ਕਦੇ ਬੱਸ ਸਟੈਂਡ ’ਤੇ ਮੂੰਗਫਲੀ ਵੇਚਦੇ ਸਨ ਜੈਕੀ ਸ਼ਰਾਫ, ਅੱਜ 212 ਕਰੋੜ ਦੇ ਮਾਲਕ, ਮੁੱਛਾਂ ਕਾਰਨ ਮਿਲੀ ਪਹਿਲੀ ਫ਼ਿਲਮ
Thursday, Feb 01, 2024 - 01:10 PM (IST)
ਮੁੰਬਈ (ਬਿਊਰੋ)– ‘ਹੀਰੋ’, ‘ਦੂਧ ਕਾ ਕਰਜ਼’, ‘ਰਾਮ ਲਖਨ’, ‘ਖਲਨਾਇਕ’, ‘ਤੇਰੀ ਮਿਹਰਬਾਨੀਆਂ’, ‘ਰੰਗੀਲਾ’, ‘ਦੇਵਦਾਸ’, ‘ਪਰਿੰਦਾ’, ‘ਬੰਧਨ’, ‘ਤ੍ਰਿਦੇਵ’ ਵਰਗੀਆਂ ਹੋਰ ਵਧੀਆ ਫ਼ਿਲਮਾਂ ਦੇਣ ਵਾਲੇ ਜੈਕੀ ਸ਼ਰਾਫ ਅੱਜ ਆਪਣਾ 67ਵਾਂ ਜਨਮਦਿਨ ਮਨਾ ਰਹੇ ਹਨ। ‘ਜੱਗੂ ਦਾਦਾ’ ਦੇ ਨਾਂ ਨਾਲ ਆਪਣੇ ਪ੍ਰਸ਼ੰਸਕਾਂ ’ਚ ਮਸ਼ਹੂਰ ਜੈਕੀ ਅੱਜ ਜਿਸ ਮੁਕਾਮ ’ਤੇ ਹਨ, ਉਸ ਤੱਕ ਪਹੁੰਚਣ ਲਈ ਬਹੁਤ ਮਿਹਨਤ ਕੀਤੀ ਹੈ। ਉਨ੍ਹਾਂ ਦੇ ਅਦਾਕਾਰ ਬਣਨ ਦੀ ਕਹਾਣੀ ਭਾਵੇਂ ਦਿਲਚਸਪ ਹੋਵੇ ਪਰ ਜ਼ਿੰਦਗੀ ’ਚ ਉਨ੍ਹਾਂ ਦੇ ਸੰਘਰਸ਼ ਦੀ ਕਹਾਣੀ ਕਾਫੀ ਪ੍ਰੇਰਣਾਦਾਇਕ ਹੈ।
ਇਹ ਖ਼ਬਰ ਵੀ ਪੜ੍ਹੋ : ਗਿੱਪੀ ਗਰੇਵਾਲ ਦਾ ਵੱਖਰਾ ਤੇ ਡ੍ਰੀਮ ਪ੍ਰਾਜੈਕਟ ‘ਵਾਰਨਿੰਗ 2’ ਸਾਲ ਦੀ ਪਹਿਲੀ ਐਕਸ਼ਨ ਫ਼ਿਲਮ
1983 ’ਚ ਰਿਲੀਜ਼ ਹੋਈ ਪਹਿਲੀ ਫ਼ਿਲਮ
ਜੈਕੀ ਸ਼ਰਾਫ ਇਕ ਬਾਲੀਵੁੱਡ ਸੁਪਰਸਟਾਰ ਹੈ। ਉਹ 4 ਦਹਾਕਿਆਂ ਤੋਂ ਫ਼ਿਲਮ ਇੰਡਸਟਰੀ ’ਤੇ ਰਾਜ ਕਰ ਰਹੇ ਹਨ। ਉਨ੍ਹਾਂ ਦੀ ਪਹਿਲੀ ਫ਼ਿਲਮ ‘ਹੀਰੋ’ ਸੀ, ਜਿਸ ਦਾ ਨਿਰਦੇਸ਼ਨ ਸੁਭਾਸ਼ ਘਈ ਨੇ ਕੀਤਾ ਸੀ। ਇਹ ਫ਼ਿਲਮ 1983 ’ਚ ਰਿਲੀਜ਼ ਹੋਈ ਸੀ। ਫ਼ਿਲਮ ’ਚ ਜੈਕੀ ਦੇ ਨਾਲ ਮੀਨਾਕਸ਼ੀ ਸ਼ੇਸ਼ਾਦਰੀ ਨਜ਼ਰ ਆਈ ਸੀ, ਜੋ ਉਸ ਦੌਰ ਦੀ ਸਭ ਤੋਂ ਵਧੀਆ ਹੀਰੋਇਨ ਸੀ।
ਮੁੱਛਾਂ ਕਾਰਨ ਕੀਤਾ ਸੀ ਸਾਈਨ
ਹਾਲ ਹੀ ’ਚ ਸੁਭਾਸ਼ ਘਈ ਨੇ ਖ਼ੁਦ ਖ਼ੁਲਾਸਾ ਕੀਤਾ ਸੀ ਕਿ ‘ਹੀਰੋ’ ਤੋਂ ਪਹਿਲਾਂ ਜੈਕੀ ਨਾ ਤਾਂ ਐਕਟਿੰਗ ਜਾਣਦੇ ਸਨ ਤੇ ਨਾ ਹੀ ਡਾਇਲਾਗ ਬੋਲ ਸਕਦੇ ਸਨ ਪਰ ਉਨ੍ਹਾਂ ਦੇ ਆਤਮ ਵਿਸ਼ਵਾਸ ਨੂੰ ਦੇਖਦਿਆਂ ਉਨ੍ਹਾਂ ਨੇ ਫ਼ਿਲਮ ਸਾਈਨ ਕਰ ਲਈ। ਇਹ ਫ਼ਿਲਮ ਸੁਪਰਹਿੱਟ ਸਾਬਤ ਹੋਈ। ਇਸ ਦੇ ਨਾਲ ਹੀ ਘਈ ਨੇ ਇਕ ਵਾਰ ਦੱਸਿਆ ਸੀ ਕਿ ਉਨ੍ਹਾਂ ਨੇ ਜੈਕੀ ਨੂੰ ਫ਼ਿਲਮ ‘ਹੀਰੋ’ ’ਚ ਉਨ੍ਹਾਂ ਦੇ ਲੁੱਕ ਦੇ ਨਾਲ-ਨਾਲ ਮੁੱਛਾਂ ਕਾਰਨ ਸਾਈਨ ਕੀਤਾ ਸੀ।
200 ਤੋਂ ਵੱਧ ਫ਼ਿਲਮਾਂ ’ਚ ਕੀਤਾ ਕੰਮ
ਫ਼ਿਲਮ ‘ਹੀਰੋ’ ਨੇ ਜੈਕੀ ਦੀ ਕਿਸਮਤ ਬਦਲ ਦਿੱਤੀ। ਉਹ ਆਪਣੀ ਪਹਿਲੀ ਫ਼ਿਲਮ ਤੋਂ ਬਾਲੀਵੁੱਡ ’ਚ ਮਸ਼ਹੂਰ ਹੋ ਗਏ ਸਨ। ਇਸ ਫ਼ਿਲਮ ਤੋਂ ਬਾਅਦ ਉਨ੍ਹਾਂ ਨੇ 200 ਤੋਂ ਜ਼ਿਆਦਾ ਫ਼ਿਲਮਾਂ ’ਚ ਕੰਮ ਕੀਤਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਜੈਕੀ ਇਕ ਵਾਰ ਨੌਕਰੀ ਦੀ ਤਲਾਸ਼ ’ਚ ਘਰ-ਘਰ ਭਟਕਦੇ ਸਨ। ਉਨ੍ਹਾਂ ਨੇ ਕਦੇ ਵੀ ਅਦਾਕਾਰੀ ’ਚ ਕਰੀਅਰ ਬਣਾਉਣ ਬਾਰੇ ਨਹੀਂ ਸੋਚਿਆ ਸੀ ਪਰ ਕਿਸਮਤ ਨੇ ਉਨ੍ਹਾਂ ਨੂੰ ਅਦਾਕਾਰ ਬਣਾ ਦਿੱਤਾ।
ਪੱਤਰਕਾਰ ਬਣਨਾ ਚਾਹੁੰਦੇ ਸਨ ਜੈਕੀ
ਅੱਜ ਅਦਾਕਾਰੀ ਦੀ ਦੁਨੀਆ ’ਚ ਹਲਚਲ ਮਚਾ ਚੁੱਕੇ ਜੈਕੀ ਸ਼ਰਾਫ ਕਦੇ ਪੱਤਰਕਾਰ ਬਣਨਾ ਚਾਹੁੰਦੇ ਸਨ। ਇਸ ਗੱਲ ਦਾ ਖ਼ੁਲਾਸਾ ਉਨ੍ਹਾਂ ਨੇ ਖ਼ੁਦ ਕੀਤਾ ਸੀ। ਇਕ ਵਾਰ ਟਾਈਮਜ਼ ਆਫ਼ ਇੰਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਸੀ ਕਿ ਉਹ ਜਵਾਨੀ ’ਚ ਲੰਮੇ ਸਮੇਂ ਤੋਂ ਬੇਰੁਜ਼ਗਾਰ ਸਨ।
ਪੋਸਟਰ ਚਿਪਕਾਏ ਤੇ ਵੇਚੀ ਮੂੰਗਫਲੀ
ਗੱਲਬਾਤ ’ਚ ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕਰਦਿਆਂ ਜੈਕੀ ਨੇ ਕਿਹਾ ਸੀ ਕਿ ਉਨ੍ਹਾਂ ਦੇ ਭਰਾ ਦੀ ਮੌਤ ਤੋਂ ਬਾਅਦ ਉਨ੍ਹਾਂ ਨੂੰ 11ਵੀਂ ਤੋਂ ਬਾਅਦ ਪੜ੍ਹਾਈ ਛੱਡਣੀ ਪਈ ਸੀ। ਹਾਲਾਤ ਇੰਨੇ ਖ਼ਰਾਬ ਸਨ ਕਿ ਪੈਸੇ ਕਮਾਉਣ ਲਈ ਜੈਕੀ ਨੇ ਫ਼ਿਲਮ ਦੇ ਪੋਸਟਰ ਚਿਪਕਾਏ ਤੇ ਮੂੰਗਫਲੀ ਵੇਚੀ। ਇਸ ਤੋਂ ਬਾਅਦ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਉਨ੍ਹਾਂ ਨੂੰ ਟਰੈਵਲ ਏਜੰਟ ਦੀ ਨੌਕਰੀ ਮਿਲ ਗਈ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ 33 ਸਾਲ ਚੌਕ ’ਚ ਬਿਤਾਏ ਹਨ। ਉਨ੍ਹਾਂ ਦਾ ਬਚਪਨ ਬਹੁਤ ਸੰਘਰਸ਼ਾਂ ’ਚ ਬੀਤਿਆ।
ਬੱਸ ਸਟੈਂਡ ’ਤੇ ਵਿਅਕਤੀ ਨੇ ਦਿੱਤਾ ਮਾਡਲਿੰਗ ਦਾ ਆਫਰ
ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਹ ਹੋਟਲ ਤਾਜ ’ਚ ਨੌਕਰੀ ਲਈ ਗਏ ਸਨ ਪਰ ਡਿਗਰੀ ਨਾ ਹੋਣ ਕਾਰਨ ਉਨ੍ਹਾਂ ਨੂੰ ਉਥੇ ਨੌਕਰੀ ਨਹੀਂ ਮਿਲੀ। ਇਸ ਤੋਂ ਬਾਅਦ ਉਨ੍ਹਾਂ ਨੇ ਏਅਰ ਇੰਡੀਆ ’ਚ ਫਲਾਈਟ ਅਟੈਂਡੈਂਟ ਦੀ ਨੌਕਰੀ ਲਈ ਕੋਸ਼ਿਸ਼ ਕੀਤੀ ਪਰ ਘੱਟ ਪੜ੍ਹੇ-ਲਿਖੇ ਹੋਣ ਕਾਰਨ ਉਥੇ ਵੀ ਬਹੁਤਾ ਕੰਮ ਨਹੀਂ ਸੀ ਹੁੰਦਾ। ਇਸੇ ਤਰ੍ਹਾਂ ਇਕ ਦਿਨ ਜੈਕੀ ਬੱਸ ਸਟੈਂਡ ’ਤੇ ਖੜ੍ਹੇ ਸਨ ਤਾਂ ਇਕ ਵਿਅਕਤੀ ਉਨ੍ਹਾਂ ਕੋਲ ਆਇਆ ਤੇ ਪੁੱਛਿਆ ਕਿ ਕੀ ਉਹ ਮਾਡਲਿੰਗ ਕਰੇਗਾ? ਉਸ ਸਮੇਂ ਜੈਕੀ ਕੋਲ ਕੰਮ ਤੇ ਪੈਸੇ ਦੋਵੇਂ ਨਹੀਂ ਸਨ ਤੇ ਉਨ੍ਹਾਂ ਨੇ ਹਾਂ ਕਰ ਦਿੱਤੀ। ਜੈਕੀ ਨੇ ਵਿਅਤੀ ਨੂੰ ਪੁੱਛਿਆ ਕਿ ਕੀ ਉਨ੍ਹਾਂ ਨੂੰ ਪੈਸੇ ਮਿਲਣਗੇ? ਫਿਰ ਕੀ ਸੀ, ਇਥੋਂ ਹੀ ਜੈਕੀ ਦੀ ਕਿਸਮਤ ਚਮਕੀ।
212 ਕਰੋੜ ਦੀ ਜਾਇਦਾਦ
ਤੁਹਾਨੂੰ ਦੱਸ ਦੇਈਏ ਕਿ ਕਿਸੇ ਸਮੇਂ ਨੌਕਰੀ ਲਈ ਘਰ-ਘਰ ਜਾ ਕੇ ਸੰਘਰਸ਼ ਕਰਨ ਵਾਲੇ ਜੈਕੀ ਅੱਜ 212 ਕਰੋੜ ਰੁਪਏ ਦੇ ਮਾਲਕ ਹਨ। GQ India ਦੀ ਰਿਪੋਰਟ ਮੁਤਾਬਕ ਜੈਕੀ ਕੋਲ ਕਈ ਲਗਜ਼ਰੀ ਕਾਰਾਂ ਹਨ। ਉਨ੍ਹਾਂ ਕੋਲ BMW M5, Bentley Continental GT, Toyota Innova, Jaguar SS100, BMW 5 ਸੀਰੀਜ਼ ਤੋਂ ਲੈ ਕੇ ਕਈ ਹੋਰ ਕਾਰਾਂ ਵੀ ਹਨ। ਇਸ ਤੋਂ ਇਲਾਵਾ ਕਰੋੜਾਂ ਰੁਪਏ ਦਾ ਆਲੀਸ਼ਾਨ 8 BHK ਅਪਾਰਟਮੈਂਟ ਵੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।