ਸਿਰਫ਼ 1 ਕੁੱਤਾ ਬਚਾਉਣਾ ਹੀ ਸੂਫ਼ੀ ਗਾਇਕ ਦੇ ਪੁੱਤਰ ਨੂੰ ਪੈ ਗਿਆ ਮਹਿੰਗਾ

Saturday, Oct 19, 2024 - 11:20 AM (IST)

ਸਿਰਫ਼ 1 ਕੁੱਤਾ ਬਚਾਉਣਾ ਹੀ ਸੂਫ਼ੀ ਗਾਇਕ ਦੇ ਪੁੱਤਰ ਨੂੰ ਪੈ ਗਿਆ ਮਹਿੰਗਾ

ਜਲੰਧਰ (ਬਿਊਰੋ) - ਬੀਤੇ ਦਿਨੀਂ ਪੰਜਾਬ ਦੇ ਜਲੰਧਰ ਸ਼ਹਿਰ 'ਚ ਇੱਕ ਦਰਦਨਾਕ ਸੜਕ ਹਾਦਸਾ ਹੋਇਆ ਹੈ, ਜਿਸ ਨਾਲ ਪੰਜਾਬੀ ਸੰਗੀਤ ਜਗਤ 'ਚ ਸੋਗ ਦੀ ਲਹਿਰ ਦੌੜ ਪਈ। ਦਰਅਸਲ, ਜਲੰਧਰ 'ਚ ਪ੍ਰਸਿੱਧ ਸੂਫ਼ੀ ਗਾਇਕ ਬੰਟੀ ਕਵਾਲ ਦੇ 15 ਸਾਲਾਂ ਪੁੱਤਰ ਇਵਾਨ ਦਾ ਦਿਹਾਂਤ ਹੋ ਗਿਆ। 

ਇਹ ਖ਼ਬਰ ਵੀ ਪੜ੍ਹੋ - ਕੈਂਸਰ ਅੱਗੇ ਹਾਰਿਆ ਕਪਿਲ ਦਾ ਦੋਸਤ, ਸਦਮੇ 'ਚ ਪਰਿਵਾਰ, ਜਾਣੋ ਕਿੰਨੀ ਜਾਇਦਾਦ ਛੱਡ ਗਏ ਅਦਾਕਾਰ

10ਵੀਂ ਕਲਾਸ ਦਾ ਸੀ ਵਿਦਿਆਰਥੀ
ਦਰਅਸਲ, ਬੰਟੀ ਦੇ ਪੁੱਤਰ ਦਾ ਬੁੱਧਵਾਰ ਨੂੰ ਭਿਆਨਕ ਐਕਸੀਡੈਂਟ ਹੋਇਆ, ਜਿਸ ਮਗਰੋਂ ਉਸ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਇਸੇ ਦੌਰਾਨ ਉਸ ਦੀ ਮੌਤ ਹੋ ਗਈ। ਗਾਇਕ ਬੰਟੀ ਕਵਾਲ ਦਾ ਪੁੱਤਰ ਈਵਾਨ 10ਵੀਂ ਜਮਾਤ 'ਚ ਪੜ੍ਹਦਾ ਸੀ। 

ਇਹ ਖ਼ਬਰ ਵੀ ਪੜ੍ਹੋ - ...ਤਾਂ ਇਹ ਸੀ ਪ੍ਰਸਿੱਧ ਗਾਇਕ ਦੀ ਮੌਤ ਦੀ ਅਸਲ ਵਜ੍ਹਾ, Autopsy ਰਿਪੋਰਟ 'ਚ ਹੋਇਆ ਖੁਲਾਸਾ

ਕੁੱਤਾ ਬਚਾਉਣਾ ਪੈ ਗਿਆ ਮਹਿੰਗਾ
ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਨੂੰ ਉਹ ਕੁਝ ਸਮਾਨ ਲੈਣ ਲਈ ਐਕਟਿਵਾ 'ਤੇ ਬਜ਼ਾਰ ਗਿਆ ਸੀ। ਇਸੇ ਦੌਰਾਨ ਰਸਤੇ 'ਚ ਉਸ ਦੇ ਸਾਹਮਣੇ ਕੁੱਤਾ ਆ ਗਿਆ ਅਤੇ ਐਕਟਿਵਾ 'ਤੇ ਉਸ ਦਾ ਸੰਤੁਲਨ ਨਹੀਂ ਰਿਹਾ ਅਤੇ ਉਸ ਦੀ ਟੱਕਰ ਕੋਲੋਂ ਹੀ ਲੰਘ ਰਹੇ ਈ-ਰਿਕਸ਼ਾ ਨਾਲ ਹੋ ਗਈ। ਇਸ ਹਾਦਸੇ 'ਚ ਉਸ ਨੂੰ ਕਾਫ਼ੀ ਗੰਭੀਰ ਸੱਟਾਂ ਲੱਗੀਆਂ ਸਨ। ਇਸ ਤੋਂ ਬਾਅਦ ਤੁਰੰਤ ਉਸ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਸੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਵੀ ਦਰਜ ਕੀਤੇ ਸਨ।  

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News