ਲੈਕਮੇ ਫੈਸ਼ਨ ਵੀਕ ਦੌਰਾਨ ਰੈਂਪ ਵਾਕ ਕਰਦਿਆਂ ਸਟੇਜ ''ਤੇ shirtless ਹੋਏ ਈਸ਼ਾਨ ਖੱਟਰ
Sunday, Mar 30, 2025 - 01:52 PM (IST)

ਮੁੰਬਈ (ਏਜੰਸੀ)- ਅਦਾਕਾਰ ਈਸ਼ਾਨ ਖੱਟਰ ਨੇ ਲੈਕਮੇ ਫੈਸ਼ਨ ਵੀਕ 2025 ਦੌਰਾਨ ਰੈਂਪ ਵਾਕ ਕੀਤਾ, ਜਿਸ ਵਿੱਚ ਉਨ੍ਹਾਂ ਨੇ ਸਾਕਸ਼ਾ ਐਂਡ ਕਿੰਨੀ ਦੇ ਮਾਈਰਾਹ ਕਲੈਕਸ਼ਨ ਦਾ ਪ੍ਰਦਰਸ਼ਨ ਕੀਤਾ। ਈਸ਼ਾਨ ਇੱਕ ਪ੍ਰਿੰਟਿਡ ਕਮੀਜ਼, ਮੈਚਿੰਗ ਟਰਾਊਜ਼ਰ ਅਤੇ ਫੁੱਲ-ਲੈਂਥ ਜੈਕੇਟ ਵਿੱਚ ਸ਼ਾਨਦਾਰ ਦਿਖ ਰਹੇ ਸਨ। ਹਾਲਾਂਕਿ, 'ਧੜਕ' ਅਦਾਕਾਰ ਨੇ ਆਪਣੀ ਕਮੀਜ਼ ਉਤਾਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਬਾਅਦ ਵਿੱਚ ਈਸ਼ਾਨ ਨੇ ਆਪਣੀ ਕਮੀਜ਼ ਸੁੱਟ ਦਿੱਤੀ ਅਤੇ ਬੀਟਸ 'ਤੇ ਨੱਚਣਾ ਸ਼ੁਰੂ ਕਰ ਦਿੱਤਾ।
ਇਹ ਦੇਖ ਕੇ ਉੱਥੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਚੀਅਰ ਕੀਤਾ ਅਤੇ ਪ੍ਰਸ਼ੰਸਕਾਂ ਨੂੰ ਵੀ ਉਨ੍ਹਾਂ ਦੇ ਐਬਸ ਦਿਖਾਉਣ ਦਾ ਅੰਦਾਜ਼ ਸ਼ਾਨਦਾਰ ਲੱਗਿਆ ਪਰ ਕੁਝ ਲੋਕਾਂ ਨੇ ਉਨ੍ਹਾਂ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਈਸ਼ਾਨ ਦੀ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ ਕਿ ਉਹ ਸ਼ਾਹਿਦ ਵਾਂਗ ਹੀ ਵਾਈਬਸ ਅਤੇ ਐਟੀਟਿਊਡ ਦਿਖਾ ਰਹੇ ਹਨ, ਪਰ ਇੱਕ ਹੋਰ ਯੂਜ਼ਰ ਨੇ ਸਵਾਲ ਕੀਤਾ ਕਿ, "ਫੈਸ਼ਨ ਕਦੋਂ ਤੋਂ ਇੱਕ ਸਟ੍ਰਿਪ ਬਣ ਗਿਆ ਹੈ?", ਜਦੋਂ ਕਿ ਇੱਕ ਹੋਰ ਨੇ ਲਿਖਿਆ, "ਇੱਕ ਫਲਾਪ ਹੀਰੋ ਦੁਆਰਾ ਰੈਂਪ ਵਾਕ, ਨਾ ਤਾਂ ਹਾਈਟ ਅਤੇ ਨਾ ਹੀ ਐਟੀਟਿਊਡ, ਬੱਸ ਫੇਕ ਕੋਨਫੀਡੈਂਸ।"