ਸਲਮਾਨ ਤੋਂ ਬਾਅਦ ਇਹ ਅਦਾਕਾਰ ਵੀ ਬਣਨਗੇ ਸੁਲਤਾਨ

Thursday, May 12, 2016 - 04:19 PM (IST)

ਮੁੰਬਈ—ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਸਿਲਵਰ ਸਕ੍ਰੀਨ ''ਤੇ ਸੁਲਤਾਨ ਦਾ ਕਿਰਦਾਰ ਨਿਭਾਉਦੇ ਨਜ਼ਰ ਆ ਸਕਦੇ ਹਨ। ਸਲਮਾਨ ਖਾਨ ਇਨ੍ਹਾਂ ਦਿਨ੍ਹਾਂ ''ਚ ਆਪਣੀ ਆਉਣ ਵਾਲੀ ਫਿਲਮ ''ਸੁਲਤਾਨ'' ਨੂੰ ਲੈ ਕੇ ਸੁਰਖੀਆਂ ''ਚ ਹਨ। ਇਸ ਫਿਲਮ ''ਚ ਸਲਮਾਨ ਖਾਨ ਇੱਕ ਰੈਸਲਰ ਸੁਲਤਾਨ ਦਾ ਕਿਰਦਾਰ ਨਿਭਾਅ ਰਹੇ ਹਨ। ਚਰਚਾ ਹੈ ਕਿ ਸ਼ਾਹਰੁਖ ਖਾਨ ਵੀ ਹੁਣ ਆਪਣੀ ਆਉਣ ਵਾਲੀ ਫਿਲਮ ''ਚ ਸੁਲਤਾਨ ਬਣਨ ਜਾ ਰਹੇ ਹਨ। 
ਜਾਣਕਾਰੀ ਅਨੁਸਾਰ ਸੰਜੈ ਲੀਲਾ ਭੰਸਾਲੀ ਦੀ ਅਗਲੀ ਫਿਲਮ ''ਚ ਸ਼ਾਹਰੁਖ ਖਾਨ ਕੰਮ ਕਰਦੇ ਨਜ਼ਰ ਆ ਸਕਦੇ ਹਨ। ਰਾਣੀ ਪਦਮਾਵਤੀ ਦੇ ਜੀਵਨ ''ਤੇ ਬਣਨ ਵਾਲੀ ਫਿਲਮ ''ਚ ਸੁਲਤਾਨ ਅਲਾਊਦੀਨ ਖਿਲਜੀ ਦੇ ਕਿਰਦਾਰ ''ਚ ਨਜ਼ਰ ਆਉਣਗੇ। ਬਾਲੀਵੁੱਡ ''ਚ ਚਰਚਾ ਹੈ ਕਿ ਸੰਜੈ ਲੀਲਾ ਭੰਸਾਲੀ ਸੁਪਰਹਿੱਟ ਫਿਲਮ ''ਬਾਜੀਰਾਵ ਮਸਤਾਨੀ'' ਤੋਂ ਬਾਅਦ ਇੱਕ ਹੋਰ ਵੱਡੇ ਪ੍ਰਰੋਜੈਕਟ ਲਈ ਤਿਆਰ ਹਨ। ਭੰਸਾਲੀ ਦੀ ਇਹ ਫਿਲਮ ਖਿਲਜੀ ਵੰਸ਼ ਦੇ ਦੂਜੇ ਸ਼ਾਸ਼ਕ ਅਲਾਊਦੀਨ ਖਿਲਜੀ ਅਤੇ ਮੇਵਾੜ ਦੀ ਰਾਣੀ ਪਦਮਾਵਤੀ ਦੇ ਪ੍ਰਤੀ ਉਨ੍ਹਾਂ ਦੇ ਜਾਨੂੰਨੀ ਪ੍ਰੇਮ ਦੀ ਕਹਾਣੀ ਦਾ ਬਿਖਆਨ ਕਰੇਗੀ। ਰਾਣੀ ਪਦਮਾਵਤੀ ਆਪਣੀ ਸੁੰਦਰਤਾ, ਬੁੱਧੀ ਅਤੇ ਹਿੰਮਤ ਦੇ ਲਈ ਪ੍ਰਸਿੱਧ ਸੀ। ਪਦਮਾਵਤੀ ਨਾਂ ਤੋਂ ਬਣਨ ਵਾਲੀ ਫਿਲਮ ਨੂੰ ਪ੍ਰਕਾਸ਼ ਕਪਾੜੀਆਂ ਨੇ ਲਿਖਿਆ ਹੈ। ਜੋ ਇਸ ਤੋਂ ਪਹਿਲਾਂ ਸੰਜੈ ਲੀਲਾ ਭੰਸਾਲੀ ਦੇ ਨਾਲ ''ਦੇਵਦਾਸ'' , ''ਲੈਕ ਸਾਵਰੀਆਂ'' ਅਤੇ ''ਬਾਜੀਰਾਵ ਮਸਤਾਨੀ'' ਲਿਖ ਚੁੱਕੇ ਹਨ। 15 ਦਸੰਬਰ, 2017 ਨੂੰ ਪ੍ਰਦਰਸ਼ਿਤ ਹੋਣ ਵਾਲੀ ਇਸ ਫਿਲਮ ਦੀ ਕਹਾਣੀ ਬਹੁਤ ਹੀ ਦਿਲਚਸਪ ਹੈ।


Related News