ਆਮਿਰ ਤੇ ਕਿਰਨ ਰਾਓ ਤਲਾਕ ਦੇ ਐਲਾਨ ਤੋਂ ਬਾਅਦ ਧੀ ਇਰਾ ਖ਼ਾਨ ਨੇ ਸਾਂਝੀ ਕੀਤੀ ਇਹ ਪੋਸਟ, ਸੋਚੀਂ ਪੈ ਗਏ ਲੋਕ

Monday, Jul 05, 2021 - 11:08 AM (IST)

ਨਵੀਂ ਦਿੱਲੀ (ਬਿਊਰੋ) : 15 ਸਾਲਾਂ ਬਾਅਦ ਆਮਿਰ ਖ਼ਾਨ ਅਤੇ ਕਿਰਨ ਰਾਓ ਨੇ ਆਪਣੇ ਰਿਸ਼ਤੇ ਨੂੰ ਖ਼ਤਮ ਕਰਨ ਦਾ ਫ਼ੈਸਲਾ ਕੀਤਾ। ਆਮਿਰ ਅਤੇ ਕਿਰਨ ਨੇ ਇੱਕ ਸਾਂਝੇ ਬਿਆਨ 'ਚ ਐਲਾਨ ਕੀਤਾ ਹੈ ਕਿ ਹੁਣ ਦੋਵਾਂ ਦੇ ਰਸਤੇ ਵੱਖਰੇ ਹੋ ਰਹੇ ਹਨ। ਦੋਵੇਂ ਹੁਣ ਆਪਣੀ ਜ਼ਿੰਦਗੀ ਨੂੰ ਪਤੀ-ਪਤਨੀ ਦੀ ਬਜਾਏ ਵੱਖ-ਵੱਖ ਤੌਰ 'ਤੇ ਜਿਊਣਗੇ। ਇਹ ਖ਼ਬਰ ਦੋਵਾਂ ਦੇ ਪ੍ਰਸ਼ੰਸਕਾਂ ਲਈ ਹੈਰਾਨ ਕਰਨ ਵਾਲੀ ਹੈ। ਤਲਾਕ ਦਾ ਐਲਾਨ ਕਰਨ ਤੋਂ ਬਾਅਦ ਆਮਿਰ ਖ਼ਾਨ ਤੇ ਕਿਰਨ ਰਾਓ ਦੋਵਾਂ ਨੇ ਇਕ ਵੀਡੀਓ ਵੀ ਜਾਰੀ ਕੀਤਾ। ਇਸ ਵੀਡੀਓ ਵਿਚ ਦੋਵਾਂ ਨੇ ਇਕ-ਦੂਜੇ ਹੱਥ ਨੂੰ ਫੜ੍ਹਿਆ ਹੋਇਆ ਸੀ। ਉਨ੍ਹਾਂ ਨੇ ਇਸ ਵੀਡੀਓ 'ਚ ਆਪਣੇ ਪ੍ਰਸ਼ੰਸਕਾਂ ਤੋਂ ਉਨ੍ਹਾਂ ਲਈ ਅਰਦਾਸ ਕਰਨ ਦੀ ਮੰਗ ਕੀਤੀ ਹੈ। ਇਸ ਦੌਰਾਨ ਆਮਿਰ ਖ਼ਾਨ ਦੀ ਬੇਟੀ ਇਰਾ ਖ਼ਾਨ ਨੇ ਵੀ ਪਿਤਾ ਦੇ ਫੈਸਲੇ 'ਤੇ ਪ੍ਰਤੀਕਿਰਿਆ ਦਿੱਤੀ ਹੈ।

ਮਾਤਾ-ਪਿਤਾ ਦੇ ਤਲਾਕ ਤੋਂ ਬਾਅਦ ਇਰਾ ਖ਼ਾਨ 
ਆਮਿਰ ਖ਼ਾਨ ਦੀ ਬੇਟੀ ਇਰਾ ਖ਼ਾਨ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਅਕਸਰ ਪ੍ਰਸ਼ੰਸਕਾਂ ਨਾਲ ਕਈ ਪੋਸਟਾਂ ਸ਼ੇਅਰ ਕਰਦੀ ਰਹਿੰਦੀ ਹੈ, ਜਿਸ ਨੂੰ ਉਸ ਦੇ ਫੈਨਜ਼ ਵੀ ਬਹੁਤ ਪਸੰਦ ਕਰਦੇ ਹਨ। ਹੁਣੇ ਜਿਹੇ ਹੀ ਇਰਾ ਨੇ ਆਪਣੇ ਪਿਤਾ ਦੇ ਤਲਾਕ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ਨੇ ਉਸ ਦੇ ਪ੍ਰਸ਼ੰਸਕਾਂ ਨੂੰ ਥੋੜ੍ਹਾ ਉਲਝਾ ਦਿੱਤਾ ਹੈ। ਹਾਲਾਂਕਿ ਇਰਾ ਖ਼ਾਨ ਨੇ ਸਪੱਸ਼ਟ ਤੌਰ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਪਰ ਉਸ ਨੇ ਇਸ਼ਾਰਿਆਂ 'ਚ ਕੁਝ ਤਾਂ ਕਿਹਾ ਹੈ।
ਇਰਾ ਖ਼ਾਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਰਾਹੀਂ ਸਟੋਰੀ 'ਤੇ ਇਹ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨਾਲ ਉਨ੍ਹਾਂ ਨੇ ਲਿਖਿਆ, ''ਅਗਲਾ ਰਿਵਿਊ ਕੱਲ੍ਹ! ਅੱਗੇ ਕੀ ਹੋਣ ਵਾਲਾ ਹੈ? ਹਾਲਾਂਕਿ ਇਰਾ ਨੇ ਸਾਫ਼ ਤੌਰ 'ਤੇ ਤਾਂ ਕੁਝ ਵੀ ਨਹੀਂ ਕਿਹਾ ਪਰ ਆਮਿਰ ਨੇ ਤਲਾਕ ਦੇ ਅਨਾਊਂਸਮੈਂਟ ਤੋਂ ਬਾਅਦ ਇਰਾ ਦੀ ਇਹ ਪੋਸਟ ਉਨ੍ਹਾਂ ਦੀ ਪ੍ਰਤੀਕਿਰਿਆ ਵੱਲ ਇਸ਼ਾਰਾ ਕਰਦੀ ਨਜ਼ਰ ਆ ਰਹੀ ਹੈ।

PunjabKesari

ਆਮਿਰ ਖ਼ਾਨ ਤੇ ਕਿਰਨ ਰਾਓ ਨੇ ਵੱਖ ਹੋਣ ਦਾ ਕੀਤਾ ਐਲਾਨ
ਆਮਿਰ ਖ਼ਾਨ ਅਤੇ ਕਿਰਨ ਰਾਓ ਨੇ ਆਪਣੇ ਬਿਆਨ ਵਿਚ ਲਿਖਿਆ, ''ਇਨ੍ਹਾਂ 15 ਖੂਬਸੂਰਤ ਸਾਲਾਂ ਵਿਚ ਅਸੀਂ ਜ਼ਿੰਦਗੀ ਭਰ ਦਾ ਤਜ਼ੁਰਬਾ, ਆਨੰਦ ਅਤੇ ਖੁਸ਼ੀ ਨੂੰ ਸਾਂਝਾ ਕੀਤਾ ਹੈ। ਸਾਡਾ ਰਿਸ਼ਤਾ ਸਿਰਫ਼ ਵਿਸ਼ਵਾਸ, ਸਤਿਕਾਰ ਅਤੇ ਪਿਆਰ ਵਿਚ ਵਧਿਆ ਹੈ। ਹੁਣ ਅਸੀਂ ਆਪਣੀ ਜ਼ਿੰਦਗੀ ਵਿਚ ਇਕ ਨਵਾਂ ਅਧਿਆਇ ਸ਼ੁਰੂ ਕਰਨਾ ਚਾਹੁੰਦੇ ਹਾਂ। ਪਤੀ-ਪਤਨੀ ਦੇ ਤੌਰ 'ਤੇ ਨਹੀਂ ਪਰ ਸਹਿ-ਮਾਤਾ-ਪਿਤਾ ਅਤੇ ਪਰਿਵਾਰ ਦੇ ਰੂਪ ਵਿਚ। ਅਸੀਂ ਕੁਝ ਸਮੇਂ ਪਹਿਲਾਂ ਵੱਖ ਹੋਣ ਦੀ ਯੋਜਨਾ ਸ਼ੁਰੂ ਕੀਤੀ ਸੀ। ਹੁਣ ਇਸ ਨੂੰ ਰਸਮੀ ਬਣਾਉਣ ਵਿਚ ਸਹਿਜ ਮਹਿਸੂਸ ਕਰ ਰਹੇ ਹਾਂ।''

 
 
 
 
 
 
 
 
 
 
 
 
 
 
 
 

A post shared by Ira Khan (@khan.ira)

ਭਵਿੱਖ ਵਿਚ ਮਿਲ ਕੇ ਕਰੇਗਾ ਕੰਮ
ਉਸ ਨੇ ਅੱਗੇ ਲਿਖਿਆ, ''ਅਸੀਂ ਦੋਵੇਂ ਵੱਖ-ਵੱਖ ਰਹਿਣ ਦੇ ਬਾਵਜੂਦ ਆਪਣੇ ਜੀਵਨ ਨੂੰ ਇਕ ਵਿਸਤਾਰਿਤ ਪਰਿਵਾਰ ਦੀ ਤਰ੍ਹਾਂ ਸਾਂਝਾ ਕਰਾਂਗੇ। ਅਸੀਂ ਆਪਣੇ ਬੇਟੇ ਆਜ਼ਾਦ ਦੇ ਪ੍ਰਤੀ ਸਮਰਪਿਤ ਮਾਤਾ-ਪਿਤਾ ਹਾਂ, ਜਿਸ ਦਾ ਪਾਲਣ-ਪੋਸ਼ਣ ਅਸੀਂ ਮਿਲ ਕੇ ਕਰਾਂਗੇ। ਅਸੀਂ ਫ਼ਿਲਮਾਂ, ਪਾਨੀ ਫਾਉਂਡੇਸ਼ਨ ਅਤੇ ਹੋਰ ਪ੍ਰਾਜੈਕਟਾਂ ਵਿਚ ਵੀ ਸਹਿਯੋਗੀ ਦੇ ਤੌਰ 'ਤੇ ਕੰਮ ਕਰਨਾ ਜਾਰੀ ਰੱਖਾਂਗੇ, ਜਿਸ ਦੇ ਬਾਰੇ ਅਸੀਂ ਦਿਲ ਤੋਂ ਪਰਵਾਹ ਕਰਦੇ ਹਾਂ।''

ਪਰਿਵਾਰ ਨੂੰ ਕਿਹਾ ਧੰਨਵਾਦ 
''ਸਾਡੇ ਰਿਸ਼ਤੇ ਵਿਚ ਨਿਰੰਤਰ ਸਮਰਥਨ ਤੇ ਸਮਝ ਲਈ ਸਾਡੇ ਪਰਿਵਾਰਾਂ ਅਤੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ, ਜਿਨ੍ਹਾਂ ਦੇ ਬਗੈਰ ਅਸੀਂ ਇਹ ਕਦਮ ਚੁੱਕਣਾ ਇੰਨਾ ਸੁਰੱਖਿਅਤ ਮਹਿਸੂਸ ਨਹੀਂ ਕਰਦੇ। ਅਸੀਂ ਆਪਣੇ ਸ਼ੁਭਚਿੰਤਕਾਂ ਨੂੰ ਸ਼ੁੱਭ ਕਾਮਨਾਵਾਂ ਅਤੇ ਆਸ਼ੀਰਵਾਦ ਦੇਣ ਦੀ ਉਮੀਦ ਕਰਦੇ ਹਾਂ। ਸਾਨੂੰ ਉਮੀਦ ਹੈ ਕਿ ਸਾਡੀ ਵਾਂਗ ਤੁਸੀਂ ਇਸ ਤਲਾਕ ਨੂੰ ਅੰਤ ਦੇ ਰੂਪ ਵਿਚ ਨਹੀਂ ਦੇਖੋਗੇ ਸਗੋ ਇੱਕ ਨਵੀਂ ਯਾਤਰਾ ਦੀ ਸ਼ੁਰੂਆਤ ਵਜੋਂ ਵੇਖੋਗੇ। ਧੰਨਵਾਦ ਅਤੇ ਪਿਆਰ, ਕਿਰਨ ਅਤੇ ਆਮਿਰ।''

PunjabKesari

'ਲਗਾਨ' ਦੇ ਸੈੱਟ 'ਤੇ ਹੋਈ ਸੀ ਮੁਲਾਕਾਤ
ਦੱਸ ਦੇਈਏ ਕਿ ਆਮਿਰ ਖ਼ਾਨ ਅਤੇ ਕਿਰਨ ਰਾਓ ਫ਼ਿਲਮ 'ਲਗਾਨ' ਦੇ ਸੈੱਟ 'ਤੇ ਮਿਲੇ ਸਨ। ਇਸ ਦੌਰਾਨ ਦੋਹਾਂ ਨੂੰ ਪਿਆਰ ਹੋ ਗਿਆ ਅਤੇ ਦੋਹਾਂ ਨੇ 28 ਦਸੰਬਰ 2005 ਨੂੰ ਵਿਆਹ ਕਰਵਾ ਲਿਆ। ਸਰੋਗੇਸੀ ਦੀ ਮਦਦ ਨਾਲ ਦੋਵਾਂ ਨੇ ਆਪਣੇ ਬੇਟੇ ਆਜ਼ਾਦ ਦਾ ਸਵਾਗਤ ਕੀਤਾ ਸੀ। 15 ਸਾਲ ਦੇ ਇਸ ਵਿਆਹ 'ਚ ਕਿਰਨ ਅਤੇ ਆਮਿਰ ਨੇ ਕਈ ਉਤਰਾਅ-ਚੜਾਅ ਦੇਖੇ ਹਨ ਅਤੇ ਇਕੱਠੇ ਕਈ ਚੀਜ਼ਾਂ ਦਾ ਮਿਲ ਕੇ ਸਾਹਮਣਾ ਕੀਤਾ ਹੈ। ਕਿਰਨ ਤੋਂ ਪਹਿਲਾਂ ਆਮਿਰ ਖ਼ਾਨ ਦਾ ਵਿਆਹ ਰੀਨਾ ਦੱਤਾ ਨਾਲ ਹੋਇਆ ਸੀ।


ਨੋਟ - ਆਮਿਰ ਖ਼ਾਨ ਤੇ ਕਿਰਨ ਰਾਓ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
 


sunita

Content Editor

Related News