ਈਰਾ-ਨੂਪੁਰ ਦੀ ਰਿਸੈਪਸ਼ਨ 'ਚ ਜਯਾ ਬੱਚਨ ਹੋਈ ਲਾਲ-ਪੀਲੀ, ਪਾਪਾਰਾਜ਼ੀ ਨੂੰ ਸੁਣਾਈਆ ਖਰੀਆਂ-ਖਰੀਆਂ

Monday, Jan 15, 2024 - 07:02 PM (IST)

ਈਰਾ-ਨੂਪੁਰ ਦੀ ਰਿਸੈਪਸ਼ਨ 'ਚ ਜਯਾ ਬੱਚਨ ਹੋਈ ਲਾਲ-ਪੀਲੀ, ਪਾਪਾਰਾਜ਼ੀ ਨੂੰ ਸੁਣਾਈਆ ਖਰੀਆਂ-ਖਰੀਆਂ

ਐਂਟਰਟੇਨਮੈਂਟ ਡੈਸਕ : ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖ਼ਾਨ ਦੀ ਬੇਟੀ ਈਰਾ ਖ਼ਾਨ ਨੇ 10 ਜਨਵਰੀ ਨੂੰ ਉਦੈਪੁਰ 'ਚ ਪ੍ਰੇਮੀ ਨੂਪੁਰ ਸ਼ਿਖਰੇ ਨਾਲ ਵਿਆਹ ਦੇ ਬੰਧਨ 'ਚ ਬੱਝੀ ਹੈ। ਇਸ ਦੇ ਨਾਲ ਹੀ 13 ਜਨਵਰੀ ਨੂੰ NMCC, ਮੁੰਬਈ ਵਿਖੇ ਇੱਕ ਸ਼ਾਨਦਾਰ ਵਿਆਹ ਦੀ ਰਿਸੈਪਸ਼ਨ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ, ਜਿਸ 'ਚ ਸ਼ਾਹਰੁਖ ਖ਼ਾਨ, ਸਲਮਾਨ ਖ਼ਾਨ, ਕੈਟਰੀਨਾ ਕੈਫ, ਧਰਮਿੰਦਰ, ਰੇਖਾ, ਹੇਮਾ ਮਾਲਿਨੀ, ਕੰਗਨਾ ਰਣੌਤ, ਬਾਬਿਲ ਖਾਨ, ਨਾਗਾ ਚੈਤੰਨਿਆ, ਅਨਿਲ ਕਪੂਰ, ਜੂਹੀ ਚਾਵਲਾ, ਈਸ਼ਾ ਦਿਓਲ ਸਣੇ ਬੀ ਟਾਊਨ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਸੀ। ਇਸ ਸਭ ਦੇ ਵਿਚਕਾਰ ਜਯਾ ਬੱਚਨ ਨੇ ਵੀ ਐਂਟਰੀ ਕੀਤੀ। ਪਾਪਰਾਜ਼ੀ 'ਤੇ ਗੁੱਸੇ ਹੋਣ ਲਈ ਇਕ ਵਾਰ ਫਿਰ ਚਰਚਾ 'ਚ ਹੈ।

ਈਰਾ ਦੇ ਵਿਆਹ ਦੇ ਰਿਸੈਪਸ਼ਨ 'ਚ ਲਗਪਗ ਪੂਰਾ ਬਾਲੀਵੁੱਡ ਸ਼ਾਮਲ ਹੋਇਆ ਸੀ। ਇੱਥੋਂ ਤੱਕ ਕਿ ਮੁਕੇਸ਼ ਅੰਬਾਨੀ, ਨੀਤਾ ਅੰਬਾਨੀ, ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਹੋਰ ਬਹੁਤ ਸਾਰੇ ਲੋਕਾਂ ਸਮੇਤ ਉੱਚ ਪ੍ਰੋਫਾਈਲ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ।

PunjabKesari

ਆਮਿਰ ਦੀ ਧੀ ਦੇ ਗ੍ਰੈਂਡ ਰਿਸੈਪਸ਼ਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਹਰ ਪਾਸੇ ਹਨ। ਇਨ੍ਹਾਂ 'ਚੋਂ ਇਕ ਵੀਡੀਓ ਜਯਾ ਬੱਚਨ ਦਾ ਵੀ ਹੈ। ਈਰਾ-ਨੂਪੁਰ ਦੇ ਵਿਆਹ 'ਚ ਜਯਾ ਬੱਚਨ ਨੇ ਪਾਪਰਾਜ਼ੀ ਦੀ ਕਲਾਸ ਲਗਾਈ ਸੀ।

PunjabKesari

ਜਯਾ ਬੱਚਨ ਸ਼ਵੇਤਾ ਬੱਚਨ ਨੰਦਾ ਅਤੇ ਸੋਨਾਲੀ ਬੇਂਦਰੇ ਨਾਲ ਪਾਰਟੀ 'ਚ ਪਹੁੰਚੀ। ਗੂੜੇ ਨੀਲੇ ਰੰਗ ਦੇ ਕੁੜਤੇ-ਪਜਾਮਾ ਸੂਟ ਸੈੱਟ 'ਚ ਸਜੇ ਜਯਾ ਕੈਮਰੇ ਦੇ ਸਾਹਮਣੇ ਪੋਜ਼ ਦੇ ਰਹੀ ਸੀ ਜਦੋਂ ਪਾਪਰਾਜ਼ੀ ਨੇ ਤਿੰਨਾਂ ਨੂੰ ਕੈਮਰੇ ਵੱਲ ਦੇਖ ਕੇ ਪੋਜ਼ ਦੇਣ ਲਈ ਕਿਹਾ। ਇਹ ਸੁਣ ਕੇ ਜਯਾ ਨੂੰ ਗੁੱਸਾ ਆ ਗਿਆ।

PunjabKesari

ਉਸ ਨੇ ਕਿਹਾ, 'ਆਪ ਹਮਕੋਂ ਯਹਾਂ ਐਗਲ ਸਿਖਾ ਰਹੇ ਹੋ?' ਦਿੱਗਜ ਅਦਾਕਾਰਾ ਦਾ ਇਹ ਵਤੀਰਾ ਇੱਕ ਵਾਰ ਫਿਰ ਪ੍ਰਸ਼ੰਸਕਾਂ ਦੀਆਂ ਨਜ਼ਰਾਂ 'ਚ ਆ ਗਿਆ ਹੈ। ਲੋਕਾਂ ਨੇ ਇਕ ਵਾਰ ਫਿਰ ਤੋਂ ਇਸ ਲਈ ਉਨ੍ਹਾਂ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ।

PunjabKesari

ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਜਯਾ ਬੱਚਨ ਨੂੰ ਪਾਪਰਾਜ਼ੀ 'ਤੇ ਗੁੱਸੇ ਹੁੰਦੇ ਦੇਖਿਆ ਗਿਆ ਹੈ। ਇਸ ਤੋਂ ਪਹਿਲਾਂ ਵੀ ਕੁਝ ਜਨਤਕ ਸਮਾਗਮਾਂ 'ਚ ਉਹ ਪਾਪਰਾਜ਼ੀ ਦੇ ਸ਼ਬਦਾਂ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਨਜ਼ਰ ਆਏ ਸਨ।

PunjabKesari
 


author

sunita

Content Editor

Related News