ਨਾਗਾ ਚੈਤਨਿਆ ਤੇ ਸ਼ੋਭਿਤਾ ਦੇ ਵਿਆਹ ਦਾ ਕਾਰਡ ਵਾਇਰਲ, ਇਸ ਤਰੀਕ ਨੂੰ ਹੋਵੇਗਾ ਵਿਆਹ

Sunday, Nov 17, 2024 - 05:12 PM (IST)

ਨਾਗਾ ਚੈਤਨਿਆ ਤੇ ਸ਼ੋਭਿਤਾ ਦੇ ਵਿਆਹ ਦਾ ਕਾਰਡ ਵਾਇਰਲ, ਇਸ ਤਰੀਕ ਨੂੰ ਹੋਵੇਗਾ ਵਿਆਹ

ਨਵੀਂ ਦਿੱਲੀ : ਮਸ਼ਹੂਰ ਸਾਊਥ ਅਦਾਕਾਰ ਨਾਗਾ ਚੈਤਨਿਆ ਜਲਦ ਹੀ ਆਪਣੀ ਪ੍ਰੇਮਿਕਾ ਸ਼ੋਭਿਤਾ ਧੂਲੀਪਾਲਾ ਨਾਲ ਵਿਆਹ ਕਰਾਉਣ ਜਾ ਰਹੇ ਹਨ। ਦੋਵੇਂ ਆਪਣੀ ਮੰਗਣੀ ਤੋਂ ਬਾਅਦ ਹੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਹਾਲ ਹੀ 'ਚ ਸ਼ੋਭਿਤਾ ਨੇ ਵਿਆਹ ਤੋਂ ਪਹਿਲਾਂ ਦੀਆਂ ਰਸਮਾਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ, ਜਿਸ 'ਚ ਉਸ ਦੀ ਸਾਦਗੀ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਸੀ। ਹੁਣ ਇਸ ਜੋੜੇ ਦੇ ਵਿਆਹ ਦਾ ਕਾਰਡ ਲੀਕ ਹੋ ਗਿਆ ਹੈ, ਜਿਸ 'ਚ ਉਨ੍ਹਾਂ ਦੇ ਵਿਆਹ ਦਾ ਸਾਰਾ ਵੇਰਵਾ ਸਾਹਮਣੇ ਆਇਆ ਹੈ। ਕਾਰਡ 'ਚ ਉਨ੍ਹਾਂ ਦੇ ਵਿਆਹ ਦੀ ਪੱਕੀ ਤਰੀਕ ਵੀ ਸਾਹਮਣੇ ਆਈ ਹੈ।

X 'ਤੇ ਹੋ ਰਿਹਾ ਵਿਆਹ ਦਾ ਕਾਰਡ ਵਾਇਰਲ
ਨਾਗਾ ਤੇ ਸ਼ੋਭਿਤਾ ਦੇ ਵਿਆਹ ਦਾ ਕਾਰਡ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਕਾਫ਼ੀ ਸ਼ੇਅਰ ਕੀਤਾ ਜਾ ਰਿਹਾ ਹੈ। ਕਾਰਡ 'ਚ ਸ਼ੋਭਿਤਾ ਤੇ ਨਾਗਾ ਚੈਤੰਨਿਆ ਦੇ ਨਾਂ ਨਾਲ ਦੋਵਾਂ ਪਰਿਵਾਰਾਂ ਦੇ ਨਾਂ ਵੀ ਲਿਖੇ ਹੋਏ ਹਨ। ਵਿਆਹ ਦੇ ਕਾਰਡ 'ਤੇ ਲਿਖਿਆ ਹੈ- ''ਅਸੀਂ ਸ਼ੋਭਿਤਾ ਧੂਲੀਪਾਲਾ ਤੇ ਨਾਗਾ ਚੈਤੰਨਿਆ ਦੇ ਵਿਆਹ ਦੀ ਅਨਾਊਸਮੈਂਟ ਕਰਦੇ ਹੋਏ ਬਹੁਤ ਖੁਸ਼ ਹਾਂ। ਇਸ ਵਿਸ਼ੇਸ਼ ਮੌਕੇ 'ਤੇ ਤੁਹਾਡੀਆਂ ਸ਼ੁਭਕਾਮਨਾਵਾਂ ਤੇ ਆਸ਼ੀਰਵਾਦ ਦੀ ਬਹੁਤ ਪ੍ਰਸ਼ੰਸਾ ਕੀਤੀ ਜਾਵੇਗੀ।''

ਇਹ ਖ਼ਬਰ ਵੀ ਪੜ੍ਹੋ - ਭਾਰਤੀ ਮੁੱਕੇਬਾਜ਼ ਨੀਰਜ ਗੋਇਤ ਦੀ ਸ਼ਾਨਦਾਰ ਜਿੱਤ 'ਤੇ ਬਾਗੋ ਬਾਗ ਹੋਈ ਸਾਰਾ ਗੁਰਪਾਲ

ਕਿਹੜੀ ਤਰੀਕ ਨੂੰ ਹੋਵੇਗਾ ਵਿਆਹ
ਨਾਗਾ ਚੈਤੰਨਿਆ ਤੇ ਸ਼ੋਭਿਤਾ ਧੂਲੀਪਾਲਾ ਦੇ ਵਿਆਹ ਦੇ ਕਾਰਡ ਦੀ ਗੱਲ ਕਰੀਏ ਤਾਂ ਜੋੜੇ ਨੇ ਇਸ ਨੂੰ ਬਹੁਤ ਹੀ ਰਵਾਇਤੀ ਅੰਦਾਜ਼ 'ਚ ਛਪਾਇਆ ਹੈ। ਇਹ ਕਾਰਡ ਲਟਕਦੀਆਂ ਮੰਦਰ ਦੀਆਂ ਘੰਟੀਆਂ ਨਾਲ ਹੋਰ ਵੀ ਖੂਬਸੂਰਤ ਲੱਗ ਰਿਹਾ ਹੈ। ਜੋ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਨੂੰ ਦਰਸਾਉਂਦਾ ਹੈ। ਇਸ ਤੋਂ ਇਲਾਵਾ ਕਾਰਡ ਨੂੰ ਦੀਵਾ, ਗਾਂ, ਫੁੱਲਾਂ ਦੀਆਂ ਪੱਤੀਆਂ ਨਾਲ ਹੋਰ ਖ਼ਾਸ ਬਣਾਇਆ ਗਿਆ ਹੈ। ਕਾਰਡ 'ਤੇ ਨਾਗਾ ਚੈਤੰਨਿਆ ਤੇ ਸ਼ੋਭਿਤਾ ਧੂਲੀਪਾਲਾ ਦੇ ਵਿਆਹ ਦੀ ਤਰੀਕ 4 ਦਸੰਬਰ 2024 ਲਿਖੀ ਹੋਈ ਹੈ। ਫਿਲਹਾਲ ਇਸ ਕਾਰਡ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਕਾਲਾਕਾਰਾਂ ਦੇ ਗੁੱਟਾਂ 'ਚ ਵੱਡੀ ਵਾਰ...ਦਾਤ, ਠਾਹ ਠਾਹ ਚਲਾ'ਤੀਆਂ ਗੋ...ਲੀਆਂ

ਦੂਜਾ ਵਿਆਹ ਕਰਵਾਏਗਾ ਨਾਗਾ ਚੈਤੰਨਿਆ
ਇਸ ਸਾਲ 8 ਅਗਸਤ ਨੂੰ ਦੋਹਾਂ ਨੇ ਮੰਗਣੀ ਕਰ ਕੇ ਆਪਣੇ ਰਿਸ਼ਤੇ 'ਤੇ ਮੋਹਰ ਲਾਈ ਸੀ। ਮੀਡੀਆ ਰਿਪੋਰਟਾਂ ਮੁਤਾਬਕ ਸ਼ੋਭਿਤਾ ਤੇ ਨਾਗਾ ਚੈਤਨਿਆ ਹੈਦਰਾਬਾਦ ਦੇ ਅੰਨਪੂਰਨਾ ਸਟੂਡੀਓ 'ਚ ਵਿਆਹ ਕਰਵਾ ਸਕਦੇ ਹਨ। ਹਾਲਾਂਕਿ ਅਜੇ ਤੱਕ ਇਸ ਖ਼ਬਰ ਦੀ ਪੁਸ਼ਟੀ ਨਹੀਂ ਹੋਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News