ਕੀ ਬੱਚਨ ਪਰਿਵਾਰ ਦੇ ਘਰ ਆਉਣ ਵਾਲੀਆਂ ਨੇ ਖੁਸ਼ੀਆਂ? ਲੱਖ ਛੁਪਾਉਣ ਤੋਂ ਬਾਅਦ ਵੀ ਨਜ਼ਰ ਆਇਆ ਐਸ਼ਵਰਿਆ ਦਾ ਬੇਬੀ ਬੰਪ!

Monday, Sep 26, 2022 - 03:03 PM (IST)

ਕੀ ਬੱਚਨ ਪਰਿਵਾਰ ਦੇ ਘਰ ਆਉਣ ਵਾਲੀਆਂ ਨੇ ਖੁਸ਼ੀਆਂ? ਲੱਖ ਛੁਪਾਉਣ ਤੋਂ ਬਾਅਦ ਵੀ ਨਜ਼ਰ ਆਇਆ ਐਸ਼ਵਰਿਆ ਦਾ ਬੇਬੀ ਬੰਪ!

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੇ ਘਰ ਇੱਕ ਤੋਂ ਵਧ ਕੇ ਇੱਕ ਕਲਾਕਾਰ ਹਨ। ਉਨ੍ਹਾਂ ਦੀ ਨੂੰਹ ਐਸ਼ਵਰਿਆ ਰਾਏ ਬੱਚਨ ਸਭ ਤੋਂ ਜ਼ਿਆਦਾ ਚਰਚਾ 'ਚ ਹੈ। ਫਿਲਹਾਲ ਐਸ਼ਵਰਿਆ ਆਪਣੀ ਆਉਣ ਵਾਲੀ ਫ਼ਿਲਮ 'ਪੋਨੀਯਿਨ ਸੇਲਵਨ 1' ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਅਜਿਹੇ ਹੀ ਇੱਕ ਇਵੈਂਟ 'ਚ ਲੋਕਾਂ ਨੇ ਕੁਝ ਅਜਿਹਾ ਦੇਖਿਆ, ਜਿਸ ਤੋਂ ਬਾਅਦ ਇਹ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਸ਼ਾਇਦ ਬੱਚਨ ਪਰਿਵਾਰ 'ਚ ਜਲਦ ਹੀ ਕੋਈ ਛੋਟਾ ਮਹਿਮਾਨ ਆਉਣ ਵਾਲਾ ਹੈ।

PunjabKesari

ਕੀ ਗਰਭਵਤੀ ਹੈ ਐਸ਼ਵਰਿਆ?
ਦਰਅਸਲ ਹਾਲ ਹੀ 'ਚ ਐਸ਼ਵਰਿਆ ਰਾਏ ਬੱਚਨ ਨੂੰ ਏਅਰਪੋਰਟ 'ਤੇ ਪਾਪਰਾਜ਼ੀ ਨੇ ਸਪਾਟ ਕੀਤਾ ਸੀ। ਇਸ ਦੌਰਾਨ ਉਸ ਨੇ ਆਪਣੇ-ਆਪ ਨੂੰ ਇੱਕ ਵੱਡੇ ਸਫੇਦ ਕੋਟ ਨਾਲ ਢੱਕ ਲਿਆ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਵੀਡੀਓ ਦੇ ਕੁਮੈਂਟ ਸੈਕਸ਼ਨ 'ਚ ਲੋਕਾਂ ਨੇ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਕੀ ਤੁਸੀਂ ਗਰਭਵਤੀ ਹੋ?

PunjabKesari

ਲੋਕਾਂ ਨੂੰ ਦਿੱਸਿਆ ਬੇਬੀ ਬੰਪ?
ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਐਸ਼ਵਰਿਆ ਨੇ ਸਫੇਦ ਰੰਗ ਦਾ ਹੈਵੀ ਵਰਕ ਸੂਟ ਪਾਇਆ ਹੋਇਆ ਹੈ।

PunjabKesari

ਅਦਾਕਾਰਾ ਇੱਕ ਪਰੀ ਵਾਂਗ ਦਿਖਾਈ ਦੇ ਰਹੀ ਹੈ ਪਰ ਉਹ ਵਾਰ-ਵਾਰ ਆਪਣਾ ਦੁਪੱਟਾ ਸਾਹਮਣੇ ਲਿਆ ਕੇ ਪੇਟ ਨੂੰ ਢੱਕਣ ਦੀ ਕੋਸ਼ਿਸ਼ ਕਰ ਰਹੀ ਸੀ। ਲੋਕਾਂ ਨੇ ਇਹ ਦੇਖਿਆ ਅਤੇ ਪੁੱਛਣ ਲੱਗੇ ਕਿ ਕੀ ਤੁਸੀਂ ਬੇਬੀ ਬੰਪ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹੋ?

PunjabKesari

ਨਿਰਦੇਸ਼ਕ ਮਣੀ ਰਤਨਮ ਦੇ ਨਿਰਦੇਸ਼ਨ 'ਚ ਬਣੀ ਫ਼ਿਲਮ 'ਪੋਨੀਯਿਨ ਸੇਲਵਨ 1' ਇਸ ਸਮੇਂ ਸੁਰਖੀਆਂ 'ਚ ਹੈ। ਐਸ਼ਵਰਿਆ ਰਾਏ ਬੱਚਨ ਇਸ ਫ਼ਿਲਮ 'ਚ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਇਸ ਫ਼ਿਲਮ ਨਾਲ ਐਸ਼ਵਰਿਆ ਰਾਏ ਲੰਮੇ ਸਮੇਂ ਬਾਅਦ ਪਰਦੇ 'ਤੇ ਵਾਪਸੀ ਕਰ ਰਹੀ ਹੈ।

PunjabKesari

ਫ਼ਿਲਮ 'ਚ ਐਸ਼ਵਰਿਆ ਦਾ ਡਬਲ ਰੋਲ ਹੈ। ਉਹ 'ਰਾਣੀ ਮੰਦਾਕਿਨੀ ਦੇਵੀ' ਅਤੇ 'ਰਾਣੀ ਨੰਦਿਨੀ' ਦਾ ਕਿਰਦਾਰ ਨਿਭਾਅ ਰਹੀ ਹੈ। ਫ਼ਿਲਮ 'ਪੋਨੀਯਿਨ ਸੇਲਵਨ 1' 30 ਸਤੰਬਰ ਨੂੰ ਸਿਨੇਮਾਘਰਾਂ 'ਚ ਦਸਤਕ ਦੇਣ ਜਾ ਰਹੀ ਹੈ।

PunjabKesari

PunjabKesari

PunjabKesari

 


author

sunita

Content Editor

Related News