ਕੰਗਨਾ ਦੇ ਬਦਲੇ ਤੇਵਰ, ਕਿਹਾ- ‘ਮੇਰੇ ਸਿੱਖ ਭਰਾਵੋਂ ਤੁਸੀਂ ਦੇਸ਼ ਦੀ ਜਾਨ ਅਤੇ ਸ਼ਾਨ ਹੋ’

02/07/2021 11:42:27 AM

ਮੁੰਬਈ: ਧਾਕੜ ਗਰਲ ਭਾਵ ਅਦਾਕਾਰਾ ਕੰਗਨਾ ਰਣੌਤ ਲੰਬੇ ਸਮੇਂ ਤੋਂ ਹੀ ਕਿਸਾਨ ਅੰਦੋਲਨ ਦੇ ਵਿਰੋਧ ’ਚ ਹੈ। ਉਹ ਆਏ ਦਿਨ ਇਸ ਅੰਦੋਲਨ ਨੂੰ ਲੈ ਕੇ ਕਈ ਵਿਵਾਦਿਤ ਟਵੀਟ ਕਰਦੀ ਰਹਿੰਦੀ ਹੈ। ਇਨ੍ਹਾਂ ਵਿਵਾਦਿਤ ਟਵੀਟ ਦੇ ਚੱਲਦੇ ਉਹ ਕਈ ਬ੍ਰਾਂਡਾਂ ਤੋਂ ਹੱਥ ਵੀ ਧੋ ਚੁੱਕੀ ਹੈ। ਇਸ ਦੌਰਾਨ ਉਸ ਨੇ ਇਕ ਵਾਰ ਫਿਰ ਇਸ ਅੰਦੋਲਨ ਨੂੰ ਲੈ ਕੇ ਇਕ ਟਵੀਟ ਕੀਤਾ ਜੋ ਕਾਫ਼ੀ ਹੈਰਾਨ ਕਰ ਦੇਣ ਵਾਲਾ ਹੈ। ਇਸ ਟਵੀਟ ਨੂੰ ਦੇਖਣ ਤੋਂ ਬਾਅਦ ਅਜਿਹਾ ਕਿਹਾ ਜਾ ਰਿਹਾ ਹੈ ਕਿ ਕਿਸਾਨ ਅੰਦੋਲਨ ਨੂੰ ਲੈ ਕੇ ਹੁਣ ਕੰਗਨਾ ਦੇ ਤੇਵਰ ਥੋੜ੍ਹੇ ਬਦਲ ਰਹੇ ਹਨ।

PunjabKesari
ਦਰਅਸਲ ਕੰਗਨਾ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ ’ਚ ਦੇਸ਼ ਦੇ ਸਿੱਖ ਭਾਈ ਕਹਿ ਰਹੇ ਹਨ- ਜੋ ਲੋਕ ਕਿਸਾਨ ਖੇਤੀ ਬਿੱਲ ਦੇ ਖ਼ਿਲਾਫ਼ ਅੰਦੋਲਨ ਕਰ ਰਹੇ ਹਨ ਉਹ ਗਲਤ ਕਰ ਰਹੇ ਹਨ। ਮੈਂ ਕਿਸਾਨ ਦੇ ਲੀਡਰ ਨੂੰ ਇਹ ਅਪੀਲ ਕਰਨਾ ਚਾਹੁੰਦਾ ਹਾਂ ਕਿ ਜੋ ਅਸਲ ’ਚ ਕਿਸਾਨ ਹੈ, ਉਸ ਨੂੰ ਬਿੱਲ ਦੀ ਕਾਪੀ ਦੇ ਦਿੱਤੀ ਜਾਵੇ ਤਾਂ ਜੋ ਅਸਲੀ ਕਿਸਾਨ ਹਨ੍ਹੇਰੇ ’ਚ ਨਾ ਰਹਿਣ।

Sincere request to my nationalist Sikh friends, you all are jaan and Shaan of Bharat, don’t let few handful of terrorists ruin the image of this glorious community. Just like Rajputs Sikhs are Hindu warriors, बात करो तो जोड़ने की तोड़ने की नहीं दोस्तों 🙏 https://t.co/THHilX5VOo

— Kangana Ranaut (@KanganaTeam) February 6, 2021
ਇਸ ਵੀਡੀਓ ਨੂੰ ਸ਼ੇਅਰ ਕਰਕੇ ਕੰਗਨਾ ਨੇ ਲਿਖਿਆ ਹੈ ਕਿ ਮੇਰੀ ਸਾਰੇ ਰਾਸ਼ਟਰਵਾਦੀ ਸਿੱਖ ਦੋਸਤਾਂ ਨੂੰ ਬੇਨਤੀ ਹੈ ਕਿ ਤੁਸੀਂ ਸਭ ਲੋਕ ਭਾਰਤ ਦੀ ਜਾਨ ਅਤੇ ਸ਼ਾਨ ਹੋ, ਕੁਝ ਮੱਠੀ ਭਰ ਅੱਤਵਾਦੀਆਂ ਨੂੰ ਇਸ ਗੌਰਵਸ਼ਾਲੀ ਭਾਈਚਾਰੇ ਦੇ ਅਕਸ ਨੂੰ ਖਰਾਬ ਨਾ ਕਰਨ ਦੇਣ। ਰਾਜਪੂਤਾਂ ਦੀ ਤਰ੍ਹਾਂ ਹੀ ਸਿੱਖ ਵੀ ਹਿੰਦੂ ਯੋਧਾ ਹੈ।

PunjabKesari

ਗੱਲ ਕਰੀਏ ਜੋੜਨ ਦੀ ਤੋੜਣ ਦੀ ਨਹੀਂ ਦੋਸਤੋਂ’। ਕੰਗਨਾ ਦੇ ਇਸ ਟਵੀਟ ਨੂੰ ਲੋਕ ਰਿਟਵੀਟ ਕਰ ਰਹੇ ਹਨ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


Aarti dhillon

Content Editor

Related News