀ ਪੜ੍ਹੋ : 'ਸਹੁਰਿਆਂ ਦਾ ਪਿੰਡ ਆ ਗਿਆ' ਫ਼ਿਲਮ ’ਚ ਨਜ਼ਰ ਆਵੇਗੀ ਗੁਰਨਾਮ ਅਤੇ ਸਰਗੁਣ ਦੀ ਜੋੜੀ

ਜੈੱਕੀ ਦੇ ਸਕ੍ਰੀਨ ’ਤੇ ਕੰਮ ਦੀ ਗੱਲ ਕਰੀਏ ਤਾਂ ਜੈੱਕੀ ਸ਼ਰਾਫ਼ ਹਾਲ ਹੀ ’ਚ ਹਰਮਨ ਬਵੇਜਾ ਦੇ ਪ੍ਰੋ਼ਡਕਸ਼ਨ ਵੇਂਚਰ ਦੀ ਸ਼ੂਟਿੰਗ ਪੂਰੀ ਕੀਤੀ ਹੈ। ਉਹ ਸਿਕੰਦਰ ਖ਼ੇਰ, ਮਧੁਰ ਮਿੱਤਲ ਮੀਤਾ ਵਸ਼ਿਸ਼ਟ ਅਤੇ ਭੂਮਿਕਾ ਮੀਨਾ ਨਾਲ ਸਕ੍ਰੀਨ ਸਪੇਸ ਸਾਂਝੀ ਕਰਦੇ ਨਜ਼ਰ ਆਉਣਗੇ। ਉਹ ਸੰਨੀ ਦਿਓਲ, ਸੰਜੇ ਦੱਤ ਅਤੇ ਮਿਥੁਨ ਚੱਕਰਵਰਤੀ ਦੇ ਨਾਲ ਇਕ ਐਕਸ਼ਨ ਐਂਟਰਟੇਨਰ ’ਚ ਵੀ ਨਜ਼ਰ ਆਉਣਗੇ। 


 


author

Anuradha

Content Editor

Related News