ਕੀ ਰਣਵੀਰ ਦੇ ਘਰ ਆਉਣ ਵਾਲਾ ਹੈ ਨੰਨ੍ਹਾ ਮਹਿਮਾਨ? ਦੀਪਿਕਾ ਦੇ ਗਰਭਵਤੀ ਹੋਣ ਦੀ ਉੱਡੀ ਅਫਵਾਹ

Tuesday, Aug 03, 2021 - 11:20 AM (IST)

ਕੀ ਰਣਵੀਰ ਦੇ ਘਰ ਆਉਣ ਵਾਲਾ ਹੈ ਨੰਨ੍ਹਾ ਮਹਿਮਾਨ? ਦੀਪਿਕਾ ਦੇ ਗਰਭਵਤੀ ਹੋਣ ਦੀ ਉੱਡੀ ਅਫਵਾਹ

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਅਤੇ ਉਸ ਦੇ ਪਤੀ ਰਣਵੀਰ ਸਿੰਘ ਨੂੰ ਇੱਕ ਦਿਨ ਪਹਿਲਾਂ ਮੁੰਬਈ ਦੇ ਖਾਰ ਸਥਿਤ ਹਿੰਦੂਜਾ ਹਸਪਤਾਲ ਦੇ ਬਾਹਰ ਦੇਖਿਆ ਗਿਆ। ਉਦੋਂ ਤੋਂ ਹੀ ਦੀਪਿਕਾ ਪਾਦੂਕੋਣ ਦੇ ਗਰਭਵਤੀ ਹੋਣ ਦੀਆਂ ਅਫਵਾਹਾਂ ਇੰਟਰਨੈਟ 'ਤੇ ਚੱਲ ਰਹੀਆਂ ਹਨ ਅਤੇ ਉਸ ਦੇ ਪ੍ਰਸ਼ੰਸਕ ਮਸ਼ਹੂਰ ਕਪਲ ਤੋਂ ਖੁਸ਼ਖਬਰੀ ਸੁਣਨ ਲਈ ਉਤਸ਼ਾਹਤ ਹਨ। ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਦੇ ਹਸਪਤਾਲ ਜਾਣ ਪਿੱਛੇ ਦਾ ਕਾਰਨ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਹਸਪਤਾਲ ਦੇ ਬਾਹਰ, ਰਣਵੀਰ ਸਿੰਘ ਚਿੱਟੇ ਰੰਗ ਦੀ ਟੀ-ਸ਼ਰਟ, ਕਾਲੇ ਸਨਗਲਾਸ ਅਤੇ ਕਾਲੇ-ਪੀਲੇ ਰੰਗ ਦੀ ਪ੍ਰਿੰਟਿਡ ਟੋਪੀ 'ਚ ਪਹਿਲਾਂ ਵਾਂਗ ਕੂਲ ਲੱਗ ਰਹੇ ਸਨ, ਜਦਕਿ ਦੀਪਿਕਾ ਬਲੈਕ ਟੌਪ ਅਤੇ ਸ਼ੇਡਸ 'ਚ ਖ਼ੂਬਸੂਰਤ ਲੱਗ ਰਹੀ ਸੀ।

PunjabKesari
ਪ੍ਰਸ਼ੰਸਕ ਸੋਸ਼ਲ ਮੀਡੀਆ 'ਤੇ ਅੰਦਾਜ਼ਾ ਲਗਾ ਰਹੇ ਹਨ ਕਿ ਦੀਪਿਕਾ ਪਾਦੁਕੋਣ ਗਰਭਵਤੀ ਹੈ ਅਤੇ ਇਸੇ ਦੇ ਕੰਸਲਟੇਸ਼ਨ ਲਈ ਹਸਪਤਾਲ ਗਈ ਸੀ। ਇਕ ਪ੍ਰਸ਼ੰਸਕ ਨੇ ਲਿਖਿਆ, "ਮੈਨੂੰ ਲੱਗਦਾ ਹੈ ਕਿ ਦੀਪਿਕਾ ਗਰਭਵਤੀ ਹੈ।" ਇੱਕ ਹੋਰ ਪ੍ਰਸ਼ੰਸਕ ਨੇ ਲਿਖਿਆ, "ਖੁਸ਼ਖਬਰੀ ਜਲਦੀ ਆ ਰਹੀ ਹੈ।"

PunjabKesari
ਉਥੇ ਹੀ ਇੱਕ ਹੋਰ ਯੂਜ਼ਰ ਨੇ ਲਿਖਿਆ, "ਇੱਕ ਛੋਟਾ ਮਹਿਮਾਨ ਆ ਰਿਹਾ ਹੈ।" ਇਸ ਤੋਂ ਇਲਾਵਾ ਇਕ ਹੋਰ ਯੂਜ਼ਰ ਨੇ ਲਿਖਿਆ, "ਦੀਪਿਕਾ ਪਾਦੂਕੋਣ ਗਰਭਵਤੀ ਹੈ ਅਤੇ ਉਹ ਨਿਯਮਤ ਰੂਟੀਨ ਚੈਕਅਪ ਲਈ ਹਸਪਤਾਲ ਆਈ ਸੀ।"
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਦੀਪਿਕਾ ਪਾਦੂਕੋਣ ਦੇ ਗਰਭਵਤੀ ਹੋਣ ਦੀਆਂ ਖ਼ਬਰਾਂ ਸੁਰਖੀਆਂ 'ਚ ਆਈਆਂ ਹੋਣ। ਕੁਝ ਅਜਿਹਾ ਹੀ ਸਾਲ 2019 'ਚ ਵੀ ਹੋਇਆ ਸੀ। ਜਿਵੇਂ ਹੀ ਦੀਪਿਕਾ ਪਾਦੂਕੋਣ ਦੀ 'ਮੇਟ ਗਾਲਾ 2019' ਪਾਰਟੀ ਦੀਆਂ ਪਹਿਲੀਆਂ ਤਸਵੀਰਾਂ ਸਾਹਮਣੇ ਆਈਆਂ, ਉਸ ਦੇ ਗਰਭਵਤੀ ਹੋਣ ਦੇ ਕਿਆਸ ਲਗਾਏ ਜਾਣ ਲੱਗੇ।

 

ਨੋਚ - ਦੀਪਿਕਾ ਪਾਦੂਕੋਣ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News