ਵਿਆਹ ਦੇ 6 ਸਾਲ ਬਾਅਦ ਪਹਿਲੀ ਵਾਰ ਮਾਤਾ-ਪਿਤਾ ਬਣੇ ਇਸ਼ਿਤਾ ਦੱਤਾ ਤੇ ਵਤਸਲ ਸੇਠ, ਪੁੱਤਰ ਨੂੰ ਦਿੱਤਾ ਜਨਮ

Thursday, Jul 20, 2023 - 12:18 PM (IST)

ਵਿਆਹ ਦੇ 6 ਸਾਲ ਬਾਅਦ ਪਹਿਲੀ ਵਾਰ ਮਾਤਾ-ਪਿਤਾ ਬਣੇ ਇਸ਼ਿਤਾ ਦੱਤਾ ਤੇ ਵਤਸਲ ਸੇਠ, ਪੁੱਤਰ ਨੂੰ ਦਿੱਤਾ ਜਨਮ

ਮੁੰਬਈ (ਬਿਊਰੋ)– ‘ਦ੍ਰਿਸ਼ਯਮ 2’ ’ਚ ਅਜੇ ਦੇਵਗਨ ਦੀ ਧੀ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਇਸ਼ਿਤਾ ਦੱਤਾ ਤੇ ‘ਆਦਿਪੁਰਸ਼’ ’ਚ ਇੰਦਰਜੀਤ ਦਾ ਕਿਰਦਾਰ ਨਿਭਾਉਣ ਵਾਲੇ ਵਤਸਲ ਸੇਠ ਪਹਿਲੀ ਵਾਰ ਮਾਤਾ-ਪਿਤਾ ਬਣੇ ਹਨ। ਅਦਾਕਾਰਾ ਨੇ 19 ਜੁਲਾਈ ਨੂੰ ਪੁੱਤਰ ਨੂੰ ਜਨਮ ਦਿੱਤਾ ਹੈ। ਮਾਂ ਤੇ ਬੱਚਾ ਦੋਵੇਂ ਠੀਕ ਹਨ ਤੇ ਉਹ ਸ਼ੁੱਕਰਵਾਰ ਨੂੰ ਹਸਪਤਾਲ ਤੋਂ ਘਰ ਜਾ ਸਕਦੇ ਹਨ। ਹਾਲਾਂਕਿ ਦੋਵਾਂ ਸਿਤਾਰਿਆਂ ਨੇ ਅਜੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ ਪਰ ਇਸ ਖ਼ਬਰ ਦੇ ਨਾਲ ਹੀ ਪ੍ਰਸ਼ੰਸਕਾਂ ਵਲੋਂ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ।

ਪਿਛਲੇ ਕੁਝ ਦਿਨਾਂ ਤੋਂ ਇਸ਼ਿਤਾ ਦੱਤਾ ਆਪਣੀ ਪ੍ਰੈਗਨੈਂਸੀ ਦੀਆਂ ਤਸਵੀਰਾਂ ਤੇ ਵੀਡੀਓਜ਼ ਕਾਰਨ ਸੁਰਖ਼ੀਆਂ ’ਚ ਹੈ। ਇਸ ਦੇ ਨਾਲ ਹੀ ਵਿਆਹ ਦੇ 6 ਸਾਲਾਂ ਬਾਅਦ ਉਹ ਤੇ ਉਨ੍ਹਾਂ ਦੇ ਪਤੀ ਵਤਸਲ ਸੇਠ ਇਕ ਪੁੱਤਰ ਦੇ ਮਾਤਾ-ਪਿਤਾ ਬਣ ਗਏ ਹਨ।

ਇਹ ਖ਼ਬਰ ਵੀ ਪੜ੍ਹੋ : ਸਲਮਾਨ ਖ਼ਾਨ ਦੀ ਅਪੀਲ, ਨਵੇਂ ਕਲਾਕਾਰਾਂ ਨੂੰ ਫ਼ਿਲਮ ’ਚ ਕੰਮ ਦਿਵਾਉਣ ਵਾਲੇ ਫਰਜ਼ੀ ਕਾਲ ਤੋਂ ਚੌਕਸ ਰਹਿਣ ਨੌਜਵਾਨ

ਖ਼ਾਸ ਗੱਲ ਇਹ ਹੈ ਕਿ ਆਪਣੀ ਪੂਰੀ ਪ੍ਰੈਗਨੈਂਸੀ ਦੌਰਾਨ ਇਸ਼ਿਤਾ ਦੱਤਾ ਨੇ ਆਪਣੀ ਹੈਲਥ ਅਪਡੇਟਸ ਤੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀਆਂ ਸਨ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਦਾ ਕਾਫੀ ਪਿਆਰ ਮਿਲਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਦੀ ਭੈਣ ਤਨੁਸ਼੍ਰੀ ਦੱਤਾ ਤੇ ਅਦਾਕਾਰਾ ਕਾਜੋਲ ਵੀ ਬੇਬੀ ਸ਼ਾਵਰ ਦੀਆਂ ਤਸਵੀਰਾਂ ’ਚ ਨਜ਼ਰ ਆਈਆਂ।

ਤੁਹਾਨੂੰ ਦੱਸ ਦੇਈਏ ਕਿ 28 ਨਵੰਬਰ, 2017 ਨੂੰ ‘ਬਾਜ਼ੀਗਰ’ ਸਟਾਰ ਵਤਸਲ ਸੇਠ ਤੇ ਇਸ਼ਿਤਾ ਦੱਤਾ ਦਾ ਵਿਆਹ ਹੋਇਆ ਸੀ। ਇਸ ਦੇ ਨਾਲ ਹੀ ਇਸ ਸਾਲ 31 ਮਾਰਚ ਨੂੰ ਜੋੜੇ ਨੇ ਪਹਿਲੀ ਵਾਰ ਮਾਤਾ-ਪਿਤਾ ਬਣਨ ਦਾ ਐਲਾਨ ਕੀਤਾ ਸੀ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਇਸ਼ਿਤਾ ਦੱਤਾ ਆਖਰੀ ਵਾਰ ਅਜੇ ਦੇਵਗਨ ਦੀ ਫ਼ਿਲਮ ‘ਦ੍ਰਿਸ਼ਯਮ 2’ ’ਚ ਨਜ਼ਰ ਆਈ ਸੀ, ਜੋ ਪਿਛਲੇ ਸਾਲ ਰਿਲੀਜ਼ ਹੋਈ ਸੀ। ਇਸ ਦੇ ਨਾਲ ਹੀ ਇਸ ਫ਼ਿਲਮ ’ਚ ਉਸ ਨੇ ਅਜੇ ਦੇਵਗਨ ਦੀ ਆਨਸਕ੍ਰੀਨ ਧੀ ਦਾ ਕਿਰਦਾਰ ਨਿਭਾਇਆ ਹੈ। ਵਤਸਲ ਸੇਠ ਦੀ ਗੱਲ ਕਰੀਏ ਤਾਂ ਉਹ ਇਸ ਸਾਲ ‘ਆਦਿਪੁਰਸ਼’ ’ਚ ਇੰਦਰਜੀਤ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਏ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News