ਕਈ ਇੰਟਰਨੈਸ਼ਨਲ ਡਰਾਮਾ ਸੀਰੀਜ਼ ਨੂੰ ਪਛਾੜ ''ਦਿੱਲੀ ਕ੍ਰਾਇਮ'' ਨੇ ਜਿੱਤਿਆ ਖ਼ਾਸ ਐਵਾਰਡ

Tuesday, Nov 24, 2020 - 03:39 PM (IST)

ਕਈ ਇੰਟਰਨੈਸ਼ਨਲ ਡਰਾਮਾ ਸੀਰੀਜ਼ ਨੂੰ ਪਛਾੜ ''ਦਿੱਲੀ ਕ੍ਰਾਇਮ'' ਨੇ ਜਿੱਤਿਆ ਖ਼ਾਸ ਐਵਾਰਡ

ਜਲੰਧਰ (ਬਿਊਰੋ) : ਪ੍ਰਸਿੱਧ ਵੈਬ ਸੀਰੀਜ਼ 'ਦਿੱਲੀ ਕ੍ਰਾਇਮ' ਨੂੰ ਇਕ ਹੋਰ ਵੱਡੀ ਸਫ਼ਲਤਾ ਮਿਲੀ ਹੈ। ਇਸ ਵੈੱਬ ਸੀਰੀਜ਼ ਨੂੰ ਇੰਟਰਨੈਸਨਲ ਐਮੀ ਐਵਾਰਡ 2020 (International Emmy Awards 2020) 'ਚ ਬੈਸਟ ਡਰਾਮਾ ਸੀਰੀਜ਼ ਦਾ ਐਵਾਰਡ ਮਿਲਿਆ ਹੈ। ਸੋਮਵਾਰ ਨੂੰ ਵਰਚੁਅਲ ਸੈਰੇਮਨੀ ਦੌਰਾਨ ਇਸ ਐਵਾਰਡ ਦਾ ਐਲਾਨ ਕੀਤਾ ਗਿਆ।

ਐਮੀ ਐਵਾਰਡ ਕੋਰੋਨਾ ਵਾਇਰਸ ਕਾਰਨ ਵਰਚੁਅਲ ਤਰੀਕੇ ਨਾਲ ਨਿਊਯਾਰਕ ਸ਼ਹਿਰ ਤੋਂ ਹੋਇਆ। ਵੈੱਬ ਸੀਰੀਜ਼ 'ਦਿੱਲੀ ਕ੍ਰਾਈਮ' ਨੂੰ ਡਰਾਮਾ ਕੈਟੇਗਰੀ 'ਚ ਇੰਟਰਨੈਸ਼ਨਲ ਐਮੀ ਐਵਾਰਡ 'ਚ ਪਹਿਲਾ ਨੰਬਰ ਮਿਲਿਆ ਹੈ। ਇਸ ਸੀਰੀਜ਼ ਨੇ ਅਰਜਨਟੀਨਾ, ਜਰਮਨੀ ਤੇ ਬ੍ਰਿਟੇਨ ਦੇ ਇੰਟਰਨੈਸ਼ਨਲ ਡਰਾਮਾ ਸੀਰੀਜ਼ ਨੂੰ ਪਿੱਛੇ ਛੱਡ ਕੇ ਇਹ ਖ਼ਿਤਾਬ ਹਾਸਲ ਕੀਤਾ ਹੈ।

ਨਿਰਭਿਆ ਬਲਾਤਕਾਰ 'ਤੇ ਅਧਾਰਤ 'ਦਿੱਲੀ ਕ੍ਰਾਇਮ' ਦੀ ਕਹਾਣੀ
ਇਸ ਸੀਰੀਜ਼ ਦਾ ਪਹਿਲਾ ਸੀਜ਼ਨ 2012 'ਚ ਰਿਲੀਜ਼ ਹੋਇਆ ਸੀ। ਇਸ ਵੈੱਬ ਸੀਰੀਜ਼ 'ਚ ਸ਼ੇਫਾਲੀ ਸ਼ਾਹ, ਰਾਜੇਸ਼ ਤੈਲੰਗ, ਆਦਿਲ ਹੁਸੈਨ ਤੇ ਰਸਿਕਾ ਦੁੱਗਲ ਵਰਗੇ ਚੇਹਰੇ ਅਹਿਮ ਕਿਰਦਾਰ 'ਚ ਹਨ। ਇਸ ਵੈੱਬ ਸੀਰੀਜ਼ ਦੇ ਰਾਈਟਰ-ਡਾਇਰੈਕਟਰ ਰਿਸ਼ੀ ਮਹਿਤਾ ਹਨ, ਜਿਨ੍ਹਾਂ ਨੂੰ ਐਵਾਰਡ ਮਿਲਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵਧਾਈਆਂ ਮਿਲ ਰਹੀਆਂ ਹਨ।

ਰਿਲੀਜ਼ਿੰਗ ਦੌਰਾਨ ਹੋਈ ਸੀ ਖ਼ੂਬ ਵਾਹ-ਵਾਹ
ਜਦੋਂ ਇਹ ਸੀਰੀਜ਼ ਰਿਲੀਜ਼ ਹੋਈ ਸੀ ਤਾਂ ਜਿੱਥੇ ਇਕ ਪਾਸੇ ਇਸ ਦੀ ਖ਼ੂਬ ਤਾਰੀਫ਼ ਹੋ ਰਹੀ ਸੀ ਤੇ ਉਥੇ ਹੀ ਦੂਜੇ ਪਾਸੇ ਕਈਆਂ ਨੇ ਇਸ ਵੈੱਬ ਸੀਰੀਜ਼ 'ਚ ਨਿਰਭਿਆ ਦੀ ਕਹਾਣੀ ਦਰਸਾਉਣ ਕਾਰਨ ਕਾਨੂੰਨੀ ਕਾਰਵਾਈ ਦੀ ਮੰਗ ਵੀ ਕੀਤੀ ਸੀ। ਇਸ ਦੇ ਨਾਲ ਹੀ ਅਦਾਕਾਰ ਅਰਜੁਨ ਮਾਥੁਰ ਦਾ ਨਾਮ ਵੀ ਵੈੱਬ ਸੀਰੀਜ਼ 'ਮੇਡ ਇਨ ਹੈਵਿਨ' 'ਚ ਚੰਗੇ ਪ੍ਰਦਰਸ਼ਨ ਲਈ ਨੌਮੀਨੇਸ਼ਨ ਦੀ ਦੌੜ 'ਚ ਸੀ।


author

sunita

Content Editor

Related News