ਜਦੋਂ ਮਿਸ ਪੂਜਾ ਨੂੰ ਏਅਰਪੋਰਟ ਤੋਂ ਪਿਆ ਭੱਜਣਾ, ਵੇਖੋ ਫਿਰ ਅੱਗੇ ਕੀ ਹੋਇਆ

Thursday, Jan 13, 2022 - 12:16 PM (IST)

ਜਦੋਂ ਮਿਸ ਪੂਜਾ ਨੂੰ ਏਅਰਪੋਰਟ ਤੋਂ ਪਿਆ ਭੱਜਣਾ, ਵੇਖੋ ਫਿਰ ਅੱਗੇ ਕੀ ਹੋਇਆ

ਚੰਡੀਗੜ੍ਹ (ਬਿਊਰੋ) - ਪੰਜਾਬੀ ਸੰਗੀਤ ਜਗਤ ਦੀ ਮਸ਼ਹੂਰ ਗਾਇਕਾ ਮਿਸ ਪੂਜਾ ਇੰਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਆਏ ਦਿਨ ਉਹ ਆਪਣੀ ਤਸਵੀਰਾਂ ਤੇ ਵੀਡੀਓਜ਼ ਫੈਨਜ਼ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ 'ਚ ਮਿਸ ਪੂਜਾ ਨੇ ਆਪਣਾ ਇੱਕ ਨਵਾਂ ਵੀਡੀਓ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ, ਜੋ ਕਿ ਖੂਬ ਸੁਰਖੀਆਂ ਬਟੋਰ ਰਿਹਾ ਹੈ। 

 
 
 
 
 
 
 
 
 
 
 
 
 
 
 

A post shared by Miss Pooja (@misspooja)

ਦੱਸ ਦਈਏ ਕਿ ਮਿਸ ਪੂਜਾ ਵਲੋਂ ਸਾਂਝੇ ਕੀਤੇ ਵੀਡੀਓ 'ਚ ਉਹ ਆਖ ਰਹੀ ਹੈ ਕਿ ਮੈਂ ਜਾ ਰਹੀ ਹੂੰ...ਮੈਂ ਭਾਗ ਰਹੀ ਹੂੰ...।'' ਮਿਸ ਪੂਜਾ ਨੇ ਇਹ ਵੀਡੀਓ ਹਿੰਦੀ ਫ਼ਿਲਮ 'jab we met' ਦੇ ਕਰੀਨਾ ਕਪੂਰ ਖ਼ਾਨ ਦੇ ਡਾਇਲਾਗ 'ਤੇ ਬਣਾਈ ਹੈ। ਸੋਸ਼ਲ ਮੀਡੀਆ 'ਤੇ ਇਸ ਡਾਇਲਾਗ 'ਤੇ ਲੋਕੀਂ ਖੂਬ ਵੀਡੀਓ ਬਣਾ ਰਹੇ ਹਨ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਮਿਸ ਪੂਜਾ ਨੇ ਦੱਸਿਆ ਹੈ ਕਿ ਇਹ ਵੀਡੀਓ ਉਨ੍ਹਾਂ ਨੇ SFO Airport ਤੋਂ ਬਣਾਈ ਹੈ। ਜਦੋਂ ਕਿ ਸਾਰਾ ਕੁਝ ਪਲੇਨ ਸੀ ਪਰ ਉਨ੍ਹਾਂ ਦੀ ਫਲਾਈਟ ਬਾਰ-ਬਾਰ ਡਿਲੇਅ ਹੋ ਰਹੀ ਸੀ। ਇਸ ਵੀਡੀਓ 'ਚ ਮਿਸ ਪੂਜਾ ਜੀਨ-ਟੌਪ 'ਚ  ਨਜ਼ਰ ਆ ਰਹੀ ਹੈ ਅਤੇ ਨਾਲ ਹੀ ਉਸ ਨੇ ਬਲੈਕ ਰੰਗ ਦੀ ਜੈਕਟ ਪਾਈ ਹੋਈ ਹੈ। ਪ੍ਰਸ਼ੰਸਕਾਂ ਨੂੰ ਮਿਸ ਪੂਜਾ ਦਾ ਇਹ ਵੀਡੀਓ ਖੂਬ ਪਸੰਦ ਕੀਤਾ ਜਾ ਰਿਹਾ ਹੈ।

 
 
 
 
 
 
 
 
 
 
 
 
 
 
 

A post shared by Miss Pooja (@misspooja)

ਜੇ ਗੱਲ ਕਰੀਏ ਮਿਸ ਪੂਜਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਗਾਇਕਾ 'ਚੋਂ ਇਕ ਹੈ, ਜਿਨ੍ਹਾਂ ਨੇ ਕਈ ਰਿਕਾਰਡ ਬਣਾਏ ਹਨ। ਉਨ੍ਹਾਂ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਹਨ। ਮਿਸ ਪੂਜਾ ਨੇ ਆਪਣੀ ਗਾਇਕੀ ਨਾਲ ਗਿੰਨੀਜ਼ ਬੁੱਕ ਆਫ਼ ਰਿਕਾਰਡ ਵੀ ਆਪਣਾ ਨਾਂ ਦਰਜ ਕਰਵਾਇਆ ਹੈ। ਜੇ ਗੱਲ ਕਰੀਏ ਮਿਸ ਪੂਜਾ ਦੀ ਨਿੱਜੀ ਜ਼ਿੰਦਗੀ ਦੀ ਤਾਂ ਉਹ ਪਿਛਲੇ ਸਾਲ ਹੀ ਉਨ੍ਹਾਂ ਨੇ ਆਪਣੇ ਪੁੱਤਰ ਅਲਾਪ ਦੇ ਨਾਲ ਰੂਬਰੂ ਕਰਵਾਇਆ ਸੀ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਪ੍ਰਤੀਕਿਰਿਆ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


author

sunita

Content Editor

Related News