ਜੈਕੀ ਚੈਨ ਨੂੰ Locarno Film Festival ''ਚ ਕਰੀਅਰ ਅਚੀਵਮੈਂਟ ਐਵਾਰਡ ਨਾਲ ਕੀਤਾ ਜਾਵੇਗਾ ਸਨਮਾਨਿਤ
Tuesday, Apr 29, 2025 - 02:55 PM (IST)

ਲਾਸ ਏਂਜਲਸ (ਏਜੰਸੀ)- ਮਸ਼ਹੂਰ ਐਕਸ਼ਨ ਹੀਰੋ ਜੈਕੀ ਚੈਨ ਨੂੰ ਲੋਕਾਰਨੋ ਫਿਲਮ ਫੈਸਟੀਵਲ ਦੇ 78ਵੇਂ ਐਡੀਸ਼ਨ ਵਿੱਚ ਉਨ੍ਹਾਂ ਦੇ ਲੰਬੇ ਅਤੇ ਸ਼ਾਨਦਾਰ ਕਰੀਅਰ ਲਈ ਕਰੀਅਰ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਪ੍ਰਬੰਧਕਾਂ ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ। ਜੈਕੀ ਚੈਨ 1990 ਦੇ ਦਹਾਕੇ ਦੇ ਏਸ਼ੀਆ ਦੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਐਕਸ਼ਨ ਅਦਾਕਾਰ ਸਨ।
ਉਨ੍ਹਾਂ ਨੇ ਕਈ ਫਿਲਮਾਂ ਦਾ ਨਿਰਦੇਸ਼ਨ ਵੀ ਕੀਤਾ ਹੈ, ਜਿਨ੍ਹਾਂ ਵਿੱਚ 'ਦਿ ਫੀਅਰਲੈੱਸ ਹਾਈਨਾ' (1979), 'ਹੂ ਐਮ ਆਈ?' (1998) ਅਤੇ 'ਪੁਲਸ ਸਟੋਰੀ' (1985) ਸ਼ਾਮਲ ਹਨ। ਫੈਸਟੀਵਲ ਦੇ ਕਲਾਤਮਕ ਨਿਰਦੇਸ਼ਕ ਜਿਓਨਾ ਏ. ਨਾਜ਼ਾਰੋ ਨੇ ਕਿਹਾ ਕਿ ਜੈਕੀ ਚੈਨ ਦਾ ਪ੍ਰਭਾਵ ਇੰਨਾ ਡੂੰਘਾ ਹੈ ਕਿ ਉਨ੍ਹਾਂ ਨੇ ਖਾਸ ਕਰਕੇ ਹਾਲੀਵੁੱਡ ਵਿੱਚ ਐਕਸ਼ਨ ਫਿਲਮਾਂ ਨੂੰ ਦੇਖਣ ਅਤੇ ਬਣਾਉਣ ਦੇ ਤਰੀਕੇ ਨੂੰ ਬਦਲ ਦਿੱਤਾ। ਇਹ ਫਿਲਮ ਫੈਸਟੀਵਲ 6 ਅਗਸਤ ਤੋਂ 16 ਅਗਸਤ ਤੱਕ ਆਯੋਜਿਤ ਕੀਤਾ ਜਾਵੇਗਾ।