ਬਿਨਾਂ ਲਾੜੇ ਦੇ ਵਿਆਹ ਕਰਨ ਵਾਲੀ Influencer ਨੇ ਕੀਤੀ ਖ਼ੁਦਕੁਸ਼ੀ, ਜਾਣੋ ਮਾਮਲਾ

Saturday, Sep 28, 2024 - 01:45 PM (IST)

ਬਿਨਾਂ ਲਾੜੇ ਦੇ ਵਿਆਹ ਕਰਨ ਵਾਲੀ Influencer ਨੇ ਕੀਤੀ ਖ਼ੁਦਕੁਸ਼ੀ, ਜਾਣੋ ਮਾਮਲਾ

ਵੈੱਬ ਡੈਸਕ- ਤੁਰਕੀਏ ਦੇ ਮਸ਼ਹੂਰ ਪ੍ਰਭਾਵਕ ਕੁਬਰਾ ਅਕਯੁਤਮ ਦੀ ਮੌਤ ਹੋ ਗਈ ਹੈ। ਇੱਕ 26 ਸਾਲਾ ਇਨਫਲੂਐਂਸਰ ਦੀ ਇਮਾਰਤ ਦੀ ਪੰਜਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਮੌਤ ਹੋ ਗਈ। ਸ਼ੁਰੂਆਤੀ ਜਾਂਚ 'ਚ ਇਸ ਮਾਮਲੇ ਨੂੰ ਖੁਦਕੁਸ਼ੀ ਦੱਸਿਆ ਜਾ ਰਿਹਾ ਹੈ ਕਿਉਂਕਿ ਪੁਲਸ ਨੂੰ ਘਟਨਾ ਵਾਲੀ ਥਾਂ ਤੋਂ ਖੁਦਕੁਸ਼ੀ ਪੱਤਰ ਵੀ ਮਿਲਿਆ ਹੈ। ਇਹ ਖਬਰ ਸੁਣ ਕੇ ਪ੍ਰਸ਼ੰਸਕ ਡੂੰਘੇ ਸਦਮੇ 'ਚ ਹਨ। ਪ੍ਰਸ਼ੰਸਕ ਵਿਸ਼ਵਾਸ ਨਹੀਂ ਕਰ ਪਾ ਰਹੇ ਹਨ ਕਿ ਕੁਬਰਾ ਹੁਣ ਇਸ ਦੁਨੀਆ 'ਚ ਨਹੀਂ ਹੈ। ਆਓ ਤੁਹਾਨੂੰ ਦੱਸਦੇ ਹਾਂ ਕੀ ਹੈ ਪੂਰਾ ਮਾਮਲਾ।

 

 
 
 
 
 
 
 
 
 
 
 
 
 
 
 
 

A post shared by Kübra Aykut (@kubrasalofficial)

ਰਿਪੋਰਟਾਂ ਦੀ ਮੰਨੀਏ ਤਾਂ ਉਹ ਆਪਣੀ ਨਿੱਜੀ ਜ਼ਿੰਦਗੀ ਤੋਂ ਪਰੇਸ਼ਾਨ ਸੀ। ਤੁਹਾਨੂੰ ਦੱਸ ਦੇਈਏ ਕਿ ਇਨਫਲੂਐਂਸਰ ਨੇ ਬਿਨਾਂ ਲਾੜੇ ਦੇ ਵਿਆਹ ਕਰਵਾਇਆ ਸੀ ਤੇ ਇਸ ਕਾਰਨ ਉਹ ਮਸ਼ਹੂਰ ਹੋ ਗਈ ਸੀ। ਉਸ ਨੇ ਬਿਨਾਂ ਲਾੜੇ ਦੇ ਤੁਰਕੀ 'ਚ ਵਿਆਹ ਕਰਵਾਇਆ ਸੀ। ਉਦੋਂ ਤੋਂ ਉਸ ਦੀ ਫੈਨ ਫਾਲੋਇੰਗ ‘ਚ ਕਾਫੀ ਵਾਧਾ ਹੋਇਆ ਹੈ।ਪੁਲਸ ਨੂੰ ਕੁਬਰਾ ਅਕਯੁਤਮ ਦੇ ਅਪਾਰਟਮੈਂਟ ਤੋਂ ਇੱਕ ਸੁਸਾਈਡ ਲੈਟਰ ਮਿਲਿਆ ਹੈ, ਇਸ ਤੋਂ ਇਲਾਵਾ ਉਸ ਦੀ ਮੌਤ ਤੋਂ ਕੁਝ ਘੰਟੇ ਪਹਿਲਾਂ ਉਸ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕੀਤੀ ਸੀ ਜਿਸ ਟਚ ਉਹ ਆਪਣੇ ਘਟਦੇ ਵਜ਼ਨ ਕਾਰਨ ਕਾਫੀ ਪਰੇਸ਼ਾਨ ਨਜ਼ਰ ਆ ਰਹੀ ਸੀ। ਉਸ ਨੇ ਪ੍ਰਸ਼ੰਸਕਾਂ ਨਾਲ ਪੋਸਟ ਸ਼ੇਅਰ ਕਰਦੇ ਹੋਏ ਆਪਣੀ ਸਮੱਸਿਆ ਦਾ ਜ਼ਿਕਰ ਕੀਤਾ ਸੀ ਅਤੇ ਕੁਝ ਘੰਟਿਆਂ ਬਾਅਦ ਇਨਫਲੂਐਂਸਰ ਨੇ ਖੁਦਕੁਸ਼ੀ ਕਰ ਲਈ।

ਇਹ ਖ਼ਬਰ ਵੀ ਪੜ੍ਹੋ -ਜਾਪਾਨ ਤੋਂ ਅਮਰੀਕਾ ਆਈ ਜੂਨੀਅਰ NTR ਦੀ ਫੈਨ, ਅਦਾਕਾਰ ਨੇ ਕੀਤਾ ਫੈਨ ਨੂੰ ਇਹ ਵਾਅਦਾ

ਕੁਬਰਾ ਨੇ ਸੋਸ਼ਲ ਮੀਡੀਆ ‘ਤੇ ਲਿਖਿਆ- ‘ਮੈਂ ਆਪਣੀ ਐਨਰਜੀ ਵਧਾ ਦਿੱਤੀ ਹੈ, ਪਰ ਮੈਂ ਭਾਰ ਨਹੀਂ ਵਧਾ ਪਾ ਰਹੀ ਹਾਂ। ਮੇਰਾ ਹਰ ਰੋਜ਼ ਇੱਕ ਕਿਲੋਗ੍ਰਾਮ ਭਾਰ ਘਟ ਰਿਹਾ ਹੈ। ਮੈਨੂੰ ਨਹੀਂ ਪਤਾ ਕੀ ਕਰਾਂ, ਮੈਨੂੰ ਬਹੁਤ ਜਲਦੀ ਭਾਰ ਵਧਾਉਣ ਦੀ ਲੋੜ ਹੈ।’Kubbra Akyutm ਦੇ TikTok ‘ਤੇ ਲਗਭਗ 1 ਮਿਲੀਅਨ ਫਾਲੋਅਰਜ਼ ਸਨ ਜਦੋਂ ਕਿ ਇੰਸਟਾਗ੍ਰਾਮ ਉੱਤੇ ਉਸ ਦੇ ਲਗਭਗ 2,07,000 ਫਾਲੋਅਰਜ਼ ਹਨ। ਸਾਲ 2023 'ਚ, ਉਸ ਨੇ ਬਿਨਾਂ ਲਾੜੇ ਦੇ ਵਿਆਹ ਕਰਵਾਇਆ ਸੀ, ਜਿਸ ਤੋਂ ਬਾਅਦ ਉਸ ਦੀ ਪ੍ਰਸਿੱਧੀ ਰਾਤੋ-ਰਾਤ ਵਧ ਗਈ। ਉਸ ਦੀ ਅਚਾਨਕ ਮੌਤ ਹੋਣ ਕਰਕੇ ਉਸ ਦੇ ਫੈਨਸ ਨੂੰ ਕਾਫੀ ਸਦਮਾ ਲੱਗਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News