ਨੇਹਾ ਕੱਕੜ ਨੂੰ ਜਨਮਦਿਨ ''ਤੇ ਪਤੀ ਰੋਹਨਪ੍ਰੀਤ ਨੇ ਦਿੱਤਾ ਖ਼ਾਸ ਸਰਪ੍ਰਾਈਜ਼, ਵੇਖ ਨੇਹੂ ਦੇ ਚਿਹਰੇ ''ਤੇ ਆਇਆ ਨੂਰ

6/7/2021 5:00:27 PM

ਨਵੀਂ ਦਿੱਲੀ (ਬਿਊਰੋ) : ਫੇਮਸ ਬਾਲੀਵੁੱਡ ਗਾਇਕਾ ਤੇ ਇੰਟਰਨੈੱਟ ਸੇਂਸੇਸ਼ਨ ਨੇਹਾ ਕੱਕੜ ਨੇ 6 ਜੂਨ ਨੂੰ ਆਪਣਾ 33ਵਾਂ ਜਨਮਦਿਨ ਸੈਲੀਬ੍ਰੇਟ ਕੀਤਾ। ਵਿਆਹ ਤੋਂ ਬਾਅਦ ਨੇਹਾ ਕੱਕੜ ਦਾ ਇਹ ਪਹਿਲਾ ਬਰਥਡੇਅ ਸੀ ਅਤੇ ਇਸ ਨੂੰ ਖ਼ਾਸ ਬਣਾਉਣ 'ਚ ਗਾਇਕਾ ਦੇ ਲਵਿੰਗ ਪਤੀ ਰੋਹਨਪ੍ਰੀਤ ਸਿੰਘ ਨੇ ਕੋਈ ਕਸਰ ਨਹੀਂ ਛੱਡੀ।

PunjabKesari

ਨੇਹਾ ਤੇ ਰੋਹਣਪ੍ਰੀਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਬਰਥਡੇਅ ਸੈਲੀਬ੍ਰੇਸ਼ਨ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਇਹ ਜੋੜਾ ਖ਼ੂਬ ਇੰਜੁਆਏ ਕਰਦਾ ਨਜ਼ਰ ਆ ਰਿਹਾ ਹੈ। ਤਸਵੀਰਾਂ ਤੋਂ ਸਾਫ਼ ਪਤਾ ਚੱਲ ਰਿਹਾ ਹੈ ਨੇਹਾ ਆਪਣੇ ਪਤੀ ਦੇ ਇਸ ਸਰਪ੍ਰਾਈਜ਼ ਤੋਂ ਕਿੰਨੀ ਖ਼ੁਸ਼ ਹੈ।

PunjabKesari

ਨੇਹਾ ਕੱਕੜ ਨੇ ਆਪਣੇ ਇੰਸਟਾ ਅਕਾਊਂਟ 'ਤੇ ਕਾਫ਼ੀ ਤਸਵੀਰਾਂ ਸੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਨੇਹਾ ਦੇ ਬਰਥਡੇਅ ਸੈਲੀਬ੍ਰੇਸ਼ਨ ਲਈ ਕੀਤੀ ਗਈ ਡੋਕੋਰੇਸ਼ਨ ਨਜ਼ਰ ਆ ਰਹੀ ਹੈ ਤੇ ਕਿੰਨੇ ਜ਼ਿਆਦਾ ਕੇਕ ਦਿਖਾਈ ਦੇ ਰਹੇ ਹਨ। ਹਰ ਤਸਵੀਰ 'ਚ ਨੇਹਾ ਵੱਖ-ਵੱਖ ਪੋਜ਼ ਦੇ ਰਹੀ ਹੈ।

PunjabKesari

ਕਿਸੇ ਤਸਵੀਰ 'ਚ ਉਹ ਕੈਮਰੇ ਨੂੰ ਦੇਖ ਕੇ ਕਿੱਸ ਕਰ ਰਹੀ ਹੈ, ਕਿਸੇ 'ਚ ਉਨ੍ਹਾਂ ਨੇ ਆਪਣੇ ਹੱਥ 'ਚ ਕੇਕ ਲੈ ਰੱਖਿਆ ਹੈ ਤਾਂ ਕਿਸੇ 'ਚ ਉਹ ਪਤੀ ਰੋਹਨਪ੍ਰੀਤ ਸਿੰਘ ਨਾਲ ਇੰਜੁਆਏ ਕਰਦੀ ਦਿਖਾਈ ਦੇ ਰਹੀ ਹੈ। ਇਸ ਖ਼ਾਸ ਦਿਨ 'ਤੇ ਦੋਵਾਂ ਨੇ ਬਲੈਕ ਕਲਰ ਦਾ ਆਊਟਫਿੱਟ ਕੈਰੀ ਕੀਤਾ ਸੀ।

PunjabKesari

ਤਸਵੀਰ ਸ਼ੇਅਰ ਕਰਨ ਨਾਲ ਨੇਹਾ ਨੇ ਕੈਪਸ਼ਨ 'ਚ ਲਿਖਿਆ, ''ਮੇਰੇ ਪ੍ਰਿੰਸ ਚਾਰਮਿੰਗ ਰੋਹਨਪ੍ਰੀਤ ਸਿੰਘ ਤੋਂ ਵਿਆਹ ਤੋਂ ਬਾਅਦ ਮੇਰਾ ਪਹਿਲਾ ਜਨਮਦਿਨ। ਮੈਂ ਦੱਸ ਨਹੀਂ ਸਕਦੀ ਕਿ ਰੋਹਨਪ੍ਰੀਤ ਨੇ ਮੈਨੂੰ ਕੀ ਦਿੱਤਾ ਹੈ।

PunjabKesari

ਉਨ੍ਹਾਂ ਨੇ ਮੈਨੂੰ ਜ਼ਿੰਦਗੀ ਦਿੱਤੀ, ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਚੰਗਾ ਬਰਥਡੇਅ ਸੀ, ਸ਼ੁਕਰੀਆ ਭਗਵਾਨ।

PunjabKesari

ਮੈਂ ਬੱਸ ਇੰਨਾ ਦੱਸਣਾ ਚਾਹੁੰਦੀ ਹਾਂ ਹਰ ਕਿਸੇ ਨੂੰ ਰਿਪਲਾਈ ਕਰ ਪਾਉਣਾ ਮੇਰੇ ਲਈ ਨਾਮੁਮਕਿਨ ਹੈ ਤੇ ਮੇਰੀ ਟੀਮ ਸਾਰਿਆਂ ਦਾ ਰਿਪਲਾਈ ਕਰੇ ਤਾਂ ਇਹ ਚੀਟਿੰਗ ਹੋਵੇਗੀ।

PunjabKesari

ਮੈਂ ਆਪਣਾ ਫੋਨ ਵੀ ਬੰਦ ਕਰ ਦਿੱਤਾ ਸੀ ਪਰ ਮੈਂ ਤੁਹਾਡੀਆਂ ਪੋਸਟਾਂ ਦੇਖੀਆਂ ਹਨ, ਮੈਸੇਜ ਵੀ ਦੇਖੇ ਹਨ... ਤੁਸੀਂ ਜਿੰਨਾ ਪਿਆਰ ਮੇਰੇ ਨਾਲ ਕੀਤਾ ਹੈ ਉਸ ਲਈ ਮੇਰੇ ਕੋਲ ਸ਼ਬਦ ਨਹੀਂ ਹੈ।

PunjabKesari

ਸ਼ੁਕਰੀਆ ਬਹੁਤ ਛੋਟਾ ਸ਼ਬਦ ਹੈ ਫਿਰ ਵੀ ਮੈਂ ਹਰ ਇਕ ਦਾ ਸ਼ੁਕਰੀਅਦਾ ਕਰਦੀ ਹਾਂ। ਤੁਹਾਨੂੰ ਸਾਰਿਆਂ ਨੂੰ ਖ਼ੂਬ ਸਾਰਾ ਪਿਆਰ।''
PunjabKesari

PunjabKesari

PunjabKesari


sunita

Content Editor sunita