ਭਾਰਤੀ ਇੰਟੈਲੀਜੈਂਸ ਬਿਊਰੋ ਦੇ ਸੀਕ੍ਰੇਟ ਮਿਸ਼ਨ ਨੂੰ ਪਰਦੇ ’ਤੇ ਲੈ ਕੇ ਆਵੇਗੀ ‘ਆਈ. ਬੀ.71’ : ਵਿਧੁਤ ਜਾਮਵਾਲ

Thursday, May 11, 2023 - 01:40 PM (IST)

ਭਾਰਤੀ ਇੰਟੈਲੀਜੈਂਸ ਬਿਊਰੋ ਦੇ ਸੀਕ੍ਰੇਟ ਮਿਸ਼ਨ ਨੂੰ ਪਰਦੇ ’ਤੇ ਲੈ ਕੇ ਆਵੇਗੀ ‘ਆਈ. ਬੀ.71’ : ਵਿਧੁਤ ਜਾਮਵਾਲ

ਬਾਲੀਵੁੱਡ ਦੇ ਐਕਸ਼ਨ ਸਟਾਰ ਵਿਧੁਤ ਜਾਮਵਾਲ ਇਕ ਵਾਰ ਫਿਰ ਵੱਡੇ ਪਰਦੇ ’ਤੇ ਧਮਾਕੇਦਾਰ ਐਕਸ਼ਨ ਅਤੇ ਜ਼ਬਰਦਸਤ ਸਪਾਈ ਥ੍ਰਿਲਰ ਫ਼ਿਲਮ ‘ਆਈ. ਬੀ.71’ ਦੇ ਨਾਲ ਹਾਜ਼ਰ ਹਨ। ਇਸ ਫ਼ਿਲਮ ਰਾਹੀਂ ਉਹ ਪ੍ਰੋਡਿਊਸਰ ਦੇ ਤੌਰ ’ਤੇ ਆਪਣਾ ਡੈਬਿਊ ਵੀ ਕਰ ਰਹੇ ਹਨ। ‘ਆਈ. ਬੀ.71’ ਮੁੱਖ ਤੌਰ ’ਤੇ 1971 ਦੀ ਭਾਰਤ-ਪਾਕਿਸਤਾਨ ਲੜਾਈ ਵਿਚ ਭਾਰਤੀ ਇੰਟੈਲੀਜੈਂਸ ਬਿਊਰੋ ਦੇ ਸੀਕ੍ਰੇਟ ਮਿਸ਼ਨ ’ਤੇ ਆਧਾਰਤ ਹੈ। ਇਹ ਇਕ ਅਜਿਹਾ ਮਿਸ਼ਨ ਹੈ, ਜੋ 50 ਸਾਲਾਂ ਤੋਂ ਇਕ ਰਾਜ਼ ਬਣਿਆ ਹੋਇਆ ਹੈ। ਇਸ ਫ਼ਿਲਮ ਨੂੰ ਰਾਸ਼ਟਰੀ ਇਨਾਮ ਜੇਤੂ ਸੰਕਲਪ ਰੈੱਡੀ ਨੇ ਡਾਇਰੈਕਟ ਕੀਤਾ ਹੈ, ਜਿਸ ਵਿਚ ਵਿਧੁਤ ਜਾਮਵਾਲ ਦੇ ਨਾਲ ਅਨੁਪਮ ਖੇਰ ਮੁੱਖ ਭੂਮਿਕਾ ਵਿਚ ਨਜ਼ਰ ਆ ਰਹੇ ਹਨ। ਫ਼ਿਲਮ 12 ਮਈ, 2023 ਨੂੰ ਸਿਨੇਮਾਘਰਾਂ ਵਿਚ ਦਸਤਕ ਦੇਣ ਲਈ ਤਿਆਰ ਹੈ। ਫ਼ਿਲਮ ਬਾਰੇ ਅਨੁਪਮ ਖੇਰ ਅਤੇ ਵਿਧੁਤ ਜਾਮਵਾਲ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ।

ਫ਼ਿਲਮ ਵਿਚ ਤੁਸੀਂ ਕਿਸ ਤਰ੍ਹਾਂ ਦਾ ਚਮਤਕਾਰ ਕਰਨ ਵਾਲੇ ਹੋ?
‘ਆਈ. ਬੀ.71’ ਫ਼ਿਲਮ ਹਿੰਦੁਸਤਾਨ ਦੇ ਖੁਫੀਆ ਵਿਭਾਗ ਇੰਟੈਲੀਜੈਂਸ ਬਿਊਰੋ ਬਾਰੇ ਹੈ। ਜਦੋਂ ਅਸੀਂ ਇੰਟਰਨੈਸ਼ਨਲ ਫ਼ਿਲਮਾਂ ਵੇਖਦੇ ਹਾਂ ਤਾਂ ਸਾਨੂੰ ਪਤਾ ਹੁੰਦਾ ਹੈ ਕਿ ਉੱਥੇ ਖੁਫ਼ੀਆ ਕੰਮ ਕਿਵੇਂ ਹੁੰਦਾ ਹੈ। ਜਿਵੇਂ ‘ਮਿਸ਼ਨ: ਇੰਪਾਸੀਬਲ’, ‘ਐੱਫ਼. ਬੀ. ਆਈ.’, ‘ਆਈ. ਐੱਸ. ਆਈ.’, ‘ਕੇ. ਜੀ.’ ਵਰਗੀਆਂ ਕਈ ਫ਼ਿਲਮਾਂ ਇਸ ’ਤੇ ਬਣ ਚੁੱਕੀਆਂ ਹਨ।

ਇਸ ਸਭ ਬਾਰੇ ਦੁਨੀਆ ਨੂੰ ਪਤਾ ਹੈ ਪਰ ਹਿੰਦੁਸਤਾਨ ਦੀ ਸੀਕ੍ਰੇਟ ਸਰਵਿਸ ਬਾਰੇ ਲੋਕ ਪੁੱਛਦੇ ਹਨ ਕਿ ਇਹ ਕੰਮ ਕਿਵੇਂ ਹੁੰਦਾ ਹੈ, ਅਜਿਹੇ ਸਵਾਲਾਂ ਦੇ ਜਵਾਬ ਲੋਕ ਜਾਣਨਾ ਚਾਹੁੰਦੇ ਹਨ। ਇੰਟੈਲੀਜੈਂਸ ਬਿਊਰੋ ’ਤੇ ਅਸੀਂ ਸੱਚੀ ਘਟਨਾ ’ਤੇ ਆਧਾਰਤ ਫ਼ਿਲਮ ਲੈ ਕੇ ਆ ਰਹੇ ਹਾਂ, ਜਿਸ ਨੂੰ ਮੈਂ ਪ੍ਰੋਡਿਊਸ ਵੀ ਕੀਤਾ ਹੈ।

‘ਏਅਰਸਪੇਸ ਬਲਾਕ’ ਕਰਨਾ, ਇਸ ਟਰਮ ਦਾ ਕੀ ਮਤਲਬ ਹੈ ਅਤੇ ਇਸ ਨੂੰ ਫ਼ਿਲਮ ਵਿਚ ਕਿਸ ਤਰ੍ਹਾਂ ਦਿਖਾਇਆ ਗਿਆ ਹੈ?
ਪੂਰੀ ਦੁਨੀਆ ਦੇ ਨਾਲ ਭਾਰਤ ਦਾ ਇਹ ਸਭ ਤੋਂ ਵੱਡਾ ਮਿਸ਼ਨ ਰਿਹਾ ਹੈ, ਜੋ 50 ਸਾਲ ਪਹਿਲਾਂ ਹੋਇਆ ਸੀ ਪਰ ਉਦੋਂ ਇਸ ਬਾਰੇ ਗੱਲ ਕਰਨ ਦੀ ਆਗਿਆ ਨਹੀਂ ਸੀ। ਸਾਲ 1971 ਵਿਚ ਪਾਕਿਸਤਾਨ ਨੂੰ ਜਦੋਂ ਪੂਰਬੀ ਅਤੇ ਪੱਛਮੀ ਦੋ ਭਾਗਾਂ ਵਿਚ ਵੰਡ ਦਿੱਤਾ ਗਿਆ ਸੀ, ਉਦੋਂ ਪਾਕਿਸਤਾਨ ਨੂੰ ਚੀਨ ਦੀ ਸੁਪੋਰਟ ਸੀ। ਇਸ ਬਾਰੇ ਸਾਰੇ ਜਾਣਦੇ ਹਨ ਪਰ ਇਸ ਪਿੱਛੇ ਕੀ-ਕੀ ਹੋਇਆ ਸੀ, ਫ਼ਿਲਮ ਵਿਚ ਉਸੇ ਦੀ ਕਹਾਣੀ ਦੱਸੀ ਗਈ ਹੈ। ਇਸ ਮਿਸ਼ਨ ਬਾਰੇ ਤੁਹਾਨੂੰ ਫ਼ਿਲਮ ਤੋਂ ਕਾਫ਼ੀ ਨਵੀਆਂ ਜਾਣਕਾਰੀਆਂ ਦੇਖਣ ਨੂੰ ਮਿਲਣਗੀਆਂ।

‘ਆਈ. ਬੀ.71’ ਵਿਚ ਸਿਨੇਮਾ ਦੇ ਹਿਸਾਬ ਨਾਲ ਕੁਝ ਬਦਲਾਅ ਕੀਤਾ ਹੈ ਜਾਂ ਕਹਾਣੀ ਪੂਰੀ ਤਰ੍ਹਾਂ ਸੱਚੀ ਘਟਨਾ ’ਤੇ ਆਧਾਰਤ ਹੈ?
ਫ਼ਿਲਮ ਦੀ ਕਹਾਣੀ ’ਤੇ ਪਹਿਲਾਂ ਪੂਰੀ ਤਰ੍ਹਾਂ ਰਿਸਰਚ ਕੀਤੀ ਗਈ ਹੈ, ਬਾਅਦ ਵਿਚ ਕੰਮ ਸ਼ੁਰੂ ਕੀਤਾ ਗਿਆ। ਜੇਕਰ ਅਸੀਂ ਪੂਰੀ ਸੱਚਾਈ ਉਸੇ ਤਰ੍ਹਾਂ ਦਿਖਾਉਂਦੇ, ਜਿਵੇਂ ਹੋਇਆ ਸੀ ਤਾਂ ਇਕ ਡਾਕੂਮੈਂਟਰੀ ਬਣ ਜਾਂਦੀ, ਇਸ ਲਈ ਅਸੀਂ ਪੰਜ ਪਰਸੈਂਟ ਲਿਬਰਟੀ ਲਈ ਹੈ, ਜਿਸ ਵਿਚ ਲੋਕਾਂ ਦੇ ਨਾਂ ਨਾਲ ਕਈ ਚੀਜ਼ਾਂ ਵਿਚ ਬਦਲਾਅ ਕੀਤਾ ਹੈ। ਡੇਢ ਸਾਲ ਲਗਾਉਣ ਤੋਂ ਬਾਅਦ ਇਹ ਫ਼ਿਲਮ ਬਣ ਕੇ ਤਿਆਰ ਹੋਈ ਹੈ।

ਫ਼ਿਲਮ ਦੇ ਨਿਰਦੇਸ਼ਨ ਲਈ ਤੁਸੀਂ ਸੰਕਲਪ ਰੈੱਡੀ ਨੂੰ ਹੀ ਕਿਉਂ ਅਪ੍ਰੋਚ ਕੀਤਾ?
2017 ਵਿਚ ਸੰਕਲਪ ਰੈੱਡੀ ਦੇ ਨਿਰਦੇਸ਼ਨ ਵਿਚ ਫ਼ਿਲਮ ‘ਦੀ ਗਾਜ਼ੀ ਅਟੈਕ’ ਰਿਲੀਜ਼ ਹੋਈ ਸੀ, ਜਿਸ ਨੂੰ ਦੇਖ ਕੇ ਮੈਂ ਕਾਫ਼ੀ ਪ੍ਰਭਾਵਿਤ ਹੋਇਆ ਸੀ। ਮੈਂ ਉਦੋਂ ਆਪਣੇ ਦੋਸਤ ਨੂੰ ਕਾਲ ਕਰਕੇ ਕਿਹਾ ਕਿ ਇਹ ਡਾਇਰੈਕਟਰ ਬਹੁਤ ਸਹੀ ਆਦਮੀ ਹੈ।

ਉਸ ਨੇ ਦੱਸਿਆ ਕਿ ਇਹ ਹੈਦਰਾਬਾਦ ਦੇ ਡਾਇਰੈਕਟਰ ਹਨ, ਸੰਕਲਪ ਰੈੱਡੀ। ਜਦੋਂ ਮੇਰੇ ਕੋਲ ‘ਆਈ. ਬੀ.71’ ਆਈ ਤਾਂ ਮੇਰੇ ਜ਼ਹਿਨ ਵਿਚ ਪਹਿਲਾਂ ਉਨ੍ਹਾਂ ਦਾ ਨਾਂ ਆਇਆ। ਦੋ-ਤਿੰਨ ਦੋਸਤਾਂ ਤੋਂ ਜਾਣਕਾਰੀ ਮਿਲੀ ਕਿ ਸੰਕਲਪ ਬਹੁਤ ਐਰੋਗੈਂਟ ਵਿਅਕਤੀ ਹਨ। ਜਦੋਂ ਮੈਂ ਉਨ੍ਹਾਂ ਨੂੰ ਮਿਲਿਆ ਤਾਂ ਐਰੋਗੈਂਟ ਤਾਂ ਦੂਰ ਉਹ ਜ਼ਿਆਦਾ ਕਿਸੇ ਨਾਲ ਗੱਲ ਵੀ ਨਹੀਂ ਕਰਦੇ। ਉਨ੍ਹਾਂ ਨੂੰ ਮਿਲ ਕੇ ਮੈਂ ਬਹੁਤ ਇੰਪ੍ਰੈੱਸ ਹੋ ਗਿਆ ਅਤੇ ਉਨ੍ਹਾਂ ਨੂੰ ਵੀ ਫ਼ਿਲਮ ਦੀ ਕਹਾਣੀ ਕਾਫ਼ੀ ਪਸੰਦ ਆਈ।

ਤੁਸੀਂ ਇਕ ਐਕਸ਼ਨ ਸਟਾਰ ਬਣਨ ਲਈ ਕਾਫ਼ੀ ਮਿਹਨਤ ਕੀਤੀ ਹੈ, ਅਜਿਹੇ ਵਿਚ ਅੱਜ ਦੇ ਯੰਗਸਟਰਸ, ਜੋ ਐੈਕਸ਼ਨ ਹੀਰੋ ਜਾਂ ਮਾਰਸ਼ਲ ਆਰਟਸ ਦੀ ਲਾਈਨ ਵਿਚ ਜਾਣਾ ਚਾਹੁੰਦੇ ਹਨ, ਨੂੰ ਤੁਸੀਂ ਕੀ ਸਲਾਹ ਦੇਣਾ ਚਾਹੋਗੇ?
ਤੁਸੀਂ ਸਿਰਫ਼ ਉਨ੍ਹਾਂ ਲੋਕਾਂ ਦੇ ਨਾਲ ਉਠੋ, ਬੈਠੋ ਅਤੇ ਘੁੰਮੋ, ਜੋ ਤੁਹਾਡੇ ਦਿਮਾਗ ਵਿਚ ਗਲਤਫ਼ਹਿਮੀ ਪਾਉਂਦੇ ਹਨ। ਇਸ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਤੁਹਾਡੀ ਮਾਂ ਤੋਂ ਹੁੰਦੀ ਹੈ, ਜੋ ਕਹਿੰਦੀ ਹੈ ਕਿ ਤੁਸੀਂ ਕਿੰਨੇ ਚੰਗੇ ਦਿਖਦੇ ਹੋ, ਤੁਸੀਂ ਤਾਂ ਸਭ ਕਰ ਸਕਦੇ ਹੋ।
ਉਸ ਤੋਂ ਬਾਅਦ ਇਕ-ਦੋ ਅਜਿਹੇ ਦੋਸਤ ਬਣਾਓ, ਜੋ ਤੁਹਾਨੂੰ ਖੂਬ ਸੁਪੋਰਟ ਕਰਨ। ਜੇਕਰ ਤੁਸੀਂ ਇਸ ਤਰ੍ਹਾਂ ਦੀ ਸੰਗਤ ਰੱਖਦੇ ਹੋ, ਤਾਂ ਕੁਝ ਕਰ ਸਕਦੇ ਹੋ। ਅਜਿਹਾ ਮੈਂ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਤੁਸੀਂ ਜੋ ਚੀਜ਼ਾਂ ਕਰ ਸਕਦੇ ਹੋ ਉਹ ਸਿਰਫ਼ ਤੁਸੀਂ ਹੀ ਜਾਣਦੇ ਹੋ।

ਇੰਡੀਆ-ਪਾਕਿ ’ਤੇ ਕਈ ਫ਼ਿਲਮਾਂ ਬਣ ਚੁੱਕੀਆਂ ਹਨ, ਇਸ ਫ਼ਿਲਮ ਵਿਚ ਕੀ ਖਾਸ ਹੈ?
ਪਾਕਿਸਤਾਨ ਅਤੇ ਇੰਡੀਆ ’ਤੇ ਜੋ ਫ਼ਿਲਮਾਂ ਬਣੀਆਂ ਹਨ, ਉਨ੍ਹਾਂ ਬਾਰੇ ਲੋਕਾਂ ਨੂੰ ਪਹਿਲਾਂ ਤੋਂ ਪਤਾ ਸੀ। ਇਸ ਫ਼ਿਲਮ ਦੀ ਖਾਸ ਗੱਲ ਇਹ ਹੈ ਕਿ ਇਹ ਕਹਾਣੀ ਉਨ੍ਹਾਂ ਗੁੰਮਨਾਮ ਨਾਇਕਾਂ ਬਾਰੇ ਹੈ, ਜਿਨ੍ਹਾਂ ਬਾਰੇ ਕੋਈ ਨਹੀਂ ਜਾਣਦਾ।

ਸਾਲ 1971 ਦੇ ਯੁੱਧ ਬਾਰੇ ਤਾਂ ਸਾਰਿਆਂ ਨੂੰ ਪਤਾ ਹੈ ਪਰ ਇਸ ਜੰਗ ਦੌਰਾਨ ਇਕ ਆਪ੍ਰੇਸ਼ਨ ਗੰਗਾ ਹੋਇਆ ਸੀ, ਜਿਸ ਬਾਰੇ ਦੇਸ਼ ਦੀ ਜਨਤਾ ਨਹੀਂ ਜਾਣਦੀ ਸੀ। ਇਹ ਫ਼ਿਲਮ ਉਨ੍ਹਾਂ ਗੁੰਮਨਾਮ ਨਾਇਕਾਂ ਨੂੰ ਸਮਰਪਿਤ ਹੈ, ਜਿਨ੍ਹਾਂ ਬਾਰੇ ਸਾਨੂੰ ਪਤਾ ਹੀ ਨਹੀਂ ਹੈ। ਫ਼ਿਲਮ ਕਰਨ ਤੋਂ ਪਹਿਲਾਂ ਮੈਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਅਤੇ ਇਹ ਅਫ਼ਸੋਸ ਦੀ ਗੱਲ ਹੈ।

ਤੁਹਾਡੇ ਚਾਚਾ ਵੀ ਆਈ .ਬੀ. ਅਸਿਸਟੈਂਟ ਡਾਇਰੈਕਟਰ ਅਫ਼ਸਰ ਸਨ, ਕੀ ਤੁਸੀ ਉਨ੍ਹਾਂ ਦੇ ਕੰਮ ਤੋਂ ਵਾਕਿਫ਼ ਸੀ?
ਬਚਪਨ ਵਿਚ ਅਸੀਂ ਕਈ ਵਾਰ ਉਨ੍ਹਾਂ ਦੇ ਦਫ਼ਤਰ ਜਾਇਆ ਕਰਦੇ ਸੀ ਪਰ ਸਾਨੂੰ ਅੱਜ ਤਕ ਪਤਾ ਨਹੀਂ ਲੱਗਿਆ ਕਿ ਉਨ੍ਹਾਂ ਦਾ ਕੰਮ ਕੀ ਸੀ। ਇੰਨਾ ਹੀ ਨਹੀਂ, ਮੇਰੀ ਚਾਚੀ ਨੂੰ ਵੀ ਨਹੀਂ ਪਤਾ ਉਹ ਕੀ ਕਰਦੇ ਸਨ। ਉਹ ਲੋਕ ਕਾਫ਼ੀ ਸੀਕ੍ਰੇਟਿਵ ਹੁੰਦੇ ਹਨ।

ਵਿਧੁਤ ਜਾਮਵਾਲ ਅਤੇ ਡਾਇਰੈਕਟਰ ਸੰਕਲਪ ਰੈੱਡੀ ਦੇ ਨਾਲ ਕੰਮ ਕਰਨ ਦਾ ਐਕਪੀਰੀਅੈਂਸ ਕਿਹੋ ਜਿਹਾ ਰਿਹਾ?
ਸੰਕਲਪ ਰੈੱਡੀ ਘੱਟ ਗੱਲ ਕਰਦੇ ਹਨ ਪਰ ਉਹ ਬਿਹਤਰੀਨ ਕੰਮ ਕਰਦੇ ਹਨ। ਵਿਧੁਤ ਜਾਮਵਾਲ ਆਫ਼ ਸਕ੍ਰੀਨ ਵੀ ਬਹੁਤ ਚੰਗੇ ਇਨਸਾਨ ਹਨ ਅਤੇ ਬਹੁਤ ਚੰਗਾ ਕੰਮ ਕਰਦੇ ਹਨ। ਬਤੌਰ ਪ੍ਰੋਡਿਊਸਰ ਇਹ ਉਨ੍ਹਾਂ ਦੀ ਪਹਿਲੀ ਫ਼ਿਲਮ ਹੈ, ਮੈਂ ਭਗਵਾਨ ਅੱਗੇ ਅਰਦਾਸ ਕਰਦਾ ਹਾਂ ਕਿ ਇਹ ਫ਼ਿਲਮ ਚੱਲੇ।

ਇਹ ਤੁਹਾਡੀ 523ਵੀਂ ਫ਼ਿਲਮ ਹੈ। ਇੰਨੇ ਸਾਲਾਂ ਵਿਚ ਤੁਹਾਡੇ ਲਈ ਸਿਨੇਮਾ ਦੇ ਮਾਇਨੇ ਕਿੰਨੇ ਬਦਲ ਗਏ ਹਨ?
ਉਦੋਂ ਵੀ ਚੰਗੀਆਂ ਫ਼ਿਲਮਾਂ ਬਣਦੀਆਂ ਸਨ ਅਤੇ ਹੁਣ ਵੀ ਚੰਗੀਆਂ ਫ਼ਿਲਮਾਂ ਬਣਦੀਆਂ ਹਨ।

ਤੁਹਾਡੇ ਲਈ ਐਕਟਿੰਗ ਦਾ ਬੈਸਟ ਪਾਰਟ ਕੀ ਹੈ?
ਮੈਨੂੰ ਹਰ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ ਹੈ। ਮੈਨੂੰ 523 ਜ਼ਿੰਦਗੀਆਂ ਜਿਊਣ ਦਾ ਮੌਕਾ ਮਿਲਿਆ ਹੈ। ਇਸ ਤੋਂ ਵੱਡੀ ਅਮੀਰੀ ਦੀ ਗੱਲ ਹੋਰ ਕੀ ਹੋ ਸਕਦੀ ਹੈ?

ਅਨੁਪਮ ਖੇਰ ਨੂੰ ਕਿਹੜਾ ਕਿਰਦਾਰ ਨਿਭਾਉਣ ਵਿਚ ਸਭ ਤੋਂ ਜ਼ਿਆਦਾ ਡਰ ਲੱਗਦਾ ਹੈ?
ਮੈਂ ਆਪਣੇ ਹਰ ਕਿਰਦਾਰ ਨੂੰ ਪਰਦੇ ’ਤੇ ਨਿਭਾਉਣ ਤੋਂ ਪਹਿਲਾਂ ਨਰਵਸ ਰਹਿੰਦਾ ਹਾਂ ਅਤੇ ਇਹ ਜ਼ਰੂਰੀ ਵੀ ਹੈ।


author

sunita

Content Editor

Related News