ਇੰਦੌਰ ਦੇ ਕਲਾਕਾਰ ਨੇ ਬਣਾਇਆ ਲਤਾ ਮੰਗੇਸ਼ਕਰ ਦਾ ਅਨੋਖਾ ਪੋਰਟਰੇਟ
Sunday, Sep 29, 2024 - 11:33 AM (IST)

ਇੰਦੌਰ (ਭਾਸ਼ਾ) - ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਦੇ ਜਨਮ ਸਥਾਨ ਇੰਦੌਰ ਦੇ ਕਲਾਕਾਰ ਮਿਲਿੰਦ ਢਵਲੇ (55) ਨੇ ਉਨ੍ਹਾਂ ਦਾ ਅਨੋਖਾ ਪੋਰਟਰੇਟ ਬਣਾਇਆ ਹੈ। ਇਸ ਬਲੈਕ ਐਂਡ ਵ੍ਹਾਈਟ ਪੋਰਟਰੇਟ ਦੀਆਂ ਲਕੀਰਾਂ ਦੇ ਰੂਪ ’ਚ ਲਤਾ ਜੀ ਦੇ 90 ਹਿੱਟ ਗਾਣਿਆਂ ਦੇ ਮੁਖੜੇ ਬੜੇ ਤਰੀਕੇ ਨਾਲ ਲਿਖੇ ਗਏ ਹਨ।
ਇਹ ਖ਼ਬਰ ਵੀ ਪੜ੍ਹੋ - ਹੈਰਾਨੀਜਨਕ! ਸਕੂਲ ਟੀਚਰ ਨਾਲ ਗੰਦੀ ਹਰਕਤ ਕਰਦੇ ਫੜਿਆ ਗਿਆ ਪ੍ਰਸਿੱਧ ਅਦਾਕਾਰ
31 ਇੰਚ ਲੰਬੇ ਅਤੇ 23 ਇੰਚ ਚੌੜੇ ਇਸ ਪੋਰਟਰੇਟ ਦੀ ਅਨੋਖੀ ਗੱਲ ਇਹ ਵੀ ਹੈ ਕਿ ਇਸ ’ਚ ਗਾਣਿਆਂ ਦੇ ਮੁਖੜਿਆਂ ਨੂੰ ਖਾਸ ਸਥਾਨ ’ਤੇ ਲਿਖਿਆ ਗਿਆ ਹੈ। ਜਿਵੇਂ ‘ਬਿੰਦੀਆ ਚਮਕੇਗੀ, ਚੂੜੀ ਖਨਕੇਗੀ’ ਗੀਤ ਦੇ ਮੁਖੜੇ ਨੂੰ ਲਤਾ ਜੀ ਦੇ ਚਿਹਰੇ ਦੀ ਬਿੰਦੀ ਦੀ ਜਗ੍ਹਾ ’ਤੇ ਹੀ ਲਿਖਿਆ ਹੈ ਤੇ ਉਨ੍ਹਾਂ ਦੇ ਬੁੱਲਾਂ ਦੀ ਜਗ੍ਹਾ ‘ਧੀਰੇ ਧੀਰੇ ਬੋਲ, ਕੋਈ ਸੁਨ ਨਾ ਲੇ’ ਗਾਣੇ ਦਾ ਮੁਖੜਾ ਉੱਕਰਿਆ ਹੈ। ਢਵਲੇ ਨੇ ਇਸ ਪੋਰਟਰੇਟ ’ਚ ‘ਐ ਮੇਰੇ ਵਤਨ ਕੇ ਲੋਗੋ’ ਗੀਤ ਨੂੰ ਲਤਾ ਜੀ ਦੇ ਮੱਥੇ ’ਤੇ ਲਿਖਿਆ ਹੈ।
ਇਹ ਖ਼ਬਰ ਵੀ ਪੜ੍ਹੋ - 81 ਦੀ ਉਮਰ 'ਚ Amitabh Bachchan ਨੂੰ ਇਸ ਬੀਮਾਰੀ ਨੇ ਪਾਇਆ ਘੇਰਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।