ਕੀ ਅਮਿਤਾਭ ਬੱਚਨ ਰੋਮਾਂਟਿਕ ਹਨ? ਜਦੋਂ ਜਯਾ ਬੱਚਨ ਨੇ ਖੋਲ੍ਹੇ ਪਤੀ ਦੇ ਰਾਜ

Tuesday, Aug 20, 2024 - 03:58 PM (IST)

ਕੀ ਅਮਿਤਾਭ ਬੱਚਨ ਰੋਮਾਂਟਿਕ ਹਨ? ਜਦੋਂ ਜਯਾ ਬੱਚਨ ਨੇ ਖੋਲ੍ਹੇ ਪਤੀ ਦੇ ਰਾਜ

ਮੁੰਬਈ - ਮਹਾਨਾਇਕ ਅਮਿਤਾਭ ਬੱਚਨ 81 ਸਾਲ ਦੀ ਉਮਰ ’ਚ ਵੀ ਲਗਾਤਾਰ ਕੰਮ ਕਰ ਰਹੇ ਹਨ। ਉਹ ਆਪਣੀ ਪੇਸ਼ੇਵਰ ਅਤੇ ਨਿੱਜੀ ਜ਼ਿੰਦਗੀ ਨੂੰ ਲੈ ਕੇ ਅਕਸਰ ਸੁਰਖੀਆਂ ’ਚ ਰਹਿੰਦੇ ਹਨ। ਅਮਿਤਾਭ ਨੇ 3 ਜੂਨ 1973 ਨੂੰ ਅਦਾਕਾਰਾ ਜਯਾ ਬੱਚਨ ਨਾਲ ਵਿਆਹ ਕੀਤੀ ਸੀ। ਸਾਲਾਂ ਤੋਂ ਦੋਵੇਂ ਇਕੱਠੇ ਹਨ ਅਤੇ ਇਕ ਮਜ਼ਬੂਤ ਬਾਂਡ ਸਾਂਝਾ ਕਰਦੇ ਹਨ। ਦੋਵੇਂ ਪਾਵਰਫੁਲ ਕਪਲ ਹਨ।

ਕੀ ਅਮਿਤਾਭ ਬੱਚਨ ਰੋਮਾਂਟਿਕ ਹਨ?

ਅਮਿਤਾਭ ਅਤੇ ਜਯਾ ਦਾ ਇਕ ਪੁਰਾਣਾ ਇੰਟਰਵਿਊ ਹਾਲ ਹੀ ’ਚ ਵਾਇਰਲ ਹੋ ਰਿਹਾ ਹੈ। ਉਨ੍ਹਾਂ ਨੇ ਸਿਮੀ ਗਰੇਵਾਲ ਨੂੰ ਇੰਟਰਵਿਊ ਦਿੱਤਾ ਸੀ। ਇਸ ਦੌਰਾਨ, ਜਯਾ ਨੇ ਅਮਿਤਾਭ ਦੇ ਰੋਮਾਂਟਿਕ ਹੋਣ ਬਾਰੇ ਟਿੱਪਣੀ ਕੀਤੀ ਸੀ।

 
 
 
 
 
 
 
 
 
 
 
 
 
 
 
 

A post shared by Amitabh Bachchan (@amitabhbachchan)

ਪੁਰਾਣੇ ਇੰਟਰਵਿਊ ’ਚ ਸਿਮੀ ਗਰੇਵਾਲ ਨੇ ਪੁੱਛਿਆ ਕਿ ਅਮਿਤਾਭ ਬਾਰੇ ਦੱਸੋ, ਕੀ ਉਹ ਰੋਮਾਂਟਿਕ ਹਨ?  ਇਹ ਸੁਣ ਕੇ ਜਯਾ ਅਮਿਤਾਭ ਵੱਲ ਵੇਖਦੀ ਹਨ ਅਤੇ ਅਮਿਤਾਭ ਕਹਿੰਦੇ ਹਨ- ਨਹੀਂ। ਫਿਰ ਜਯਾ ਕਹਿੰਦੀ ਹੈ- ਮੇਰੇ ਨਾਲ ਨਹੀਂ। ਮੈਂ ਖੁਸ਼ ਹਾਂ। ਮੈਨੂੰ ਇਸ ਦੀ ਆਦਤ ਹੋ ਗਈ ਹੈ। ਫਿਰ ਅਮਿਤਾਭ ਨੇ ਸਿਮੀ ਤੋਂ ਪੁੱਛਿਆ ਕਿ ਰੋਮਾਂਟਿਕ ਹੋਣ ਦਾ ਕੀ ਮਤਲਬ ਹੈ? ਇਸ ’ਤੇ ਜਯਾ ਨੇ ਕਿਹਾ ਕਿ ਜਿਵੇਂ ਆਪਣੇ ਪਾਰਟਨਰ ਲਈ ਵਾਈਨ ਅਤੇ ਫੁੱਲ ਲੈ ਕੇ ਆਉਣਾ। ਜਯਾ ਨੇ ਕਿਹਾ ਕਿ ਅਮਿਤਾਭ ਬਹੁਤ ਸ਼ਰਮੀਲੇ ਹਨ। ਫਿਰ ਅਮਿਤਾਭ ਨੇ ਕਿਹਾ ਕਿ ਉਨ੍ਹਾਂ ਨੇ ਅਜਿਹਾ ਕਦੀ ਨਹੀਂ ਕੀਤਾ। ਇਸ ਤਰ੍ਹਾਂ ਜਯਾ ਨੇ ਮਜ਼ਾਕੀਆ ਅੰਦਾਜ਼ ’ਚ ਕਿਹਾ ਕਿ ਜੇਕਰ ਉਨ੍ਹਾਂ ਦੀ ਕੋਈ ਗਰਲਫ਼੍ਰੈਂਡ ਹੁੰਦੀ ਤਾਂ ਸ਼ਾਇਦ ਕਰਦੇ। ਇਸ ਤੋਂ ਇਲਾਵਾ ਜਯਾ ਨੇ ਇਹ ਵੀ ਕਿਹਾ ਕਿ ਡੇਟਿੰਗ ਟਾਈਮ ’ਚ ਵੀ ਅਸੀਂ ਇਸ ਬਾਰੇ ਗੱਲ ਨਹੀਂ ਕੀਤੀ ਸੀ।

ਇਸ ਫ਼ਿਲਮ ’ਚ ਨਜ਼ਰ ਆਉਣਗੇ ਅਮਿਤਾਭ ਬੱਚਨ

ਵਰਕ ਫ੍ਰੰਟ ’ਤੇ ਅਮਿਤਾਭ ਬੱਚਨ ਹੁਣ ਵੀ ਕੰਮ ਕਰ ਰਹੇ ਹਨ। ਉਹ ਟੀਵੀ ਸ਼ੋਅ 'ਕੇਬੀਸੀ' ਵਿੱਚ ਨਜ਼ਰ ਆ ਰਹੇ ਹਨ। ਪਿਛਲੀ ਵਾਰ ਉਨ੍ਹਾਂ ਨੂੰ 'ਕਲਕੀ 2898' ’ਚ ਦੇਖਿਆ ਗਿਆ ਸੀ। ਇਸ ਫ਼ਿਲਮ ’ਚ ਉਹ ਅਸ਼ਵਤਥਾਮਾ ਦੇ ਰੋਲ ’ਚ ਸਨ। ਫ਼ਿਲਮ ’ਚ ਅਮਿਤਾਭ ਬੱਚਨ ਦਾ ਕਿਰਦਾਰ ਕਾਫੀ ਮਜ਼ਬੂਤ ਸੀ ਅਤੇ ਲੋਕਾਂ ਨੇ ਇਸ ਨੂੰ ਕਾਫੀ ਪਸੰਦ ਕੀਤਾ ਸੀ। ਹੁਣ ਉਹ 'ਵੇਟਾਈਆਨ' ’ਚ ਨਜ਼ਰ ਆਉਣਗੇ।


author

Sunaina

Content Editor

Related News